Type Here to Get Search Results !

Punjabi Grammar - Vyakaran In Punjabi Grammar Pdf - Punjabi Vyakaran Pdf

Punjabi Grammar - Vyakaran In Punjabi

ਪੰਜਾਬੀ ਵਿਆਕਰਨ -

Hello friends if you are finding Vyakaran in Punjabi and Punjabi Grammar Notes then you are at right place because we are providing to you Punjabi Grammar.

ਪਿਆਰੇ ਦੋਸਤੋ, ਜੇਕਰ ਤੁਸੀਂ ਕਿਸੇ ਵੀ ਭਰਤੀ ਦੇ ਪੇਪਰ ਦੀ ਤਿਆਰੀ ਕਰ ਰਹੇ ਹੋ, ਤਾਂ ਤੁਸੀਂ ਸਾਡੀ ਇਸ ਵੈੱਬਸਾਈਟ ਤੋਂ ਆਪਣੇ ਸਾਰੇ ਪੇਪਰਾਂ ਦੀ ਪੂਰੀ ਤਿਆਰੀ ਕਰ ਸਕਦੇ ਹੋ। ਇਥੇ ਤੁਹਾਨੂੰ ਸਾਰੇ ਹੀ ਪੇਪਰਾਂ ਵਿੱਚ ਵਾਰ ਵਾਰ ਪੁੱਛੇ ਜਾਣ ਵਾਲੇ Punjabi Vyakaran ਪ੍ਰਸ਼ਨ ਉੱਤਰ ਅਤੇ Punjabi Grammar ਦੀ ਵਿਸਥਾਰ ਵਿੱਚ ਪੜਾਈ ਕਰਨ ਲਈ Punjabi Grammar Pdf ਅਤੇ Punjabi Grammar Book ਦੇ ਨੋਟਸ ਮਿਲ ਜਾਣਗੇ।

ਦੋਸਤੋ ਸਾਡੀ Punjabi Vyakaran Book ਦਾ ਇਹ  ਦੂਜਾ ਅਧਿਆਇ ਹੈ ਇਸ ਤੋਂ ਪਹਿਲੇ ਅਤੇ ਅਗਲੇ ਅਧਿਆਏ ਲਈ Punjabi Grammar ਦੇ ਬਟਨ ਤੇ ਜਾਓ ਅਤੇ ਇਸ ਵਿੱਚੋਂ ਪੇਪਰਾਂ ਵਿੱਚ ਹਰ ਵਾਰ ਪ੍ਰਸ਼ਨ ਪੁੱਛੇ ਜਾਂਦੇ ਹਨ। ਸਾਡੀ ਇਸ ਵੈੱਬਸਾਈਟ ਤੋਂ ਤੁਸੀਂ Punjabi Grammar Book Pdf ਅਤੇ Punjabi Vyakaran Pdf ਪ੍ਰਾਪਤ ਕਰ ਸਕਦੇ ਹੋ। 


ਭਾਸ਼ਾ ਜਾਂ ਬੋਲੀ 

ਭਾਸ਼ਾ ਜਾਂ ਬੋਲੀ ਕਿਸ ਨੂੰ ਆਖਦੇ ਹਨ?

ਇਕ ਅਜਿਹਾ ਸਾਧਨ ਜਿਸ ਰਾਹੀਂ ਮਨੁੱਖ ਆਪਣੇ ਵਿਚਾਰ ਅਤੇ ਮਨ ਦੇ ਭਾਵਾਂ ਨੂੰ ਇਕ ਦੂਜੇ ਨਾਲ ਸਾਂਝੇ ਕਰਦਾ ਹੈ, ਭਾਸ਼ਾ ਜਾਂ ਬੋਲੀ ਅਖਵਾਉਂਦਾ ਹੈ। 

