Type Here to Get Search Results !

Gk Questions in Punjabi - Punjab GK - Gk in Punjabi - General Knowledge in Punjabi

Gk Questions in Punjabi - Gk in Punjabi

ਪਿਆਰੇ ਦੋਸਤੋ, ਜੇਕਰ ਤੁਸੀਂ ਕਿਸੇ ਵੀ ਪੇਪਰ ਦੀ ਤਿਆਰੀ ਕਰ ਰਹੇ ਹੋ, ਤਾਂ ਤੁਸੀਂ ਸਾਡੀ ਇਸ ਵੈੱਬਸਾਈਟ ਦੇ ਜ਼ਰੀਏ ਆਪਣੇ ਸਾਰੇ ਪੇਪਰਾਂ ਦੀ ਪੂਰੀ ਤਿਆਰੀ ਕਰ ਸਕਦੇ ਹੋ ਅਤੇ ਤੁਹਾਨੂੰ ਆਪਣੀ ਇਸ ਵੈੱਬਸਾਈਟ ਉੱਤੇ ਸਾਰੇ ਹੀ ਪੇਪਰਾਂ ਵਿੱਚ ਵਾਰ ਵਾਰ ਪੁੱਛੇ ਜਾਣ ਵਾਲੇ ਪ੍ਰਸ਼ਨ ਉੱਤਰ ਅਤੇ ਵਿਸਥਾਰ ਵਿੱਚ ਪੜਾਈ ਕਰਨ ਲਈ ਨੋਟਸ ਮਿਲ ਜਾਣਗੇ।

Punjab GK in Punjabi ਅਤੇ GK Questions in Punjabi ਦਾ ਇਹ ਦੂਜਾ ਭਾਗ ਹੈ ਅਤੇ ਇਸਤੋਂ ਅਗਲਾ ਭਾਗ ਤੁਹਾਨੂੰ ਅਗਲੀ ਪੋਸਟ ਵਿੱਚ ਮਿਲੇਗਾ, ਤੁਸੀਂ ਪਿਛਲੀ ਪੋਸਟ ਵਿੱਚ ਇਸਦਾ ਪਿਛਲਾ ਭਾਗ ਪੜ ਸਕਦੇ ਹੋ।

Hello Dear Students, if you are Searching for Gk Questions in Punjabi , Punjab Gk in Punjabi then you are at right place. We are providing to you Punjab GK , General Knowledge in Punjabi. Dear Students you can easily prepare for all exams from here.

Punjab GK Questions

ਦੋਸਤੋ ਅਸੀਂ ਇਹ ਸਾਰੇ ਹੀ ਪ੍ਰਸ਼ਨ ਪੇਪਰਾਂ ਦੇ ਮਹੱਤਵ ਨੂੰ ਦੇਖਦੇ ਹੋਏ ਤਿਆਰ ਕੀਤੇ ਹਨ। ਇਸ ਤਰਾਂ ਦੇ ਹੀ ਪ੍ਰਸ਼ਨ ਵਾਰ ਵਾਰ ਪੇਪਰਾਂ ਵਿਚ ਪੁੱਛੇ ਜਾਂਦੇ ਹਨ। ਤੁਸੀਂ ਇਹਨਾਂ ਸਾਰੇ ਹੀ ਪ੍ਰਸ਼ਨਾਂ ਨੂੰ ਪੜ੍ਹ ਕੇ ਆਪਣੀ ਤਿਆਰੀ ਨੂੰ ਹੋਰ ਬਿਹਤਰ ਬਣਾ ਸਕਦੇ ਹੋ।

General Knowledge Questions in Punjabi

ਪ੍ਰਸ਼ਨ - ਪੰਜਾਬ ਸ਼ਬਦ ਦਾ ਕੀ ਅਰਥ ਹੈ?

ਉੱਤਰ - ਪੰਜਾਬ ਸ਼ਬਦ ਦਾ ਅਰਥ 5 ਪਾਣੀਆਂ ਦੀ ਧਰਤੀ (5 ਦਰਿਆਵਾਂ ਦੀ ਧਰਤੀ) ਹੈ।


ਪ੍ਰਸ਼ਨ - ਖੇਤਰਫਲ ਪੱਖੋਂ ਪੰਜਾਬ ਦਾ ਸਭ ਤੋਂ ਵੱਡਾ ਜ਼ਿਲ੍ਹਾ ਕਿਹੜਾ ਹੈ?

ਉੱਤਰ - ਖੇਤਰਫਲ ਦੇ ਪੱਖੋਂ ਪੰਜਾਬ ਦਾ ਸਭ ਤੋਂ ਵੱਡਾ ਜਿਲ੍ਹਾ ਲੁਧਿਆਣਾ ਹੈ।


ਪ੍ਰਸ਼ਨ - ਖੇਤਰਫਲ ਪੱਖੋਂ ਪੰਜਾਬ ਦਾ ਸਭ ਤੋਂ ਛੋਟਾ ਜ਼ਿਲ੍ਹਾ ਕਿਹੜਾ ਹੈ?

ਉੱਤਰ - ਖੇਤਰਫਲ ਪੱਖੋਂ ਪੰਜਾਬ ਦਾ ਸਭ ਤੋਂ ਛੋਟਾ ਜ਼ਿਲ੍ਹਾ ਮੋਹਾਲੀ ਹੈ।


ਪ੍ਰਸ਼ਨ - ਪੰਜਾਬ ਦਾ ਸਭ ਤੋਂ ਵੱਧ ਸਾਖਰ ਜ਼ਿਲ੍ਹਾ ਕਿਹੜਾ ਹੈ?

