Type Here to Get Search Results !

History Notes in Punjabi - PSTET Social Studies Notes in Punjabi

History Notes in Punjabi - Social Study Notes 

Hello Dear Students here you can read Punjab History Notes in Punjabi and Indian History Notes in Punjabi. We are providing to you History Notes in Punjabi pdf of 6th Class History. Punjab History Notes pdf in Punjabi and PSTET Notes SST are available here.

ਦੋਸਤੋ ਤੁਸੀਂ ਸਾਡੀ ਇਸ ਪੋਸਟ ਵਿੱਚ Social Study Notes ਪੜ ਸਕਦੇ ਹੋ। PSTET Social Studies Notes in Punjabi ਅਤੇ PSTET Notes ਤੁਸੀਂ ਇਥੋਂ ਪ੍ਰਾਪਤ ਕਰ ਸਕਦੇ ਹੋ। 

 ਪ੍ਰਾਚੀਨ ਕਾਲ ਦਾ ਇਤਿਹਾਸ

ਪ੍ਰਸ਼ਨ - ਇਤਿਹਾਸ ਤੋਂ ਕੀ ਭਾਵ ਹੈ?

ਉੱਤਰ - ਅਤੀਤ ਦੇ ਅਧਿਐਨ ਨੂੰ ਇਤਿਹਾਸ ਕਹਿੰਦੇ ਹਨ।


ਪ੍ਰਸ਼ਨ - ਇਤਿਹਾਸਕਾਰ ਕੌਣ ਹੁੰਦੇ ਹਨ ਜਾਂ ਇਤਿਹਾਸ ਦਾ ਵੇਰਵਾ ਕੌਣ ਲਿਖਦਾ ਹੈ?

ਉੱਤਰ - ਇਤਿਹਾਸ ਸਾਡੇ ਅਤੀਤ ਦਾ ਵੇਰਵਾ ਹੈ ਜੋ ਵਿਅਕਤੀ ਇਤਿਹਾਸ ਨੂੰ ਲਿਖਦੇ ਹਨ ਉਹਨਾਂ ਨੂੰ ਇਤਿਹਾਸਕਾਰ ਕਿਹਾ ਜਾਂਦਾ ਹੈ।


ਪ੍ਰਸ਼ਨ - ਇਤਿਹਾਸ ਕਿਸ ਭਾਸ਼ਾ ਦਾ ਸ਼ਬਦ ਹੈ?

ਉੱਤਰ - ਇਤਿਹਾਸ ਯੂਨਾਨੀ ਭਾਸ਼ਾ ਦਾ ਸ਼ਬਦ ਹੈ।


ਪ੍ਰਸ਼ਨ - ਇਤਿਹਾਸ ਸ਼ਬਦ ਕਿਸ ਸ਼ਬਦ ਤੋਂ ਲਿਆ ਗਿਆ ਹੈ?

ਉੱਤਰ - ਇਤਿਹਾਸ ਸ਼ਬਦ ਹੈਸਟੋਰੀਆ ਤੋਂ ਲਿਆ ਗਿਆ ਹੈ ਅਤੇ ਇਸ ਦਾ ਮਤਲਬ ਭੂਤਕਾਲ ਦਾ ਗਿਆਨ ਹੈ।


ਪ੍ਰਸ਼ਨ - ਇਤਿਹਾਸ ਦਾ ਪਿਤਾਮਾ ਕਿਸ ਨੂੰ ਕਿਹਾ ਜਾਂਦਾ ਹੈ?

ਉੱਤਰ - ਇਤਿਹਾਸ ਦਾ ਪਿਤਾਮਾ ਹੈਰੋਡੋਟਸ ਨੂੰ ਕਿਹਾ ਜਾਂਦਾ ਹੈ ਕਿਉਂਕਿ ਉਸ ਨੇ ਸਭ ਤੋਂ ਪਹਿਲਾਂ ਇਤਿਹਾਸ ਲਿਖਿਆ।


ਪ੍ਰਸ਼ਨ - ਮਨੁੱਖੀ ਜੀਵਨ ਦੇ ਕਾਲ ਨੂੰ ਕਿੰਨੇ ਕਾਲਾਂ ਵਿਚ ਵੰਡਿਆ ਗਿਆ ਹੈ?

