ਇੱਥੇ ਤੁਸੀਂ ਸਿੱਖ ਗੁਰੂ ਸਾਹਿਬਾਨਾਂ ਨਾ ਸੰਬੰਧਿਤ ਪ੍ਰਸ਼ਨ ਉੱਤਰ ਪੜ੍ਹ ਸਕਦੇ ਹੋ। ਇਹ ਪ੍ਰਸ਼ਨ ਤੁਹਾਨੂੰ gk questions in punjabi ਦੇ ਰੂਪ ਵਿੱਚ ਹਰ ਇੱਕ ਭਰਤੀ ਦੇ ਪੇਪਰ ਵਿੱਚ ਦੇਖਣ ਨੂੰ ਮਿਲ ਜਾਣਗੇ। ਤੁਸੀਂ punjab gk questions ਪੜਨ ਲਈ ਸਾਡੀ ਇਸ ਵੈੱਬਸਾਈਟ ਤੋਂ ਮੁਫ਼ਤ ਨੋਟਸ ਪ੍ਰਾਪਤ ਕਰ ਸਕਦੇ ਹੋ।
![]() |
Gk Questions in Punjabi |
Gk Questions in Punjabi
ਗੁਰੂ ਸਾਹਿਬਾਨਾਂ ਨਾਲ ਸੰਬੰਧਿਤ ਪ੍ਰਸ਼ਨ - ਰਚਨਾਵਾਂ
ਇੱਥੇ ਤੁਹਾਨੂੰ ਸਿੱਖ ਗੁਰੂ ਸਾਹਿਬਾਨਾਂ ਨਾਲ ਸੰਬੰਧਿਤ ਪ੍ਰਸ਼ਨ ਉੱਤਰ, ਜੋ ਕਿ ਰਚਨਾਵਾਂ ਨਾਲ ਸੰਬੰਧਿਤ ਹਨ; ਮਿਲਣਗੇ। ਜੇਕਰ ਤੁਸੀਂ ਕਿਸੇ ਵੀ ਪੇਪਰ ਦੀ ਤਿਆਰੀ ਕਰ ਰਹੇ ਹੋ ਤਾਂ ਇਹ ਪ੍ਰਸ਼ਨ ਉੱਤਰ ਤੁਹਾਡੇ ਲਈ ਬਹੁਤ ਹੀ ਜਰੂਰੀ ਹਨ।
TOP - 10 MCQs
ਪ੍ਰਸ਼ਨ - 01 - 'ਜਪੁਜੀ ਸਾਹਿਬ' ਵਿੱਚ ਕਿੰਨੇ ਖੰਡ ਹਨ?
A. ਦਸ
B. ਪੰਜ
C. ਛੇ
D. ਅੱਠ
ਉੱਤਰ - ਜਪੁਜੀ ਸਾਹਿਬ ਵਿੱਚ ਪੰਜ ਖੰਡ ਹਨ।
1. ਧਰਮ ਖੰਡ, 2. ਗਿਆਨ ਖੰਡ, 3. ਸਰਮ ਖੰਡ, 4. ਕਰਮ ਖੰਡ, 5. ਸੱਚ ਖੰਡ
ਪ੍ਰਸ਼ਨ - 02 - 'ਜਪੁਜੀ ਸਾਹਿਬ' ਵਿੱਚ ਪਉੜੀਆਂ ਦੀ ਕੁੱਲ ਗਿਣਤੀ ਕਿੰਨੀ ਹੈ?
A. 24 ਪਉੜੀਆਂ
B. 28 ਪਉੜੀਆਂ
C. 38 ਪਉੜੀਆਂ
D. 32 ਪਉੜੀਆਂ
ਉੱਤਰ - ਜਪੁਜੀ ਸਾਹਿਬ ਵਿੱਚ 38 ਪਉੜੀਆਂ ਹਨ।
ਪ੍ਰਸ਼ਨ - 03 - 'ਗੁਰੂ ਤੇਗ ਬਹਾਦਰ ਸਾਹਿਬ ਜੀ' ਨੇ ਕਿੰਨੇ ਸ਼ਬਦਾਂ ਦੀ ਰਚਨਾ ਕੀਤੀ?
A. 59 ਸ਼ਬਦ
B. 24 ਸ਼ਬਦ
C. 15 ਸ਼ਬਦ
D. 57 ਸ਼ਬਦ
ਉੱਤਰ - ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 59 ਸ਼ਬਦ ਹਨ।
(59 ਸ਼ਬਦ, 57 ਸ਼ਲੋਕ, 15 ਰਾਗ)
ਪ੍ਰਸ਼ਨ - 04 - 'ਅਕਾਲ ਉਸਤਤਿ' ਕਿਸ ਗੁਰੂ ਸਾਹਿਬ ਜੀ ਦੀ ਰਚਨਾ ਹੈ?