ਉੱਤਰ - ਪੰਜਾਬ ਦਾ ਸਭ ਤੋਂ ਵੱਧ ਸ਼ਾਖਰ ਜਿਲ੍ਹਾ ਹੁਸ਼ਿਆਰਪੁਰ ਹੈ।


ਪ੍ਰਸ਼ਨ - ਪੰਜਾਬ ਦਾ ਸਭ ਤੋਂ ਘੱਟ ਸਾਖਰ ਜਿਲ੍ਹਾ ਕਿਹੜਾ ਹੈ?

ਉੱਤਰ - ਪੰਜਾਬ ਦਾ ਸਭ ਤੋਂ ਘੱਟ ਸਾਖਰ ਜਿਲ੍ਹਾ ਮਾਨਸਾ ਹੈ।


ਪ੍ਰਸ਼ਨ - ਅਜੋਕੇ ਪੰਜਾਬ ਦਾ ਖੇਤਰਫਲ ਕਿੰਨਾ ਹੈ?

ਉੱਤਰ - ਅਜੋਕੇ ਪੰਜਾਬ ਦਾ ਖੇਤਰਫਲ 50,362 ਵਰਗ ਕਿਲੋਮੀਟਰ ਹੈ।

gk questions in punjabi
GK Questions in Punjabi

ਪ੍ਰਸ਼ਨ - ਪੰਜਾਬ ਵਿਚ ਲੋਕ ਸਭਾ ਦੀਆਂ ਕਿੰਨੀਆਂ ਸੀਟਾਂ ਹਨ?

ਉੱਤਰ - ਪੰਜਾਬ ਵਿੱਚ ਲੋਕ ਸਭਾ ਦੀਆਂ 13 ਸੀਟਾਂ ਹਨ।


ਪ੍ਰਸ਼ਨ - ਪੰਜਾਬ ਵਿੱਚ ਵਿਧਾਨ ਸਭਾ ਦੀਆਂ ਕਿੰਨੀਆਂ ਸੀਟਾਂ ਹਨ?

ਉੱਤਰ - ਪੰਜਾਬ ਵਿੱਚ ਵਿਧਾਨ ਸਭਾ ਦੀਆਂ 117 ਸੀਟਾਂ ਹਨ।


ਪ੍ਰਸ਼ਨ - ਪੰਜਾਬ ਵਿੱਚ ਰਾਜ ਸਭਾ ਦੀਆਂ ਕਿੰਨੀਆਂ ਸੀਟਾਂ ਹਨ?

ਉੱਤਰ - ਪੰਜਾਬ ਵਿੱਚ ਰਾਜ ਸਭਾ ਦੀਆਂ 7 ਸੀਟਾਂ ਹਨ।


ਪ੍ਰਸ਼ਨ - ਪੰਜਾਬ ਦੀ ਰਾਜ ਭਾਸ਼ਾ ਕਿਹੜੀ ਹੈ?

ਉੱਤਰ - ਪੰਜਾਬ ਦੀ ਰਾਜ ਭਾਸ਼ਾ ਪੰਜਾਬੀ ਹੈ।


ਪ੍ਰਸ਼ਨ - ਪੰਜਾਬੀ ਭਾਸ਼ਾ ਨੂੰ ਲਿਖਣ ਲਈ ਢੁੱਕਵੀਂ ਲਿਪੀ ਕਿਹੜੀ ਹੈ?

ਉੱਤਰ - ਪੰਜਾਬੀ ਭਾਸ਼ਾ ਨੂੰ ਲਿਖਣ ਲਈ ਢੁੱਕਵੀਂ ਲਿਪੀ ਗੁਰਮੁਖੀ ਲਿਪੀ ਹੈ।


ਪ੍ਰਸ਼ਨ - ਪੰਜਾਬ ਦਾ ਰਾਜ ਦਰਖੱਤ ਕਿਹੜਾ ਹੈ?

ਉੱਤਰ - ਪੰਜਾਬ ਦਾ ਰਾਜ ਦਰੱਖਤ ਟਾਹਲੀ ਹੈ।


ਪ੍ਰਸ਼ਨ - ਪੰਜਾਬ ਦਾ ਰਾਜ ਪੰਛੀ ਕਿਹੜਾ ਹੈ?

ਉੱਤਰ - ਪੰਜਾਬ ਦਾ ਰਾਜ ਪੰਛੀ ਬਾਜ਼ ਹੈ।


ਪ੍ਰਸ਼ਨ - ਪੰਜਾਬ ਦਾ ਰਾਜ ਪਸ਼ੂ ਕਿਹੜਾ ਹੈ?

ਉੱਤਰ - ਪੰਜਾਬ ਦਾ ਰਾਜ ਪਸ਼ੂ ਕਾਲਾ ਹਿਰਨ ਹੈ।


ਪ੍ਰਸ਼ਨ - ਗਰਬੜੇ ਦਾ ਤਿਉਹਾਰ ਕਿਸ ਇਲਾਕੇ ਵਿੱਚ ਮਨਾਇਆ ਜਾਂਦਾ ਹੈ?

ਉੱਤਰ - ਪੁਆਧ ਇਲਾਕੇ ਵਿੱਚ ਗ਼ਰਬੜੇ ਦਾ ਤਿਉਹਾਰ ਮਨਾਇਆ ਜਾਂਦਾ ਹੈ।


General Knowledge Question Answer in Punjabi

ਪ੍ਰਸ਼ਨ - ਪੰਜਾਬ ਦੀ ਉੱਚ ਅਦਾਲਤ ਕਿਹੜੀ ਹੈ?

ਉੱਤਰ - ਪੰਜਾਬ ਦੀ ਉੱਚ ਅਦਾਲਤ ਪੰਜਾਬ ਅਤੇ ਹਰਿਆਣਾ ਹਾਈਕੋਰਟ, ਚੰਡੀਗੜ੍ਹ ਹੈ।


ਪ੍ਰਸ਼ਨ - ਪੰਜਾਬ ਦੀਆਂ ਕਿੰਨੀਆਂ ਡਿਵੀਜਨਾਂ ਹਨ?