ਮਨੁੱਖ ਇਕ ਸਮਾਜਿਕ ਪ੍ਰਾਣੀ ਹੈ ਅਤੇ ਇਹ ਸ਼ੁਰੂ ਤੋਂ ਹੀ ਦੂਜਿਆਂ ਨਾਲ ਰਹਿਣਾ ਅਤੇ ਆਪਣੇ ਵਿਚਾਰ ਇੱਕ ਦੂਸਰੇ ਨਾਲ ਸਾਂਝੇ ਕਰਨਾ ਪਸੰਦ ਕਰਦਾ ਹੈ, ਮਨੁੱਖ ਸ਼ੁਰੂ ਤੋਂ ਹੀ ਆਪਣੇ ਵਿਚਾਰ ਦੂਜਿਆਂ ਨਾਲ ਸਾਂਝੇ ਕਰਦਾ ਆਇਆ ਹੈ। ਸ਼ੁਰੂਆਤ ਵਿਚ ਇਸਦੇ ਬਹੁਤ ਸਾਰੇ ਸਾਧਨ ਰਹੇ ਹਨ ਜਿਵੇਂ ਕਿ ਇਸ਼ਾਰੇ ਅਤੇ ਚਿੱਤਰ ਆਦਿ। ਭਾਸ਼ਾ ਦਾ ਹੁਣ ਵਾਲਾ ਰੂਪ ਬਹੁਤ ਸਮਾਂ ਬਾਅਦ ਵਿੱਚ ਹੋਂਦ ਵਿੱਚ ਆਇਆ ਪਹਿਲਾਂ ਇਹ ਸਿਰਫ਼ ਮੌਖਿਕ ਹੀ ਸੀ।

ਬਾਅਦ ਵਿੱਚ ਲਿਪੀ ਦਾ ਵਿਕਾਸ ਹੋਣ ਤੇ ਇਸਨੂੰ ਲਿਖਿਤ ਰੂਪ ਮਿਲਿਆ।


ਭਾਸ਼ਾ ਜਾਂ ਬੋਲੀ ਦੋ ਪ੍ਰਕਾਰ ਦੀ ਹੁੰਦੀ ਹੈ -

1. ਆਮ ਬੋਲ ਚਾਲ ਦੀ ਭਾਸ਼ਾ ਜਾਂ ਬੋਲੀ

2. ਟਕਸਾਲੀ ਜਾਂ ਸਾਹਿਤਿਕ ਭਾਸ਼ਾ


1. ਆਮ ਬੋਲ ਚਾਲ ਦੀ ਭਾਸ਼ਾ ਜਾਂ ਬੋਲੀ -

ਇਹ ਬੋਲੀ ਸਾਡੀ ਰੋਜ਼ਾਨਾ ਜ਼ਿੰਦਗੀ ਵਿਚ ਗੱਲਬਾਤ ਕਰਨ ਦੇ ਸਮੇਂ ਵਰਤੀ ਜਾਂਦੀ ਹੈ ਅਤੇ ਅਸੀਂ ਇਸਨੂੰ ਬੋਲਦੇ ਸਮੇਂ ਕੁਝ ਵਾਕ ਅਧੂਰੇ ਛੱਡ ਦਿੰਦੇ ਹਾਂ ਪਰ ਫਿਰ ਵੀ ਇਹ ਸਾਹਮਣੇ ਵਾਲੇ ਨੂੰ ਸਮਝ ਆ ਜਾਂਦੀ ਹੈ, ਇਹ ਹੀ ਸਾਡੀ ਆਮ ਬੋਲ ਚਾਲ ਦੀ ਭਾਸ਼ਾ ਹੁੰਦੀ ਹੈ। ਇਸ ਵਿਚ ਵਿਆਕਰਨ ਦੇ ਨਿਯਮਾਂ ਬਾਰੇ ਇੰਨਾ ਧਿਆਨ ਨਹੀਂ ਦਿੱਤਾ ਜਾਂਦਾ। ਇਹ ਭਾਸ਼ਾ ਖੇਤਰਾਂ ਦੇ ਅਨੁਸਾਰ ਬਦਲਦੀ ਰਹਿੰਦੀ ਹੈ। ਇਹ ਜਿਆਦਾਤਰ ਬੋਲਣ ਦੇ ਸਮੇਂ ਹੀ ਵਰਤੀ ਜਾਂਦੀ ਹੈ।


2. ਟਕਸਾਲੀ ਜਾਂ ਸਾਹਿਤਿਕ ਭਾਸ਼ਾ - 

ਜਿਹੜੀ ਭਾਸ਼ਾ ਵਿਆਕਰਨ ਦੇ ਨਿਯਮਾਂ ਅਨੁਸਾਰ ਬੋਲੀ ਜਾਂ ਲਿਖੀ ਜਾਂਦੀ ਹੈ, ਨੂੰ ਟਕਸਾਲੀ ਜਾਂ ਸਾਹਿਤਿਕ ਭਾਸ਼ਾ ਕਿਹਾ ਜਾਂਦਾ ਹੈ। ਇਹ ਜਿਆਦਾਤਰ ਲਿਖਣ ਦੇ ਸਮੇਂ ਵਰਤੀ ਜਾਂਦੀ ਹੈ। ਇਸੇ ਭਾਸ਼ਾ ਵਿਚ ਹੀ ਸਾਹਿਤ ਦੀ ਰਚਨਾ ਹੁੰਦੀ ਹੈ ਅਤੇ ਕਿਤਾਬਾਂ ਲਿਖੀਆਂ ਜਾਂਦੀਆਂ ਹਨ। ਇਸਨੂੰ ਦਫ਼ਤਰੀ ਭਾਸ਼ਾ ਵੀ ਕਿਹਾ ਜਾਂਦਾ ਹੈ।