ਉੱਤਰ - ਮਨੁੱਖੀ ਜੀਵਨ ਦੇ ਕਾਲ ਨੂੰ ਦੋ ਕਾਲਾਂ ਵਿਚ ਵੰਡਿਆ ਗਿਆ ਹੈ।


ਪ੍ਰਸ਼ਨ - ਮਨੁੱਖੀ ਜੀਵਨ ਦੇ ਕਾਲ ਨੂੰ ਕਿਹੜੇ ਦੋ ਕਾਲਾਂ ਵਿਚ ਵੰਡਿਆ ਗਿਆ ਹੈ?

ਉੱਤਰ - ਪੂਰਵ ਇਤਿਹਾਸ ਕਾਲ ਅਤੇ ਇਤਿਹਾਸ ਕਾਲ ਦੋ ਕਾਲਾਂ ਵਿਚ ਵੰਡਿਆ ਗਿਆ ਹੈ।


ਪ੍ਰਸ਼ਨ - ਪੂਰਵ ਇਤਿਹਾਸ ਕਾਲ ਤੋਂ ਕੀ ਭਾਵ ਹੈ?

ਉੱਤਰ - ਜਿਸ ਕਾਲ ਦਾ ਲਿਖਤੀ ਵੇਰਵਾ ਨਹੀਂ ਮਿਲਦਾ, ਪੂਰਵ ਇਤਿਹਾਸ ਕਾਲ ਅਖਵਾਉਂਦਾ ਹੈ।


ਪ੍ਰਸ਼ਨ - ਇਤਿਹਾਸ ਕਾਲ ਤੋਂ ਕੀ ਭਾਵ ਹੈ?

ਉੱਤਰ - ਜਿਸ ਕਾਲ ਦਾ ਲਿਖਤੀ ਵੇਰਵਾ ਉਪਲਬਧ ਹੈ, ਇਤਿਹਾਸ ਕਾਲ ਅਖਵਾਉਂਦਾ ਹੈ। ਇਸਨੂੰ ਈਸਾ ਪੂਰਵ ਅਤੇ ਈਸਵੀ ਵਿੱਚ ਵੰਡਿਆ ਗਿਆ ਹੈ।


ਪ੍ਰਸ਼ਨ - ਈਸਾ ਪੂਰਵ (Before Christ) ਤੋਂ ਕੀ ਭਾਵ ਹੈ?

ਉੱਤਰ - ਈਸਾ ਮਸੀਹ ਦੇ ਜਨਮ ਤੋਂ ਪਹਿਲਾਂ ਦਾ ਸਮਾਂ ਈਸਾ ਪੂਰਵ ਅਖਵਾਉਂਦਾ ਹੈ।


ਪ੍ਰਸ਼ਨ - ਈਸਵੀ (Anno Domini) ਤੋਂ ਕੀ ਭਾਵ ਹੈ?

ਉੱਤਰ - ਈਸਾ ਮਸੀਹ ਦੇ ਜਨਮ ਤੋਂ ਬਾਅਦ ਦਾ ਸਮਾਂ ਈਸਵੀ ਅਖਵਾਉਂਦਾ ਹੈ।


ਪ੍ਰਸ਼ਨ - ਸਾਨੂੰ ਲਗਪਗ ਕਿੰਨਾ ਪੁਰਾਣਾ ਇਤਿਹਾਸ ਮਿਲਦਾ ਹੈ?