ਉੱਤਰ - ਪੰਜਾਬ ਦੀਆਂ 5 (ਪੰਜ) ਡਿਵੀਜਨਾਂ ਹਨ।


ਪ੍ਰਸ਼ਨ - ਅਜੋਕੇ ਪੰਜਾਬ ਵਿੱਚ ਕਿੰਨੇ ਜਿਲੇ ਹਨ?

ਉੱਤਰ - ਅਜੋਕੇ ਪੰਜਾਬ ਵਿੱਚ 23 ਜਿਲ੍ਹੇ ਹਨ 

ਪੰਜਾਬ ਵਿੱਚ ਪਹਿਲਾਂ 22 ਜਿਲ੍ਹੇ ਸਨ ਅਤੇ ਹੁਣ ਪੰਜਾਬ ਵਿੱਚ 23ਵਾਂ ਜਿਲ੍ਹਾ ਨਵਾਂ ਜੋੜ ਦਿੱਤਾ ਗਿਆ ਹੈ, ਇਹ ਨਵਾਂ ਬਣਿਆ ਜਿਲ੍ਹਾ ਮਲੇਰਕੋਟਲਾ ਹੈ ਜੋ ਕਿ ਸੰਗਰੂਰ ਜਿਲ੍ਹੇ ਵਿੱਚੋਂ ਬਣਾਇਆ ਗਿਆ ਹੈ।


ਪ੍ਰਸ਼ਨ - ਪੰਜਾਬ ਵਿੱਚ ਨਵਾਂ ਬਣਿਆ 23ਵਾਂ ਜਿਲ੍ਹਾ ਕਿਹੜਾ ਹੈ?

ਉੱਤਰ - ਪੰਜਾਬ ਵਿੱਚ ਨਵਾਂ ਬਣਿਆ 23ਵਾਂ ਜਿਲ੍ਹਾ ਮਲੇਰਕੋਟਲਾ ਹੈ।


ਪ੍ਰਸ਼ਨ - ਪੰਜਾਬ ਵਿੱਚ ਕਿੰਨੀਆਂ ਤਹਿਸੀਲਾਂ ਹਨ?

ਉੱਤਰ - ਪੰਜਾਬ ਵਿੱਚ 92 ਤਹਿਸੀਲਾਂ ਹਨ।


ਪ੍ਰਸ਼ਨ - ਪੰਜਾਬ ਵਿੱਚ ਕਿੰਨੀਆਂ ਸਬ-ਤਹਿਸੀਲਾਂ ਹਨ?

ਉੱਤਰ - ਪੰਜਾਬ ਵਿੱਚ 82 ਸਬ ਤਹਿਸੀਲਾਂ ਹਨ।


ਪ੍ਰਸ਼ਨ - ਪੰਜਾਬ ਵਿੱਚ ਕਿੰਨੇ ਬਲਾਕ ਹਨ?

ਉੱਤਰ - ਪੰਜਾਬ ਵਿੱਚ 150 ਬਲਾਕ ਹਨ।


ਪ੍ਰਸ਼ਨ - ਪੰਜਾਬ ਵਿੱਚ ਨਵਾਂ ਬਣਿਆ ਜਿਲ੍ਹਾ ਮਲੇਰਕੋਟਲਾ ਕਿਸ ਖੇਤਰ ਵਿੱਚ ਆਉਂਦਾ ਹੈ?

ਉੱਤਰ - ਪੰਜਾਬ ਵਿੱਚ ਨਵਾਂ ਬਣਿਆ ਜਿਲ੍ਹਾ ਮਲੇਰਕੋਟਲਾ ਮਾਲਵਾ ਖੇਤਰ ਵਿੱਚ ਆਉਂਦਾ ਹੈ।


ਪ੍ਰਸ਼ਨ - ਪੰਜਾਬ ਵਿੱਚ ਨਵਾਂ ਬਣਿਆ ਜਿਲ੍ਹਾ ਮਲੇਰਕੋਟਲਾ ਕਿਸ ਜਿਲ੍ਹੇ ਵਿੱਚੋਂ ਬਣਾਇਆ ਗਿਆ ਹੈ?

ਉੱਤਰ - ਪੰਜਾਬ ਵਿੱਚ ਨਵਾਂ ਬਣਿਆ ਜਿਲ੍ਹਾ ਮਲੇਰਕੋਟਲਾ ਸੰਗਰੂਰ ਜਿਲ੍ਹੇ ਵਿੱਚੋਂ ਬਣਾਇਆ ਗਿਆ ਹੈ।


ਪ੍ਰਸ਼ਨ - ਪੰਜਾਬ ਦੇ ਮਾਝੇ ਵਿੱਚ ਕਿੰਨੇ ਜਿਲੇ ਆਉਂਦੇ ਹਨ?

ਉੱਤਰ - ਪੰਜਾਬ ਦੇ ਮਾਝੇ ਵਿੱਚ 4 ਜਿਲ੍ਹੇ ਆਉਂਦੇ ਹਨ।


ਪ੍ਰਸ਼ਨ - ਪੰਜਾਬ ਦੇ ਦੁਆਬੇ ਵਿਚ ਕਿੰਨੇ ਜਿਲੇ ਆਉਂਦੇ ਹਨ?

ਉੱਤਰ - ਪੰਜਾਬ ਦੇ ਦੁਆਬੇ ਵਿੱਚ 4 ਜਿਲ੍ਹੇ ਆਉਂਦੇ ਹਨ।


ਪ੍ਰਸ਼ਨ - ਪੰਜਾਬ ਦੇ ਮਾਲਵੇ ਵਿੱਚ ਕਿੰਨੇ ਜਿਲੇ ਆਉਂਦੇ ਹਨ?

