Type Here to Get Search Results !

GK Question Answer in Punjabi Language

ਸਾਡੀ ਇਸ ਪੋਸਟ ਵਿੱਚ ਤੁਸੀਂ GK Question Answer in Punjabi Language ਪੜ੍ਹ ਸਕਦੇ ਹੋ ਜੋ ਕਿ ਅਸੀਂ Punjabi Qualifying Paper ਲਈ ਤਿਆਰ ਕੀਤੇ ਹਨ। ਇਹ ਪ੍ਰਸ਼ਨ ਪਹਿਲਾਂ ਵੀ ਪੇਪਰਾਂ ਵਿੱਚ ਪੁੱਛੇ ਜਾ ਚੁੱਕੇ ਹਨ। ਅਸੀਂ ਇਸ ਪੋਸਟ ਵਿੱਚ ਵਾਰ ਵਾਰ ਪੁੱਛੇ ਜਾਣ ਵਾਲੇ ਪ੍ਰਸ਼ਨ ਉੱਤਰ ਸ਼ਾਮਿਲ ਕੀਤੇ ਹਨ। ਇਹਨਾਂ ਪ੍ਰਸ਼ਨਾਂ ਦੇ ਨਾਲ ਨਾਲ ਤੁਸੀਂ ਉੱਤਰ ਵੀ ਪੜ੍ਹ ਸਕਦੇ ਹੋ।

GK Question Answer in Punjabi Language
GK Question Answer in Punjabi Language


GK Question Answer in Punjabi Language

ਪ੍ਰਸ਼ਨ - ਜਦੋਂ ਕੋਈ ਆਪਣਾ ਮਤਲਬ ਕੱਢ ਕੇ ਅੱਖਾਂ ਫੇਰ ਲਵੇ, ਤਾਂ ਓਥੇ ਕਿਹੜਾ ਅਖਾਣ ਵਰਤਿਆ ਜਾਂਦਾ ਹੈ?
A. ਕੰਮ ਪਿਆਰਾ ਹੈ, ਚੰਮ ਨਹੀਂ
B. ਕੋਠਾ ਉਸਰਿਆ, ਤਰਖਾਣ ਵਿਸਰਿਆ
C. ਮਤਲਬਖੋਰ ਹੋਣਾ
D. ਕੋਈ ਨਹੀਂ
ਉੱਤਰ - B

ਪ੍ਰਸ਼ਨ - ਇਹਨਾਂ ਵਿੱਚੋਂ ਕਿਹੜੀ ਪੰਜਾਬ ਦੀ ਡਿਵੀਜ਼ਨ ਨਹੀਂ?
A. ਫਰੀਦਕੋਟ
B. ਫਿਰੋਜ਼ਪੁਰ
C. ਪਟਿਆਲਾ
D. ਕਪੂਰਥਲਾ
ਉੱਤਰ - ਕਪੂਰਥਲਾ

ਪ੍ਰਸ਼ਨ - ਪੰਜਾਬ ਵਿੱਚ ਦੁਰਗਿਆਣਾ ਮੰਦਰ ਕਿੱਥੇ ਹੈ?
ਉੱਤਰ - ਦੁਰਗਿਆਣਾ ਮੰਦਰ ਅੰਮ੍ਰਿਤਸਰ ਵਿੱਚ ਹੈ।

ਪ੍ਰਸ਼ਨ - ਵਾਰਿਸ ਸ਼ਾਹ ਦੀ ਕਬਰ ਕਿੱਥੇ ਹੈ?
ਉੱਤਰ - ਜੰਡਿਆਲਾ ਸ਼ੇਰ ਖਾਂ

ਪ੍ਰਸ਼ਨ- ਜਦੋਂ ਦੋ ਭਾਸ਼ਾਵਾਂ ਬੋਲਣ ਵਾਲੇ ਥੋੜ੍ਹੇ ਸਮੇਂ ਲਈ ਮਿਲਦੇ ਹਨ ਅਤੇ ਸੰਚਾਰ ਕਰਦੇ ਹਨ ਤਾਂ ਉਸ ਸੰਚਾਰ ਦੀ ਭਾਸ਼ਾ ਨੂੰ ਕੀ ਕਿਹਾ ਜਾਂਦਾ ਹੈ?
ਉੱਤਰ - ਪਿਜ਼ਿਨ ਭਾਸ਼ਾ