ਉੱਤਰ - ਸਾਨੂੰ ਲਗਪਗ ਪੰਜ ਹਜ਼ਾਰ ਸਾਲ ਪੁਰਾਣਾ ਇਤਿਹਾਸ ਮਿਲਦਾ ਹੈ।


ਸੁਰੂਆਤੀ ਸਮੇਂ ਵਿੱਚ ਮਨੁੱਖ ਭੋਜਨ ਦੇ ਲਈ ਮਾਸ ਅਤੇ ਜੜੀਆਂ ਬੂਟੀਆਂ ਜਾਂ ਪੌਦਿਆਂ ਤੇ ਨਿਰਭਰ ਸੀ ਅਤੇ ਗੁਫਾਵਾਂ ਵਿੱਚ ਰਹਿੰਦਾ ਸੀ। ਫਿਰ ਕੱਚੇ ਤੋਂ ਭੋਜਨ ਨੂੰ ਪਕਾਉਣ ਤੱਕ ਦਾ ਸਫ਼ਰ ਤੈਅ ਕੀਤਾ। ਲੱਖਾਂ ਸਾਲਾਂ ਵਿਚ ਮਨੁੱਖ ਅੱਜ ਦੇ ਇਹਨਾ ਹਾਲਾਤਾਂ (ਵਰਤਮਾਨ) ਤੱਕ ਪਹੁੰਚਿਆ ਹੈ। 


ਪ੍ਰਸ਼ਨ - ਜਿਸ ਤੋਂ ਸਾਨੂੰ ਇਤਿਹਾਸ ਦੀ ਜਾਣਕਾਰੀ ਮਿਲਦੀ ਹੈ ਉਸਨੂੰ ਕੀ ਕਿਹਾ ਜਾਂਦਾ ਹੈ?

ਉੱਤਰ - ਜਿਸ ਤੋਂ ਸਾਨੂੰ ਇਤਿਹਾਸ ਦੀ ਜਾਣਕਾਰੀ ਮਿਲਦੀ ਹੈ ਉਸਨੂੰ ਇਤਿਹਾਸ ਦੇ ਸ੍ਰੋਤ ਕਿਹਾ ਜਾਂਦਾ ਹੈ। ਕਿਤਾਬਾਂ, ਇਮਾਰਤਾਂ ਜਾਂ ਖੰਡਰ ਇਤਿਹਾਸਕ ਸ੍ਰੋਤ ਹਨ।


ਧਾਰਮਿਕ ਸਾਹਿਤ ਜਾਂ ਪੁਸਤਕਾਂ ਜਿਵੇਂ ਕਿ ਵੇਦ, ਬ੍ਰਾਹਮਣ ਗ੍ਰੰਥ, ਆਰਨਯਕ, ਉਪਨਿਸ਼ਦ, ਸੂਤਰ, ਮਹਾਂ ਕਾਵਿ (ਰਮਾਇਣ ਤੇ ਮਹਾਂਭਾਰਤ) ਅਤੇ ਪੁਰਾਣ ਇਹ ਸਭ ਸਾਹਿਤਿਕ ਸ੍ਰੋਤ ਹਨ। 


ਪ੍ਰਾਚੀਨ ਕਾਲ ਵਿੱਚ ਉਸ ਸਮੇਂ ਦੇ ਸਮਾਜ ਦੇ ਨਿਯਮਾਂ, ਘਟਨਾਵਾਂ ਅਤੇ ਘਟਨਾਵਾਂ ਬਾਰੇ ਵੀ ਬਹੁਤ ਕਿਤਾਬਾਂ ਲਿਖੀਆਂ ਗਈਆਂ ਜੋ ਕਿ ਧਰਮ ਸ਼ਾਸਤਰ ਅਖਵਾਉਂਦੀਆਂ ਹਨ। ਉਦਾਹਰਨ - ਮਨੂੰ ਸਮ੍ਰਿਤੀ, ਕੌਟਲਿਆ ਦੀ ਅਰਥ ਸ਼ਾਸਤਰ, ਇਸ ਤੋਂ ਇਲਾਵਾ ਭਾਸ, ਕਾਲੀਦਾਸ ਜਿਹੇ ਵਿਦਵਾਨਾਂ ਦੁਆਰਾ ਬਹੁਤ ਨਾਟਕ ਲਿਖੇ ਗਏ ਹਨ।