ਉੱਤਰ - ਪੰਜਾਬ ਦੇ ਮਾਲਵੇ ਵਿੱਚ 15 ਜਿਲ੍ਹੇ ਆਉਂਦੇ ਹਨ।

ਪਹਿਲਾਂ ਪੰਜਾਬ ਦੇ ਮਾਲਵਾ ਖੇਤਰ ਵਿੱਚ 14 ਜਿਲ੍ਹੇ ਆਉਂਦੇ ਸਨ, ਪਰ ਹੁਣ ਇੱਕ ਨਵਾਂ ਜਿਲ੍ਹਾ ਮਲੇਰਕੋਟਲਾ ਬਣ ਗਿਆ ਹੈ ਜਿਸ ਕਰਕੇ ਮਾਲਵਾ ਖੇਤਰ ਵਿੱਚ ਹੁਣ 15 ਜਿਲ੍ਹੇ ਆਉਂਦੇ ਹਨ।


ਪ੍ਰਸ਼ਨ - ਪੰਜਾਬ ਦੇ ਰਾਵੀ ਤੇ ਬਿਆਸ ਦੇ ਵਿਚਕਾਰਲੇ ਖੇਤਰ ਨੂੰ ਕੀ ਕਹਿੰਦੇ ਹਨ?

ਉੱਤਰ - ਪੰਜਾਬ ਦੇ ਰਾਵੀ ਤੇ ਬਿਆਸ ਦੇ ਵਿਚਕਾਰਲੇ ਖੇਤਰ ਨੂੰ ਮਾਝਾ ਖੇਤਰ ਕਹਿੰਦੇ ਹਨ।

ਪੰਜਾਬ ਦੇ ਇਸ ਰਾਵੀ ਅਤੇ ਬਿਆਸ ਦੇ ਵਿਚਕਾਰਲੇ ਖੇਤਰ ਵਿੱਚ ਬੋਲੀ ਜਾਣ ਵਾਲੀ ਬੋਲੀ ਨੂੰ ਮਾਝੀ ਬੋਲੀ ਕਿਹਾ ਜਾਂਦਾ ਹੈ ਕਿਉਂਕਿ ਇਹ ਮਾਝੇ ਖੇਤਰ ਵਿੱਚ ਬੋਲੀ ਜਾਂਦੀ ਹੈ। ਮਾਝੀ ਬੋਲੀ ਪੰਜਾਬੀ ਭਾਸ਼ਾ ਦੀ ਉਪਬੋਲੀ ਹੈ। ਮਾਝੀ ਬੋਲੀ ਪੰਜਾਬੀ ਦੀ ਟਕਸਾਲੀ ਬੋਲੀ ਹੈ, ਇਸ ਮਾਝੀ ਬੋਲੀ ਵਿੱਚ ਹੀ ਦਫ਼ਤਰੀ ਕੰਮ ਕਾਜ ਹੁੰਦਾ ਹੈ।

ਪ੍ਰਸ਼ਨ ਪੰਜਾਬ ਦੇ ਬਿਆਸ ਤੇ ਸਤਲੁਜ ਦੇ ਵਿਚਕਾਰ ਦੇ ਖੇਤਰ ਨੂੰ ਕੀ ਕਹਿੰਦੇ ਹਨ?

ਉੱਤਰ - ਪੰਜਾਬ ਦੇ ਬਿਆਸ ਤੇ ਸਤਲੁਜ ਦੇ ਵਿਚਕਾਰ ਬਣੇ ਖੇਤਰ ਨੂੰ ਦੁਆਬਾ ਖੇਤਰ ਕਹਿੰਦੇ ਹਨ।

ਪੰਜਾਬ ਦੇ ਇਸ ਬਿਆਸ ਅਤੇ ਸਤਲੁਜ ਦੇ ਵਿਚਕਾਰਲੇ ਖੇਤਰ ਵਿੱਚ ਬੋਲੀ ਜਾਣ ਵਾਲੀ ਬੋਲੀ ਨੂੰ ਦੁਆਬੀ ਬੋਲੀ ਕਿਹਾ ਜਾਂਦਾ ਹੈ ਕਿਉਂਕਿ ਇਹ ਦੁਆਬੇ ਖੇਤਰ ਵਿੱਚ ਬੋਲੀ ਜਾਂਦੀ ਹੈ। ਦੁਆਬੀ ਬੋਲੀ ਪੰਜਾਬੀ ਭਾਸ਼ਾ ਦੀ ਉਪਬੋਲੀ ਹੈ।


ਪ੍ਰਸ਼ਨ - ਪੰਜਾਬ ਦੇ ਸਤਲੁਜ ਅਤੇ ਘੱਗਰ ਦੇ ਵਿਚਕਾਰਲੇ ਖੇਤਰ ਨੂੰ ਕੀ ਕਹਿੰਦੇ ਹਨ?

ਉੱਤਰ - ਪੰਜਾਬ ਦੇ ਸਤਲੁਜ ਅਤੇ ਘੱਗਰ ਦੇ ਵਿਚਕਾਰਲੇ ਖੇਤਰ ਨੂੰ ਮਾਲਵਾ ਖੇਤਰ ਕਹਿੰਦੇ ਹਨ।

ਪੰਜਾਬ ਦੇ ਇਸ ਸਤਲੁਜ ਅਤੇ ਘੱਗਰ ਦੇ ਵਿਚਕਾਰਲੇ ਖੇਤਰ ਵਿੱਚ ਬੋਲੀ ਜਾਣ ਵਾਲੀ ਬੋਲੀ ਨੂੰ ਮਲਵਈ ਬੋਲੀ ਕਿਹਾ ਜਾਂਦਾ ਹੈ ਕਿਉਂਕਿ ਇਹ ਮਾਲਵੇ ਖੇਤਰ ਵਿੱਚ ਬੋਲੀ ਜਾਂਦੀ ਹੈ। ਮਲਵਈ ਬੋਲੀ ਪੰਜਾਬੀ ਭਾਸ਼ਾ ਦੀ ਉਪਬੋਲੀ ਹੈ।

ਪ੍ਰਸ਼ਨ - ਬਠਿੰਡਾ ਜ਼ਿਲ੍ਹਾ ਪੰਜਾਬ ਦੇ ਕਿਸ ਖੇਤਰ ਵਿੱਚ ਪੈਂਦਾ ਹੈ?