A. ਸ੍ਰੀ ਗੁਰੂ ਨਾਨਕ ਦੇਵ ਜੀ
B. ਸ੍ਰੀ ਗੁਰੂ ਅਮਰਦਾਸ ਜੀ
C. ਸ੍ਰੀ ਗੁਰੂ ਅੰਗਦ ਦੇਵ ਜੀ
D. ਸ੍ਰੀ ਗੁਰੂ ਗੋਬਿੰਦ ਸਿੰਘ ਜੀ
ਉੱਤਰ - ਅਕਾਲ ਉਸਤਤਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ਹੈ।
ਪ੍ਰਸ਼ਨ - 05 - 'ਸ੍ਰੀ ਗੁਰੂ ਗ੍ਰੰਥ ਸਾਹਿਬ' ਵਿੱਚ ਸਭ ਤੋਂ ਛੋਟੀ ਵਾਰ ਕਿਹੜੀ ਹੈ?
A. ਬਸੰਤ ਦੀ ਵਾਰ
B. ਸਾਰੰਗ ਦੀ ਵਾਰ
C. ਉਪਰੋਕਤ ਦੋਵੇਂ
D. ਕੋਈ ਨਹੀਂ
ਉੱਤਰ - ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸਭ ਤੋਂ ਛੋਟੀ ਵਾਰ ਬਸੰਤ ਦੀ ਵਾਰ ਹੈ।
- ਬਸੰਤ ਦੀ ਵਾਰ ਵਿੱਚ ਸ੍ਰੀ ਗੁਰੂ ਅਰਜਨ ਦੇਵ ਜੀ ਦੀਆਂ 3 ਪਉੜੀਆਂ ਹਨ।
- ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸਭ ਤੋਂ ਵੱਡੀ ਵਾਰ ਸਾਰੰਗ ਦੀ ਵਾਰ ਹੈ।
- ਸਾਰੰਗ ਦੀ ਵਾਰ ਵਿੱਚ ਕੁੱਲ 36 ਪਉੜੀਆਂ ਹਨ।
- ਸਾਰੰਗ ਦੀ ਵਾਰ ਵਿੱਚ ਸ੍ਰੀ ਗੁਰੂ ਰਾਮਦਾਸ ਜੀ ਦੀਆਂ 35 ਪਉੜੀਆਂ ਹਨ।
- ਸਾਰੰਗ ਦੀ ਵਾਰ ਵਿੱਚ ਸ੍ਰੀ ਗੁਰੂ ਅਰਜਨ ਦੇਵ ਜੀ ਦੀ 1 ਪਉੜੀ ਹੈ।
ਪ੍ਰਸ਼ਨ - 06 - 'ਸ੍ਰੀ ਗੁਰੂ ਗ੍ਰੰਥ ਸਾਹਿਬ' ਵਿੱਚ ਸਭ ਤੋਂ ਵੱਧ ਵਾਰਾਂ ਕਿਸ ਗੁਰੂ ਸਾਹਿਬ ਜੀ ਦੀਆਂ ਦਰਜ ਹਨ?
A. ਸ੍ਰੀ ਗੁਰੂ ਨਾਨਕ ਦੇਵ ਜੀ
B. ਸ੍ਰੀ ਗੁਰੂ ਅਮਰਦਾਸ ਜੀ
C. ਸ੍ਰੀ ਗੁਰੂ ਰਾਮਦਾਸ ਜੀ
D. ਸ੍ਰੀ ਗੁਰੂ ਗੋਬਿੰਦ ਸਿੰਘ ਜੀ
ਉੱਤਰ - 'ਸ੍ਰੀ ਗੁਰੂ ਗ੍ਰੰਥ ਸਾਹਿਬ' ਵਿੱਚ ਸਭ ਤੋਂ ਵੱਧ ਵਾਰਾਂ ਸ੍ਰੀ ਗੁਰੂ ਰਾਮਦਾਸ ਜੀ ਦੀਆਂ ਦਰਜ ਹਨ।
'ਸ੍ਰੀ ਗੁਰੂ ਗ੍ਰੰਥ ਸਾਹਿਬ' ਵਿੱਚ ਗੁਰੂ ਰਾਮਦਾਸ ਜੀ ਦੀਆਂ 8 ਵਾਰਾਂ ਦਰਜ ਹਨ।
ਪ੍ਰਸ਼ਨ - 07 - 'ਜਉ ਤਉ ਪ੍ਰੇਮ ਖੇਲਣ ਕਾ ਚਾਉ' ਕਿਸ ਗੁਰੂ ਸਾਹਿਬ ਜੀ ਦੀ ਰਚਨਾ ਹੈ?
A. ਸ੍ਰੀ ਗੁਰੂ ਨਾਨਕ ਦੇਵ ਜੀ
B. ਸ੍ਰੀ ਗੁਰੂ ਅਮਰਦਾਸ ਜੀ
C. ਸ੍ਰੀ ਗੁਰੂ ਅੰਗਦ ਦੇਵ ਜੀ
D. ਸ੍ਰੀ ਗੁਰੂ ਗੋਬਿੰਦ ਸਿੰਘ ਜੀ
ਉੱਤਰ - ਜਉ ਤਉ ਪ੍ਰੇਮ ਖੇਲਣ ਕਾ ਚਾਉ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਰਚਨਾ ਹੈ।
ਪ੍ਰਸ਼ਨ - 08 - 'ਬਾਰਹ ਮਾਹਾ ਤੁਖਾਰੀ' ਕਿਸ ਗੁਰੂ ਸਾਹਿਬ ਜੀ ਦੀ ਰਚਨਾ ਹੈ?