ਪ੍ਰਸ਼ਨ - ਕਹਾਣੀ ਲਿਖਣ ਦਾ ਆਰੰਭ ਸਭ ਤੋਂ ਪਹਿਲਾਂ ਕਿੱਥੇ ਹੋਇਆ?

ਉੱਤਰ - ਕਹਾਣੀ ਲਿਖਣ ਦਾ ਆਰੰਭ ਸਭ ਤੋਂ ਪਹਿਲਾਂ ਭਾਰਤ ਵਿੱਚ ਹੋਇਆ।


ਪ੍ਰਸ਼ਨ - ਪੁਰਾਤੱਤਵ ਸ੍ਰੋਤ ਕਿਹੜੇ ਕਿਹੜੇ ਹਨ?

ਉੱਤਰ - ਪੁਰਾਤਨ ਇਮਾਰਤਾਂ, ਪੁਰਾਣੇ ਬਰਤਨ, ਪੁਰਾਤਨ ਅਭਿਲੇਖ ਵਸਤਾਂ ਅਤੇ ਸਿੱਕੇ ਪੁਰਾਤੱਤਵ ਸ੍ਰੋਤ ਹਨ ਅਤੇ ਇਹ ਖੁਦਾਈ ਕਰਨ ਤੇ ਮਿਲੇ ਹਨ। ਜਿਨ੍ਹਾਂ ਵਿਗਿਆਨੀਆਂ ਦੁਆਰਾ ਇਹਨਾਂ ਸ੍ਰੋਤਾਂ ਦਾ ਅਧਿਐਨ ਕੀਤਾ ਜਾਂਦਾ ਹੈ ਉਸਨੂੰ ਪੁਰਾਤੱਤਵ ਵਿਗਿਆਨੀ ਕਿਹਾ ਜਾਂਦਾ ਹੈ।


ਪ੍ਰਸ਼ਨ - ਪ੍ਰਾਚੀਨ ਕਾਲ ਵਿੱਚ ਸਿੱਕੇ ਕਿਸ ਦੇ ਬਣਾਏ ਜਾਂਦੇ ਸਨ?

ਉੱਤਰ - ਸੋਨਾ, ਚਾਂਦੀ, ਤਾਂਬਾ, ਕਾਂਸੀ ਅਤੇ ਕਲੀ ਦੇ ਬਣਾਏ ਜਾਂਦੇ ਸਨ। ਬਹੁਤ ਸਿੱਕਿਆਂ ਉੱਤੇ ਉਸ ਸਮੇਂ ਦੇ ਰਾਜਿਆਂ, ਜਾਨਵਰਾਂ, ਧਾਰਮਿਕ ਚਿਨਾਂ, ਦੇ ਚਿੱਤਰ ਅਤੇ ਜਾਰੀ ਕਰਨ ਵਾਲੇ ਦੇ ਨਾਮ ਵੀ ਮਿਲਦੇ ਹਨ।


ਪ੍ਰਸ਼ਨ - ਸਿੱਕਿਆਂ ਦੇ ਅਧਿਐਨ ਨੂੰ ਕੀ ਕਿਹਾ ਜਾਂਦਾ ਹੈ?

ਉੱਤਰ - ਸਿੱਕਿਆਂ ਦੇ ਅਧਿਐਨ ਨੂੰ ਮੁਦਰਾ ਸ਼ਾਸਤਰ ਕਿਹਾ ਜਾਂਦਾ ਹੈ।


Punjabi Grammar Notes in Punjabi 


ਪ੍ਰਸ਼ਨ - ਸਮਾਰਕ ਅਤੇ ਸ਼ਿਲਾਲੇਖ ਬਾਰੇ ਦੱਸੋ?