ਉੱਤਰ - ਬਠਿੰਡਾ ਜ਼ਿਲ੍ਹਾ ਪੰਜਾਬ ਦੇ ਮਾਲਵਾ ਖੇਤਰ ਵਿੱਚ ਪੈਂਦਾ ਹੈ।


ਪ੍ਰਸ਼ਨ - ਪੰਜਾਬ ਦਾ ਮੌਸਮੀ ਦੀਆਂ ਕਿਹੜਾ ਹੈ?

ਉੱਤਰ - ਪੰਜਾਬ ਦਾ ਮੌਸਮੀ ਦਰਿਆ ਘੱਗਰ ਦਰਿਆ ਹੈ।


ਪ੍ਰਸ਼ਨ - ਮਾਨਸਾ ਜਿਲ੍ਹਾ ਪੰਜਾਬ ਦੇ ਕਿਸ ਖੇਤਰ ਵਿੱਚ ਪੈਂਦਾ ਹੈ?

ਉੱਤਰ - ਮਾਨਸਾ ਜਿਲ੍ਹਾ ਪੰਜਾਬ ਦੇ ਮਾਲਵਾ ਖੇਤਰ ਵਿੱਚ ਪੈਂਦਾ ਹੈ।


ਪ੍ਰਸ਼ਨ - ਅੰਮ੍ਰਿਤਸਰ ਜਿਲ੍ਹਾ ਪੰਜਾਬ ਦੇ ਕਿਸ ਖੇਤਰ ਵਿੱਚ ਪੈਂਦਾ ਹੈ?

ਉੱਤਰ - ਅੰਮ੍ਰਿਤਸਰ ਜਿਲ੍ਹਾ ਪੰਜਾਬ ਦੇ ਮਾਝੇ ਖੇਤਰ ਵਿੱਚ ਪੈਂਦਾ ਹੈ।


ਪ੍ਰਸ਼ਨ - ਪੈਪਸੂ ਨੂੰ ਪੰਜਾਬ ਵਿੱਚ ਕਦੋਂ ਸ਼ਾਮਿਲ ਕੀਤਾ ਗਿਆ?

ਉੱਤਰ - ਪੈਪਸੂ ਨੂੰ 01 ਨਵੰਬਰ 1956 ਈ. ਪੰਜਾਬ ਵਿੱਚ ਸ਼ਾਮਿਲ ਕੀਤਾ ਗਿਆ।


ਪ੍ਰਸ਼ਨ - ਨੈਸਲੇ ਉਦਯੋਗ ਪੰਜਾਬ ਵਿੱਚ ਕਿੱਥੇ ਹੈ?

ਉੱਤਰ - ਪੰਜਾਬ ਵਿੱਚ ਨੈਸਲੇ ਉਦਯੋਗ ਮੋਗਾ ਵਿੱਚ ਹੈ।


ਪ੍ਰਸ਼ਨ - ਲੱਖੀ ਜੰਗਲ ਪੰਜਾਬ ਵਿੱਚ ਕਿੱਥੇ ਹੈ?

ਉੱਤਰ - ਲੱਖੀ ਜੰਗਲ ਪੰਜਾਬ ਦੇ ਬਠਿੰਡਾ ਵਿੱਚ ਹੈ।


Read More -

ਅੰਕਾਂ ਮਹੀਨੇ ਦਿਨਾਂ ਦਾ ਸ਼ੁੱਧ ਪੰਜਾਬੀ ਰੂਪ

Punjabi Vyakaran Notes


ਪ੍ਰਸ਼ਨ - ਜਲੰਧਰ ਜਿਲ੍ਹਾ ਪੰਜਾਬ ਦੇ ਕਿਸ ਖੇਤਰ ਵਿੱਚ ਪੈਂਦਾ ਹੈ?

ਉੱਤਰ - ਜਲੰਧਰ ਜਿਲ੍ਹਾ ਪੰਜਾਬ ਦੇ ਦੁਆਬਾ ਖੇਤਰ ਵਿੱਚ ਪੈਂਦਾ ਹੈ।


ਪ੍ਰਸ਼ਨ - ਸਤਲੁਜ ਦਰਿਆ ਦੀ ਉਤਪੱਤੀ ਕਿੱਥੋਂ ਹੁੰਦੀ ਹੈ?

ਉੱਤਰ - ਸਤਲੁਜ ਦਰਿਆ ਦੀ ਉਤਪੱਤੀ ਮਾਨਸਰੋਵਰ ਗਲੇਸ਼ੀਅਰ ਤੋਂ ਹੁੰਦੀ ਹੈ।


ਪ੍ਰਸ਼ਨ - ਬਿਆਸ ਦਰਿਆ ਦੀ ਉਤਪੱਤੀ ਕਿੱਥੋਂ ਹੁੰਦੀ ਹੈ?

ਉੱਤਰ - ਬਿਆਸ ਦਰਿਆ ਦੀ ਉਤਪੱਤੀ ਬਿਆਸ ਕੁੰਡ ਤੋਂ ਹੁੰਦੀ ਹੈ।


ਪ੍ਰਸ਼ਨ - ਰਾਵੀ ਦਰਿਆ ਦੀ ਉਤਪੱਤੀ ਕਿੱਥੋਂ ਹੁੰਦੀ ਹੈ?