ਪ੍ਰਸ਼ਨ - ਲਾਵਾਂ ਦੀ ਰਚਨਾਂ ਕਿਸ ਗੁਰੂ ਸਾਹਿਬਾਨ ਜੀ ਨੇ ਕੀਤੀ?
ਉੱਤਰ - ਸ੍ਰੀ ਗੁਰੂ ਰਾਮਦਾਸ ਜੀ

ਪ੍ਰਸ਼ਨ - ਵਿਸ਼ਰਾਮ ਚਿੰਨ੍ਹ ਪੁੱਠੇ ਕਾਮੇ ਦੀ ਵਰਤੋਂ ਕਿਸ ਨੇਮ ਲਈ ਕੀਤੀ ਜਾਂਦੀ ਹੈ?
ਉੱਤਰ - ਕਿਸੇ ਦੇ ਕਹੇ ਸ਼ਬਦਾਂ ਨੂੰ ਜਿਉਂ ਦੀ ਤਿਉਂ ਲਿਖਣ ਲਈ

ਪ੍ਰਸ਼ਨ - ਛੰਦ ਪਰਾਗੇ ਦਾ ਸੰਬੰਧ ਹੈ?
ਉੱਤਰ - ਲਿਆਕਤ ਅਤੇ ਬੁੱਧੀ ਦੀ ਪਰਖ ਨਾਲ

ਪ੍ਰਸ਼ਨ - ਧੁੜਕੂ ਲੱਗਣਾ ਮੁਹਾਵਰੇ ਦਾ ਸਹੀ ਅਰਥ ਕੀ ਹੈ?
ਉੱਤਰ - ਚਿੰਤਾ ਰਹਿਣੀ

ਪ੍ਰਸ਼ਨ - ਅੰਮ੍ਰਿਤਸਰ ਸ਼ਹਿਰ ਕਿਸ ਗੁਰੂ ਸਾਹਿਬਾਨ ਨੇ ਵਸਾਇਆ?
ਉੱਤਰ - ਸ੍ਰੀ ਗੁਰੂ ਰਾਮਦਾਸ ਜੀ

ਪ੍ਰਸ਼ਨ - ਮਲਵਈ ਉਪਭਾਸ਼ਾ ਨਾਲ ਸੰਬੰਧਿਤ ਖੇਤਰ ਚੁਣੋ।
A. ਅੰਮ੍ਰਿਤਸਰ, ਹੁਸ਼ਿਆਰਪੁਰ
B. ਗੁਰਦਾਸਪੁਰ, ਫਾਜ਼ਿਲਕਾ
C. ਮਾਨਸਾ, ਮੁਕਤਸਰ
D. ਬਠਿੰਡਾ, ਕਪੂਰਥਲਾ
ਉੱਤਰ - C

ਪ੍ਰਸ਼ਨ - ਪਾਣੀ ਭਰਨਾ ਮੁਹਾਵਰੇ ਦਾ ਸਹੀ ਅਰਥ ਕੀ ਹੈ?
ਉੱਤਰ - ਗੁਲਾਮੀ ਕਰਨੀ

Gk Questions in Punjabi

ਪ੍ਰਸ਼ਨ - ਸਤਲੁਜ ਦਰਿਆ ਦਾ ਪੁਰਾਣਾ ਨਾਮ ਕੀ ਸੀ?
ਉੱਤਰ - ਸਤਲੁੱਤਰੀ

ਪ੍ਰਸ਼ਨ - ਪੰਜਾਬ ਵਿੱਚ ਵਿਧਾਨ ਸਭਾ ਦੀਆਂ ਕਿੰਨੀਆਂ ਸੀਟਾਂ ਹਨ?
ਉੱਤਰ - ਪੰਜਾਬ ਵਿਧਾਨ ਸਭਾ 117 ਸੀਟਾਂ ਹਨ।

ਪ੍ਰਸ਼ਨ - ਪੰਜਾਬ ਵਿੱਚ ਲੋਕ ਸਭਾ ਦੀਆਂ ਕਿੰਨੀਆਂ ਸੀਟਾਂ ਹਨ?
ਉੱਤਰ - ਪੰਜਾਬ ਵਿੱਚ ਲੋਕ ਸਭਾ 13 ਸੀਟਾਂ ਹਨ।