ਲਿਪੀ -

ਲਿਪੀ ਕਿਸ ਨੂੰ ਆਖਦੇ ਹਨ?

ਬੋਲੀ ਜਾਂ ਭਾਸ਼ਾ ਨੂੰ ਲਿਖਿਤ ਰੂਪ ਦੇਣ ਲਈ ਜਿਹੜੇ ਅੱਖਰਾਂ ਜਾਂ ਚਿੰਨ੍ਹਾਂ ਦੀ ਵਰਤੋ ਕੀਤੀ ਜਾਵੇ, ਲਿਪੀ ਅਖਵਾਉਂਦੀ ਹੈ। ਹਰ ਇੱਕ ਭਾਸ਼ਾ ਨੂੰ ਸਪਸ਼ਟ ਰੂਪ ਵਿੱਚ ਪ੍ਰਗਟ ਕਰਨ ਦੇ ਲਈ ਉਸ ਭਾਸ਼ਾ ਦੀ ਆਪਣੀ ਲਿਪੀ ਹੁੰਦੀ ਹੈ। ਸਾਰੀਆਂ ਹੀ ਪ੍ਰਮਾਣਿਤ ਭਾਸ਼ਾਵਾਂ ਦੀਆਂ ਆਪਣੀਆਂ ਲਿਪੀਆਂ ਹਨ। ਪੰਜਾਬੀ ਭਾਸ਼ਾ ਦੀ ਗੁਰਮੁਖੀ, ਹਿੰਦੀ ਦੀ ਦੇਵਨਾਗਰੀ ਅਤੇ ਅੰਗਰੇਜ਼ੀ ਦੀ ਰੋਮਨ ਲਿਪੀ ਹੈ।


ਵਰਨਮਾਲਾ -

ਵਰਨਮਾਲਾ ਕਿਸ ਨੂੰ ਆਖਦੇ ਹਨ?

ਕਿਸੇ ਵੀ ਲਿਪੀ ਦੇ ਅੱਖਰਾਂ ਨੂੰ ਜਦੋਂ ਇਕ ਨਿਸ਼ਚਿਤ ਤਰਤੀਬ ਵਿੱਚ ਰੱਖਿਆ ਜਾਂਦਾ ਹੈ ਤਾਂ ਉਹ ਉਸ ਲਿਪੀ ਦੀ ਵਰਨਮਾਲਾ ਅਖਵਾਉਂਦੀ ਹੈ। ਗੁਰਮੁਖੀ ਦੇ ਅੱਖਰਾਂ ਨੂੰ ਨਿਸ਼ਚਿਤ ਤਰਤੀਬ ਵਿੱਚ ਲਿਖਣ ਨੂੰ ਗੁਰਮੁਖੀ ਲਿਪੀ ਕਿਹਾ ਜਾਂਦਾ ਹੈ।

ਪਹਿਲਾਂ ਗੁਰਮੁਖੀ ਲਿਪੀ ਦੇ ਪੈਂਤੀ ਅੱਖਰ ਸਨ ਤਾਂ ਕਰਕੇ ਇਸ ਨੂੰ ਪੈਂਤੀ ਜਾਂ ਪੈਂਤੀ ਅੱਖਰੀ ਵੀ ਕਿਹਾ ਜਾਂਦਾ ਸੀ। ਪਰ ਅਰਬੀ ਅਤੇ ਫ਼ਾਰਸੀ ਧੁਨੀਆਂ ਦੇ ਆ ਜਾਣ ਕਾਰਨ ਇਸ ਵਿਚ ਸ਼, ਖ਼, ਗ਼, ਜ਼, ਫ਼ ਪੰਜ ਅੱਖਰ ਹੋਰ ਜੋੜ ਦਿੱਤੇ ਗਏ ਅਤੇ ਫਿਰ ਪੰਜਾਬੀ ਵਿਭਾਗ ਪਟਿਆਲਾ ਵੱਲੋਂ ਲ਼ ਜੋੜ ਦਿੱਤਾ ਗਿਆ, ਜਿਸ ਨਾਲ ਇਸਦੇ 41 ਅੱਖਰ ਬਣ ਗਏ।