ਉੱਤਰ - ਰਾਵੀ ਦਰਿਆ ਦੀ ਉਤਪੱਤੀ ਕੁੱਲੂ (ਹਿਮਾਚਲ ਪ੍ਰਦੇਸ਼) ਦੀਆਂ ਪਹਾੜੀਆਂ ਵਿਚੋਂ ਤੋਂ ਹੁੰਦੀ ਹੈ।


ਪ੍ਰਸ਼ਨ - ਪੰਜਾਬ ਦਾ ਸਭ ਤੋਂ ਵੱਡਾ ਦਰਿਆ ਕਿਹੜਾ ਹੈ?

ਉੱਤਰ - ਪੰਜਾਬ ਦਾ ਸਭ ਤੋਂ ਵੱਡਾ ਦਰਿਆ ਸਤਲੁਜ ਹੈ।


ਪ੍ਰਸ਼ਨ - ਪੰਜਾਬ ਦਾ ਸਭ ਤੋਂ ਛੋਟਾ ਦਰਿਆ ਕਿਹੜਾ ਹੈ?

ਉੱਤਰ - ਪੰਜਾਬ ਦਾ ਸਭ ਤੋਂ ਛੋਟਾ ਦਰਿਆ ਰਾਵੀ ਹੈ।


ਪ੍ਰਸ਼ਨ - ਗੁਰਦਾਸਪੁਰ ਜ਼ਿਲ੍ਹਾ ਪੰਜਾਬ ਦੇ ਕਿਸ ਖੇਤਰ ਵਿੱਚ ਪੈਂਦਾ ਹੈ?

ਉੱਤਰ - ਗੁਰਦਾਸਪੁਰ ਜ਼ਿਲ੍ਹਾ ਪੰਜਾਬ ਦੇ ਮਾਝੇ ਖੇਤਰ ਵਿੱਚ ਪੈਂਦਾ ਹੈ।

 

ਪ੍ਰਸ਼ਨ - ਹੁਸ਼ਿਆਰਪੁਰ ਜ਼ਿਲ੍ਹਾ ਪੰਜਾਬ ਦੇ ਕਿਸ ਖੇਤਰ ਵਿੱਚ ਪੈਂਦਾ ਹੈ?

ਉੱਤਰ - ਹੁਸ਼ਿਆਰਪੁਰ ਜ਼ਿਲ੍ਹਾ ਪੰਜਾਬ ਦੇ ਦੁਆਬਾ ਖੇਤਰ ਵਿੱਚ ਪੈਂਦਾ ਹੈ।


ਪ੍ਰਸ਼ਨ - ਸਤਲੁਜ ਦਰਿਆ ਦੇ ਨਾਲ ਪੰਜਾਬ ਦੇ ਕਿੰਨੇ ਜਿਲ੍ਹੇ ਲੱਗਦੇ ਹਨ?

ਉੱਤਰ - ਸਤਲੁਜ ਦਰਿਆ ਦੇ ਨਾਲ ਪੰਜਾਬ ਦੇ 9 ਜਿਲ੍ਹੇ ਲੱਗਦੇ ਹਨ।


ਪ੍ਰਸ਼ਨ - ਬਿਆਸ ਦਰਿਆ ਦੇ ਨਾਲ ਪੰਜਾਬ ਦੇ ਕਿੰਨੇ ਜਿਲ੍ਹੇ ਲੱਗਦੇ ਹਨ?

ਉੱਤਰ - ਬਿਆਸ ਦਰਿਆ ਦੇ ਨਾਲ ਪੰਜਾਬ ਦੇ 6 ਜਿਲ੍ਹੇ ਲੱਗਦੇ ਹਨ।


ਪ੍ਰਸ਼ਨ - ਰਾਵੀ ਦਰਿਆ ਦੇ ਨਾਲ ਪੰਜਾਬ ਦੇ ਕਿੰਨੇ ਜਿਲ੍ਹੇ ਲੱਗਦੇ ਹਨ?

ਉੱਤਰ - ਰਾਵੀ ਦਰਿਆ ਦੇ ਨਾਲ ਪੰਜਾਬ ਦੇ 3 ਜਿਲ੍ਹੇ ਲੱਗਦੇ ਹਨ।


ਪ੍ਰਸ਼ਨ - ਅੰਮ੍ਰਿਤਸਰ ਜਿਲ੍ਹਾ ਕਿਸ ਦਰਿਆ ਦੇ ਨਾਲ ਲੱਗਦਾ ਹੈ?

ਉੱਤਰ - ਅੰਮ੍ਰਿਤਸਰ ਜਿਲ੍ਹਾ ਰਾਵੀ ਦਰਿਆ ਦੇ ਨਾਲ ਲੱਗਦਾ ਹੈ।


ਪ੍ਰਸ਼ਨ - ਕਿਹੜਾ ਦਰਿਆ ਪੰਜਾਬ ਦੇ ਸਭ ਤੋਂ ਵੱਧ ਜਿਲ੍ਹਿਆਂ ਵਿੱਚੋਂ ਲੰਘਦਾ ਹੈ?

ਉੱਤਰ - ਸਤਲੁਜ ਦਰਿਆ ਪੰਜਾਬ ਦੇ ਸਭ ਤੋਂ ਵੱਧ ਜਿਲ੍ਹਿਆਂ ਵਿੱਚੋਂ ਲੰਘਦਾ ਹੈ?


ਪ੍ਰਸ਼ਨ - ਫਿਰੋਜ਼ਪੁਰ ਜਿਲ੍ਹਾ ਕਿਸ ਦਰਿਆ ਦੇ ਨਾਲ ਲੱਗਦਾ ਹੈ?