ਪ੍ਰਸ਼ਨ - ਪੰਜਾਬ ਵਿੱਚ ਰਾਜ ਸਭਾ ਦੀਆਂ ਕਿੰਨੀਆਂ ਸੀਟਾਂ ਹਨ?
ਉੱਤਰ - ਪੰਜਾਬ ਵਿੱਚ ਰਾਜ ਸਭਾ 07 ਸੀਟਾਂ ਹਨ।

ਪ੍ਰਸ਼ਨ - ਬਾਬਾ ਸੋਢਲ ਮੰਦਰ ਕਿੱਥੇ ਹੈ?
ਉੱਤਰ - ਜਲੰਧਰ

ਪ੍ਰਸ਼ਨ - ਦੂਜੇ ਦੇਸੀ ਮਹੀਨੇ ਵਿੱਚ ਕਿਹੜਾ ਤਿਉਹਾਰ ਮਨਾਇਆ ਜਾਂਦਾ ਹੈ?
ਉੱਤਰ - ਵਿਸਾਖੀ

ਪ੍ਰਸ਼ਨ - ਨੈਸਲੇ ਉਦਯੋਗ ਪੰਜਾਬ ਵਿੱਚ ਕਿੱਥੇ ਹੈ?
ਉੱਤਰ - ਮੋਗਾ

ਪ੍ਰਸ਼ਨ - ਰਾਵੀ ਦਰਿਆ ਦਾ ਪੁਰਾਣਾ ਨਾਮ ਕੀ ਹੈ?
ਉੱਤਰ - ਪਰੁਸ਼ਨੀ

ਪ੍ਰਸ਼ਨ - ਪੰਜਾਬ ਦਾ ਕੋਈ ਇੱਕ ਜਿਲ੍ਹਾ ਜਿਸ ਵਿੱਚ ਮਾਝੀ ਉਪਭਾਸ਼ਾ ਬੋਲੀ ਜਾਂਦੀ ਹੈ?
ਉੱਤਰ - ਅੰਮ੍ਰਿਤਸਰ

ਪ੍ਰਸ਼ਨ - ਪੰਜਾਬੀ ਯੂਨੀਵਰਸਿਟੀ ਕਿੱਥੇ ਹੈ?
ਉੱਤਰ - ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਹੈ।

ਪ੍ਰਸ਼ਨ - ਪੰਜਾਬ ਦੀ ਰਾਜਧਾਨੀ ਹੋਰ ਕਿਸ ਸੂਬੇ ਨਾਲ ਸਾਂਝੀ ਹੈ?
ਉੱਤਰ - ਹਰਿਆਣਾ ਨਾਲ

ਪ੍ਰਸ਼ਨ - ਸ੍ਰੀ ਗੁਰੂ ਅਮਰਦਾਸ ਜੀ ਸਿੱਖ ਧਰਮ ਦੇ ਕਿੰਨਵੇਂ ਗੁਰੂ ਹੋਏ ਹਨ?
ਉੱਤਰ - ਤੀਜੇ ਗੁਰੂ ਸਾਹਿਬਾਨ।

ਪ੍ਰਸ਼ਨ - ਲੋਹੜੀ ਦਾ ਤਿਉਹਾਰ ਕਿਸ ਦੇਸੀ ਮਹੀਨੇ ਵਿੱਚ ਮਨਾਇਆ ਜਾਂਦਾ ਹੈ?
A. ਪੋਹ 

ਦੋਸਤੋ ਅਸੀਂ ਤੁਹਾਡੇ ਲਈ GK Question Answer in Punjabi Language ਇਸ ਪੋਸਟ ਵਿੱਚ ਸਾਮਿਲ ਕਰ ਦਿੱਤੇ ਹਨ, ਜਿਨ੍ਹਾਂ ਨੂੰ ਤੁਸੀਂ ਸਾਡੀ ਇਸ ਵੈੱਬਸਾਈਟ ਤੋਂ ਬਿਲਕੁਲ ਮੁਫ਼ਤ ਪੜ੍ਹ ਸਕਦੇ ਹੋ। ਇਹਨਾਂ ਪ੍ਰਸ਼ਨਾਂ ਦੇ ਨਾਲ ਨਾਲ ਉੱਤਰ ਵੀ ਦਿੱਤੇ ਗਏ ਹਨ।

Post a Comment

1 Comments
* Please Don't Spam Here. All the Comments are Reviewed by Admin.

Top Post Ad

Scroll Menu

Groups

WhatsApp Group Join Now
Telegram Group Join Now
Instagram Group Join Now

Bottom