Punjabi Grammar (Part - 01)


ਪੇਪਰਾਂ ਵਿੱਚ ਵਾਰ ਵਾਰ ਪੁੱਛੇ ਜਾਣ ਵਾਲੇ ਪ੍ਰਸ਼ਨ -

ਪ੍ਰਸ਼ਨ - ਭਾਸ਼ਾ ਜਾਂ ਬੋਲੀ ਕਿੰਨੇ ਪ੍ਰਕਾਰ ਦੀ ਹੁੰਦੀ ਹੈ?

ਉੱਤਰ - ਭਾਸ਼ਾ ਜਾਂ ਬੋਲੀ ਦੋ ਪ੍ਰਕਾਰ ਦੀ ਹੁੰਦੀ ਹੈ।

ਉਦਾਹਰਨ - 1. ਆਮ ਬੋਲ ਚਾਲ ਦੀ ਭਾਸ਼ਾ

2. ਸਾਹਿਤਿਕ ਜਾਂ ਟਕਸਾਲੀ ਭਾਸ਼ਾ


ਪ੍ਰਸ਼ਨ - ਜਿਸ ਸਾਧਨ ਰਾਹੀਂ ਮਨੁੱਖ ਆਪਣੇ ਵਿਚਾਰ ਅਤੇ ਮਨ ਦੇ ਭਾਵਾਂ ਨੂੰ ਇਕ ਦੂਜੇ ਨਾਲ ਸਾਂਝੇ ਕਰਦਾ ਹੈ, ਨੂੰ ਕੀ ਕਹਿੰਦੇ ਹਨ?

ਉੱਤਰ - ਜਿਸ ਸਾਧਨ ਰਾਹੀਂ ਮਨੁੱਖ ਆਪਣੇ ਵਿਚਾਰ ਅਤੇ ਮਨ ਦੇ ਭਾਵਾਂ ਨੂੰ ਇਕ ਦੂਜੇ ਨਾਲ ਸਾਂਝੇ ਕਰਦਾ ਹੈ, ਨੂੰ ਬੋਲੀ ਜਾਂ ਭਾਸ਼ਾ ਕਹਿੰਦੇ ਹਨ।


ਪ੍ਰਸ਼ਨ - ਜਿਸ ਭਾਸ਼ਾ ਵਿਚ ਵਿਆਕਰਨ ਦੇ ਨਿਯਮਾਂ ਦਾ ਪੂਰਨ ਧਿਆਨ ਦਿੱਤਾ ਜਾਂਦਾ ਹੈ, ਨੂੰ ਕੀ ਕਹਿੰਦੇ ਹਨ?

ਉੱਤਰ - ਸਾਹਿਤਿਕ ਜਾਂ ਟਕਸਾਲੀ ਭਾਸ਼ਾ ਕਹਿੰਦੇ ਹਨ।


ਪ੍ਰਸ਼ਨ - ਪੰਜਾਬੀ ਬੋਲੀ ਦੀ ਲਿਪੀ ਕਿਹੜੀ ਹੈ?

ਉੱਤਰ - ਪੰਜਾਬੀ ਬੋਲੀ ਦੀ ਲਿਪੀ ਗੁਰਮੁਖੀ ਲਿਪੀ ਹੈ।


ਪ੍ਰਸ਼ਨ - ਪੰਜਾਬੀ ਵਰਨਮਾਲਾ ਵਿਚ ਪਹਿਲਾਂ ਕਿੰਨੇ ਵਰਨ ਵਰਤੇ ਜਾਂਦੇ ਸਨ?

ਉੱਤਰ - ਪੰਜਾਬੀ ਵਰਨਮਾਲਾ ਵਿਚ ਪਹਿਲਾ 35 ਅੱਖਰ ਵਰਤੇ ਜਾਂਦੇ ਸਨ ਜਿਸ ਕਰਕੇ ਇਸਨੂੰ ਪੈਂਤੀ ਅੱਖਰੀ ਵੀ ਕਿਹਾ ਜਾਂਦਾ ਸੀ।


ਪ੍ਰਸ਼ਨ - ਅਜੋਕੀ ਪੰਜਾਬੀ ਵਰਨਮਾਲਾ ਵਿਚ ਕਿੰਨੇ ਅੱਖਰ ਹਨ?