ਉੱਤਰ - ਫਿਰੋਜ਼ਪੁਰ ਜਿਲ੍ਹਾ ਸਤਲੁਜ ਦਰਿਆ ਦੇ ਨਾਲ ਲੱਗਦਾ ਹੈ।

 

Gk Questions in Punjabi - Punjab GK - Gk in Punjabi - General Knowledge in Punjabi
Gk Questions in Punjabi - Punjab GK in Punjabi - General Knowledge in Punjabi

ਪ੍ਰਸ਼ਨ - ਪੰਜਾਬ ਵਿੱਚ ਕਿਸ ਜਿਲ੍ਹੇ ਵਿੱਚ ਸਭ ਤੋਂ ਜਿਆਦਾ ਵਣ ਹਨ?
ਉੱਤਰ - ਪੰਜਾਬ ਵਿੱਚ ਹੁਸ਼ਿਆਰਪੁਰ ਜਿਲ੍ਹੇ ਵਿੱਚ ਸਭ ਤੋਂ ਜਿਆਦਾ ਵਣ ਹਨ।


ਪ੍ਰਸ਼ਨ - ਔਰਤਾਂ ਦੀ ਸਭ ਤੋਂ ਘੱਟ ਸਾਖਰਤਾ ਵਾਲਾ ਜ਼ਿਲ੍ਹਾ ਕਿਹੜਾ ਹੈ?
ਉੱਤਰ - ਔਰਤਾਂ ਦੀ ਸਭ ਤੋਂ ਘੱਟ ਸਾਖਰਤਾ ਵਾਲਾ ਜ਼ਿਲ੍ਹਾ ਮਾਨਸਾ ਜਿਲ੍ਹਾ ਹੈ।


ਪ੍ਰਸ਼ਨ - ਪੰਜਾਬ ਦੀ ਕਿਸ ਤਹਿਸੀਲ ਵਿੱਚ ਸ਼ਹਿਰੀ ਵਸੋਂ ਨਹੀਂ ਹੈ?
ਉੱਤਰ - ਪੰਜਾਬ ਦੀ ਖਡੂਰ ਸਾਹਿਬ ਤਹਿਸੀਲ ਵਿੱਚ ਸ਼ਹਿਰੀ ਵਸੋਂ ਨਹੀਂ ਹੈ।


ਪ੍ਰਸ਼ਨ - ਪੰਜਾਬ ਵਿੱਚ ਪਠਾਨਕੋਟ ਅਤੇ ਫਾਜ਼ਿਲਕਾ ਦੋ ਨਵੇਂ ਜਿਲ੍ਹੇ ਕਦੋਂ ਬਣੇ?
ਉੱਤਰ - ਪੰਜਾਬ ਵਿੱਚ ਪਠਾਨਕੋਟ ਅਤੇ ਫਾਜ਼ਿਲਕਾ ਦੋ ਨਵੇਂ ਜਿਲ੍ਹੇ 27 ਜੁਲਾਈ 2011 ਬਣੇ।


ਪ੍ਰਸ਼ਨ - ਪੰਜਾਬ ਭਾਰਤ ਦੇ ਕਿਸ ਭਾਗ ਵਿੱਚ ਸਥਿਤ ਹੈ?
ਉੱਤਰ - ਪੰਜਾਬ ਭਾਰਤ ਦੇ ਉੱਤਰ ਪੱਛਮ ਵਿੱਚ ਸਥਿਤ ਹੈ।


ਪ੍ਰਸ਼ਨ - ਪੰਜਾਬ ਦੇ ਉੱਤਰ ਤੇ ਦੱਖਣ ਵਿਚਲੀ ਦੂਰੀ ਕਿੰਨੇ ਕਿਲੋਮੀਟਰ ਹੈ?
ਉੱਤਰ - ਪੰਜਾਬ ਦੇ ਉੱਤਰ ਅਤੇ ਦੱਖਣ ਵਿਚਲੀ ਦੂਰੀ 335 ਕਿਲੋਮੀਟਰ ਹੈ।


ਪ੍ਰਸ਼ਨ - ਪੰਜਾਬ ਦੇ ਪੂਰਬ ਤੇ ਪੱਛਮ ਵਿਚਲੀ ਦੂਰੀ ਕਿੰਨੇ ਕਿਲੋਮੀਟਰ ਹੈ?
ਉੱਤਰ - ਪੰਜਾਬ ਦੇ ਪੂਰਬ ਤੇ ਪੱਛਮ ਵਿਚਲੀ ਦੂਰੀ 300 ਕਿਲੋਮੀਟਰ ਹੈ।


ਪ੍ਰਸ਼ਨ - ਗੁਰਦੁਆਰਾ ਕੰਧ ਸਾਹਿਬ ਕਿੱਥੇ ਸਥਿਤ ਹੈ?

ਉੱਤਰ - ਗੁਰਦੁਆਰਾ ਕੰਧ ਸਾਹਿਬ ਬਟਾਲਾ ਵਿਖੇ ਸਥਿਤ ਹੈ।


ਪ੍ਰਸ਼ਨ - ਮਾਛੀਵਾੜੇ ਦਾ ਸੰਬੰਧ ਕਿਸ ਗੁਰੂ ਸਾਹਿਬ ਜੀ ਨਾਲ ਹੈ?

ਉੱਤਰ - ਮਾਛੀਵਾੜੇ ਦਾ ਸੰਬੰਧ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਹੈ।


ਪ੍ਰਸ਼ਨ - ਗੁਰਦੁਆਰਾ ਕੰਧ ਸਾਹਿਬ ਕਿਸ ਗੁਰੂ ਸਾਹਿਬ ਜੀ ਨਾਲ ਸੰਬੰਧਿਤ ਹੈ?

ਉੱਤਰ - ਗੁਰਦੁਆਰਾ ਕੰਧ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸੰਬੰਧਿਤ ਹੈ।


ਪ੍ਰਸ਼ਨ - ਗੋਬਿੰਦਗੜ੍ਹ ਕਿਲ੍ਹਾ ਕਿੱਥੇ ਸਥਿਤ ਹੈ?