A. ਸ੍ਰੀ ਗੁਰੂ ਨਾਨਕ ਦੇਵ ਜੀ
B. ਸ੍ਰੀ ਗੁਰੂ ਅਮਰਦਾਸ ਜੀ
C. ਸ੍ਰੀ ਗੁਰੂ ਅੰਗਦ ਦੇਵ ਜੀ
D. ਸ੍ਰੀ ਗੁਰੂ ਗੋਬਿੰਦ ਸਿੰਘ ਜੀ
ਉੱਤਰ - ਬਾਰਹ ਮਾਹਾ ਤੁਖਾਰੀ' ਸ੍ਰੀ ਗੁਰੂ ਨਾਨਕ ਦੇਵ ਜੀ ਦੀ ਰਚਨਾ ਹੈ।
Read More
ਪ੍ਰਸ਼ਨ - 09 - 'ਸੁਖਮਨੀ ਸਾਹਿਬ' ਕਿਸ ਗੁਰੂ ਸਾਹਿਬ ਜੀ ਦੀ ਰਚਨਾ ਹੈ?
A. ਸ੍ਰੀ ਗੁਰੂ ਅਰਜਨ ਦੇਵ ਜੀ
B. ਸ੍ਰੀ ਗੁਰੂ ਰਾਮਦਾਸ ਜੀ
C. ਸ੍ਰੀ ਗੁਰੂ ਅੰਗਦ ਦੇਵ ਜੀ
D. ਸ੍ਰੀ ਗੁਰੂ ਗੋਬਿੰਦ ਸਿੰਘ ਜੀ
ਉੱਤਰ - 'ਸੁਖਮਨੀ ਸਾਹਿਬ' ਸ੍ਰੀ ਗੁਰੂ ਅਰਜਨ ਦੇਵ ਜੀ ਦੀ ਰਚਨਾ ਹੈ।
- ਸੁਖਮਨੀ ਸਾਹਿਬ ਦੀਆਂ 24 ਅਸ਼ਟਪਦੀਆਂ ਹਨ।
- ਸੁਖਮਨੀ ਸਾਹਿਬ ਗਾਉੜੀ ਰਾਗ ਵਿੱਚ ਹੈ।
ਪ੍ਰਸ਼ਨ - 10 - 'ਕਰਹਲੇ ਬਾਣੀ' ਕਿਸ ਗੁਰੂ ਸਾਹਿਬ ਜੀ ਦੀ ਰਚਨਾ ਹੈ?
A. ਸ੍ਰੀ ਗੁਰੂ ਅੰਗਦ ਦੇਵ ਜੀ
B. ਸ੍ਰੀ ਗੁਰੂ ਰਾਮਦਾਸ ਜੀ
C. ਸ੍ਰੀ ਗੁਰੂ ਅੰਗਦ ਦੇਵ ਜੀ
D. ਸ੍ਰੀ ਗੁਰੂ ਗੋਬਿੰਦ ਸਿੰਘ ਜੀ
ਉੱਤਰ - 'ਕਰਹਲੇ ਬਾਣੀ' ਸ੍ਰੀ ਗੁਰੂ ਰਾਮਦਾਸ ਜੀ ਦੀ ਰਚਨਾ ਹੈ।
- ਕਰਹਲੇ ਬਾਣੀ ਦੀਆਂ 2 ਅਸ਼ਟਪਦੀਆਂ ਹਨ।
- ਕਰਹਲੇ ਬਾਣੀ ਗਾਉੜੀ ਰਾਗ ਵਿੱਚ ਹੈ।
ਸੋ ਦੋਸਤੋ ਤੁਹਾਨੂੰ ਸਾਡੀ ਇਹ gk questions in punjabi ਦੀ ਪੋਸਟ ਕਿਸ ਤਰ੍ਹਾਂ ਦੀ ਲੱਗੀ ਸਾਨੂੰ ਆਪਣਾ ਸੁਝਾਅ ਜਰੂਰ ਦੇਣਾ ਜੀ, ਅਸੀਂ ਤੁਹਾਡੇ ਸੁਝਾਅ ਦੀ ਉਡੀਕ ਕਰਾਂਗੇ ਜੀ। ਇਸ ਤੋਂ ਇਲਾਵਾ ਤੁਸੀਂ punjab gk questions ਨੂੰ ਪੜ੍ਹਨ ਲਈ ਸਾਡੀ ਇਸ ਵੈੱਬਸਾਈਟ ਦੇ gk ਵਾਲੇ ਸੈਕਸ਼ਨ ਵਿੱਚ ਜਾ ਕੇ ਪੜ੍ਹ ਸਕਦੇ ਹੋ।
Post a Comment
0 Comments