ਉੱਤਰ - ਇਸ ਤੋਂ ਇਲਾਵਾ ਬਹੁਤ ਸਾਰੇ ਪੁਰਾਣੇ ਸਤੰਭ, ਕਿਲ੍ਹੇ ਅਤੇ ਮਹੱਲ ਮਿਲਦੇ ਹਨ ਜੋ ਸਮਾਰਕ ਅਖਵਾਉਂਦੇ ਹਨ। ਉਦਾਹਰਨ - ਸਾਂਚੀ ਦਾ ਸਤੂਪ, ਅਸ਼ੋਕ ਸਤੰਭ, ਨਾਲੰਦਾ ਯੂਨੀਵਰਸਿਟੀ ਆਦਿ।

ਪੱਥਰ ਦੇ ਸਤੰਭ, ਚਟਾਨਾਂ, ਤਾਂਬੇ ਦੀਆਂ ਪਲੇਟਾਂ, ਮੰਦਰ ਦੀਆਂ ਕੰਧਾਂ ਉੱਤੇ ਲਿਖੇ ਸ਼ਿਲਾਲੇਖ ਜਿਸ ਵਿਚ ਉਸ ਸਮੇਂ ਦੀਆਂ ਘਟਨਾਵਾਂ ਲਿਖੀਆਂ ਹਨ, ਇਹ ਇਤਿਹਾਸਕ ਸ੍ਰੋਤ ਹਨ।


ਪ੍ਰਸ਼ਨ - ਸ਼ਿਲਾਲੇਖਾਂ ਦੇ ਅਧਿਐਨ ਨੂੰ ਕੀ ਕਿਹਾ ਜਾਂਦਾ ਹੈ?

ਉੱਤਰ - ਸ਼ਿਲਾਲੇਖਾਂ ਦੇ ਅਧਿਐਨ ਨੂੰ ਪੁਰਾਲੇਖ ਵਿੱਦਿਆ ਕਿਹਾ ਜਾਂਦਾ ਹੈ।

History Notes in Punjabi pdf - PSTET Social Studies Notes in Punjabi
History Notes in Punjabi pdf - PSTET Social Studies Notes in Punjabi 


ਸੋ ਦੋਸਤੋ ਤੁਹਾਨੂੰ ਸਾਡੀ ਇਹ ਪੋਸਟ ਕਿਸ ਤਰਾਂ ਦੀ ਲੱਗੀ ਸਾਨੂੰ ਜਰੂਰ ਦੱਸਿਓ ਜੀ। ਅਸੀ ਰੋਜ਼ਾਨਾ ਤੁਹਾਡੇ ਲਈ ਨਵੇਂ Study Notes ਲੈ ਕੇ ਆਉਂਦੇ ਰਹਾਂਗੇ। ਤੁਸੀ ਸਾਡੇ ਨਾਲ ਜਰੂਰ ਜੁੜੇ ਰਹਿਣਾ ਜੀ। PSTET Notes ਤੁਸੀਂ ਬਿਲਕੁਲ ਫ੍ਰੀ ਵਿਚ ਪ੍ਰਾਪਤ ਕਰ ਸਕਦੇ ਹੋ ਅਤੇ ਸਾਡੇ ਕੋਲ PSTET Online Preparation ਲਈ ਕਲਾਸਾਂ ਵੀ ਉਪਲਬਧ ਹਨ। PSTET Notes in Punjabi ਤੁਸੀਂ ਇਥੋਂ ਪੜ ਸਕਦੇ ਹੋ।

Post a Comment

1 Comments
* Please Don't Spam Here. All the Comments are Reviewed by Admin.

Top Post Ad

Scroll Menu

Groups

WhatsApp Group Join Now
Telegram Group Join Now
Instagram Group Join Now

Bottom