ਉੱਤਰ - ਗੋਬਿੰਦਗੜ੍ਹ ਕਿਲ੍ਹਾ ਅੰਮ੍ਰਿਤਸਰ ਵਿਖੇ ਸਥਿਤ ਹੈ।


ਪ੍ਰਸ਼ਨ - ਪ੍ਰਕਾਸ਼ ਸਿੰਘ ਬਾਦਲ ਹੁਣ ਤੱਕ ਕਿੰਨੇ ਵਾਰ ਮੁੱਖ ਮੰਤਰੀ ਬਣੇ?

ਉੱਤਰ - ਪ੍ਰਕਾਸ਼ ਸਿੰਘ ਬਾਦਲ ਹੁਣ ਤੱਕ ਪੰਜ ਵਾਰ ਮੁੱਖ ਮੰਤਰੀ ਬਣੇ।


ਪ੍ਰਸ਼ਨ - ਜਲੰਧਰ ਵਿੱਚ ਕਿਹੜੀ ਉਪ ਬੋਲੀ ਬੋਲੀ ਜਾਂਦੀ ਹੈ?

ਉੱਤਰ - ਜਲੰਧਰ ਵਿੱਚ ਦੁਆਬੀ ਉਪਬੋਲੀ ਬੋਲੀ ਜਾਂਦੀ ਹੈ।


ਪ੍ਰਸ਼ਨ - ਰਾਜਸਥਾਨ ਨਾਲ ਪੰਜਾਬ ਦੇ ਕਿੰਨੇ ਜਿਲ੍ਹੇ ਲੱਗਦੇ ਹਨ?

ਉੱਤਰ - ਰਾਜਸਥਾਨ ਨਾਲ ਪੰਜਾਬ ਦੇ ਦੋ ਜਿਲ੍ਹੇ ਲੱਗਦੇ ਹਨ।

  • ਫਾਜ਼ਿਲਕਾ
  • ਮੁਕਤਸਰ ਸਾਹਿਬ


ਪ੍ਰਸ਼ਨ - ਸ੍ਰੀ ਗੁਰੂ ਅਮਰਦਾਸ ਜੀ ਦਾ ਜਨਮ ਕਿੱਥੇ ਹੋਇਆ?

ਉੱਤਰ - ਸ੍ਰੀ ਗੁਰੂ ਅਮਰਦਾਸ ਜੀ ਦਾ ਜਨਮ ਬਾਸਰਕੇ ਵਿਖੇ ਜ਼ਿਲ੍ਹਾ ਅੰਮ੍ਰਿਤਸਰ ਵਿਖੇ ਹੋਇਆ।


ਪ੍ਰਸ਼ਨ - ਪੰਜਾਬ ਵਿੱਚ ਮਾਘੀ ਦਾ ਮੇਲਾ ਕਿੱਥੇ ਲੱਗਦਾ ਹੈ?

ਉੱਤਰ - ਪੰਜਾਬ ਵਿੱਚ ਮਾਘੀ ਦਾ ਮੇਲਾ ਸ੍ਰੀ ਮੁਕਤਸਰ ਸਾਹਿਬ ਵਿਖੇ ਲੱਗਦਾ ਹੈ।


ਇਹ ਪ੍ਰਸ਼ਨ ਵੀ ਜ਼ਰੂਰ ਪੜ੍ਹੋ

Gk Questions in Punjabi 


ਦੋਸਤੋ ਜੇਕਰ ਤੁਸੀਂ ਕਿਸੇ ਵੀ ਭਰਤੀ ਦੀ ਤਿਆਰੀ ਕਰ ਰਹੇ ਹੋ ਅਤੇ Study Notes ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਸਾਡੀ ਇਸ ਵੈੱਬਸਾਈਟ ਤੋਂ ਮੁਫ਼ਤ ਵਿਚ ਪ੍ਰਾਪਤ ਕਰ ਸਕਦੇ ਹੋ। ਤੁਸੀਂ ਆਪਣੀ ਇਸ ਵੈੱਬਸਾਈਟ ਉੱਤੇ ਸਾਰੇ ਹੀ ਵਿਸ਼ਿਆਂ ਦੇ ਨਾਲ ਸੰਬੰਧਿਤ ਪ੍ਰਸ਼ਨ ਉੱਤਰ ਪੜ ਸਕਦੇ ਹੋ। ਅਸੀਂ ਤੁਹਾਡੇ ਲਈ ਵਧੀਆ ਢੰਗ ਨਾਲ ਤਿਆਰ ਕੀਤਾ Study Material ਮੁਹੱਈਆ ਕਰ ਰਹੇ ਹਾਂ।


Hi Dear Students if you are preparing for Gk Question Answer in Punjabi then you are at right place here you can read Punjab gk questions and all other subjects.

ਦੋਸਤੋ ਤੁਹਾਨੂੰ ਸਾਡੀ ਇਹ ਪੋਸਟ ਕਿਵੇਂ ਲੱਗੀ ਜਰੂਰ ਦੱਸਿਓ ਜੀ ਅਤੇ ਸਾਰੇ ਹੀ ਪੇਪਰਾਂ ਦੀ ਤਿਆਰੀ ਕਰਨ ਲਈ ਸਾਡੇ ਨਾਲ ਜਰੂਰ ਜੁੜੇ ਰਹੋ। ਪੰਜਾਬ ਦੇ ਸਾਰੇ ਹੀ ਪੇਪਰਾਂ ਵਿੱਚ ਪੁੱਛੇ ਜਾਣ ਵਾਲੇ ਪ੍ਰਸ਼ਨ ਤੁਹਾਨੂੰ ਆਪਣੀ ਵੈੱਬਸਾਈਟ ਤੇ ਦੇਖਣ ਨੂੰ ਮਿਲ ਜਾਣਗੇ।
Tags

Post a Comment

17 Comments
* Please Don't Spam Here. All the Comments are Reviewed by Admin.

Top Post Ad

Scroll Menu

Groups

WhatsApp Group Join Now
Telegram Group Join Now
Instagram Group Join Now

Bottom