ਉੱਤਰ - ਅਜੋਕੀ ਵਰਨਮਾਲਾ ਵਿਚ 41 ਅੱਖਰ ਹਨ।


ਪ੍ਰਸ਼ਨ - ਬੋਲੀ ਜਾਂ ਭਾਸ਼ਾ ਨੂੰ ਲਿਖਿਤ ਰੂਪ ਦੇਣ ਲਈ ਜਿਹੜੇ ਅੱਖਰਾਂ ਜਾਂ ਚਿੰਨ੍ਹਾਂ ਦੀ ਵਰਤੋ ਕੀਤੀ ਜਾਵੇ, ਕੀ ਅਖਵਾਉਂਦੀ ਹੈ?

ਉੱਤਰ - ਬੋਲੀ ਜਾਂ ਭਾਸ਼ਾ ਨੂੰ ਲਿਖਿਤ ਰੂਪ ਦੇਣ ਲਈ ਜਿਹੜੇ ਅੱਖਰਾਂ ਜਾਂ ਚਿੰਨ੍ਹਾਂ ਦੀ ਵਰਤੋ ਕੀਤੀ ਜਾਵੇ, ਲਿਪੀ ਅਖਵਾਉਂਦੀ ਹੈ।

ਜਰੂਰ ਦੇਖੋ

ਅੰਕਾਂ ਮਹੀਨੇ ਦਿਨਾਂ ਦਾ ਸ਼ੁੱਧ ਪੰਜਾਬੀ ਰੂਪ


ਪ੍ਰਸ਼ਨ - ਕਿਸੇ ਵੀ ਲਿਪੀ ਦੇ ਅੱਖਰਾਂ ਨੂੰ ਜਦੋਂ ਇਕ ਨਿਸ਼ਚਿਤ ਤਰਤੀਬ ਵਿੱਚ ਰੱਖਿਆ ਜਾਂਦਾ ਹੈ ਤਾਂ ਉਸ ਨੂੰ ਕੀ ਕਹਿੰਦੇ ਹਨ? 

ਉੱਤਰ - ਕਿਸੇ ਵੀ ਲਿਪੀ ਦੇ ਅੱਖਰਾਂ ਨੂੰ ਜਦੋਂ ਇਕ ਨਿਸ਼ਚਿਤ ਤਰਤੀਬ ਵਿੱਚ ਰੱਖਿਆ ਜਾਂਦਾ ਹੈ ਤਾਂ ਉਹ ਉਸ ਲਿਪੀ ਦੀ ਵਰਨਮਾਲਾ ਅਖਵਾਉਂਦੀ ਹੈ। 

Science Gk Notes in Punjabi 


Punjabi Grammar - Vyakaran In Punjabi Grammar Pdf - Punjabi Vyakaran Pdf
Punjabi Grammar - Vyakaran In Punjabi Grammar Pdf - Punjabi Vyakaran Pdf


ਦੋਸਤੋ ਸਾਡੀ ਇਹ ਕੋਸ਼ਿਸ਼ ਤੁਹਾਨੂੰ ਕਿਸ ਤਰਾਂ ਦੀ ਲੱਗੀ ਤਾਂ ਸਾਨੂੰ ਜਰੂਰ ਦੱਸਣਾ ਅਤੇ ਸਾਰੇ ਹੀ ਪੇਪਰਾਂ ਦੀ ਤਿਆਰੀ ਕਰਨ ਲਈ ਸਾਡੇ ਨਾਲ ਜੁੜੇ ਰਹੋ। ਤੁਸੀਂ Punjabi Vyakaran Class 10 Pdf ਅਤੇ Punjabi Grammar Book Class 9 Pdf ਨੂੰ ਬਹੁਤ ਆਸਾਨੀ ਨਾਲ ਪ੍ਰਾਪਤ ਕਰ ਸਕਦੇ ਹੋ।

ਇਸ ਤੋਂ ਅਗਲੇ ਅਧਿਆਏ ਨੂੰ ਪੜਨ ਲਈ ਤੁਸੀਂ Punjabi Grammar ਦੇ ਬਟਨ ਤੇ ਜਾ ਸਕਦੇ ਹੋ।

Post a Comment

2 Comments
* Please Don't Spam Here. All the Comments are Reviewed by Admin.

Top Post Ad

Scroll Menu

Groups

WhatsApp Group Join Now
Telegram Group Join Now
Instagram Group Join Now

Bottom