History Notes in Punjabi - Social Study Notes Important Questions
Hello Students here you can read Punjab History Notes in Punjabi and Indian History Notes in Punjabi and we are providing to you History Notes in Punjabi pdf of 6th Class History. Punjab History Notes pdf in Punjabi and PSTET Notes SST are available here for online prepration.
ਦੋਸਤੋ ਤੁਸੀਂ ਇਸ ਪੋਸਟ ਵਿੱਚ Social Study Notes ਪੜ ਸਕਦੇ ਹੋ। PSTET Social Studies Notes in Punjabi ਅਤੇ PSTET Notes ਸਭ ਇਥੋਂ ਪ੍ਰਾਪਤ ਕਰ ਸਕਦੇ ਹੋ।
ਆਦਿ ਮਨੁੱਖ ਅਤੇ ਪੱਥਰ ਯੁੱਗ
ਪ੍ਰਸ਼ਨ - ਇਤਿਹਾਸ ਤੋਂ ਪਹਿਲਾਂ ਦੇ ਸਮੇਂ ਨੂੰ ਕੀ ਕਿਹਾ ਜਾਂਦਾ ਹੈ?
ਉੱਤਰ - ਇਤਿਹਾਸ ਤੋਂ ਪਹਿਲਾਂ ਦੇ ਸਮੇਂ ਨੂੰ ਪੂਰਵ ਇਤਿਹਾਸ ਕਿਹਾ ਜਾਂਦਾ ਹੈ।
ਪ੍ਰਸ਼ਨ - ਪੂਰਵ ਇਤਿਹਾਸ ਨੂੰ ਕਿੰਨੇ ਹਿੱਸਿਆਂ ਵਿੱਚ ਵੰਡਿਆ ਗਿਆ ਹੈ?
ਉੱਤਰ - ਪੂਰਵ ਇਤਿਹਾਸ ਨੂੰ ਤਿੰਨ ਹਿੱਸਿਆਂ ਵਿੱਚ ਵੰਡਿਆ ਗਿਆ ਹੈ।
ਪ੍ਰਸ਼ਨ - ਪੂਰਵ ਇਤਿਹਾਸ ਨੂੰ ਕਿਹੜੇ ਤਿੰਨ ਹਿੱਸਿਆਂ ਵਿੱਚ ਵੰਡਿਆ ਗਿਆ ਹੈ?
ਉੱਤਰ - ਪੁਰਾਤਨ ਪੱਥਰ ਯੁੱਗ, ਮੱਧ ਪੱਥਰ ਯੁੱਗ, ਨਵਾਂ ਪੱਥਰ ਯੁੱਗ
Paleolithic Period -
ਪੁਰਾਤਨ ਪੱਥਰ ਯੁੱਗ ਲਗਪਗ 3,50,000 ਸਾਲਾਂ ਤੋਂ 11,000 ਸਾਲ ਪਹਿਲਾਂ ਦਾ ਸਮਾਂ ਸੀ। ਇਸ ਨੂੰ ਅੰਗਰੇਜ਼ੀ ਵਿਚ ਪੈਲੀਆਲਿਥਿਕ ਪੀਰੀਅਡ (Paleolithic Period) ਕਹਿੰਦੇ ਹਨ ਅਤੇ ਯੂਨਾਨੀ ਭਾਸ਼ਾ ਵਿਚ ਪੈਲੀਅ ਮਤਲਬ ਪੁਰਾਣਾ ਅਤੇ ਲਿਥਿਕ ਮਤਲਬ ਪੱਥਰ ਹੈ। ਸੂਖਮਜੀਵ ਤੋਂ ਵੱਡੇ ਜਾਨਵਰਾਂ ਤੱਕ ਦਾ ਸਫ਼ਰ ਤੈਅ ਹੋਇਆ। ਫਿਰ ਮਨੁੱਖ ਦੀ ਉਤਪੱਤੀ ਹੋਈ ਅਤੇ ਉਹ ਕੁਦਰਤ ਤੇ ਨਿਰਭਰ ਸੀ। ਜੰਗਲੀ ਕੰਦ ਮੂਲ ਤੋਂ ਇਲਾਵਾ ਮਾਸ ਆਦਿ ਖਾਂਦਾ ਸੀ। ਅੱਗ ਦੀ ਖੋਜ ਨਹੀਂ ਸੀ ਹੋਈ, ਜਿਸ ਕਰਕੇ ਕੱਚਾ ਮਾਸ ਖਾ ਲੈਂਦਾ ਸੀ। ਵਰਤੋਂ ਅਤੇ ਆਪਣੇ ਬਚਾਅ ਲਈ ਕੁਹਾੜੀਆਂ, ਬਰਛੇ, ਭਾਲੇ ਤੇ ਗੰਡਾਸੇ ਵਰਗੇ ਪੱਥਰਾਂ, ਹੱਡੀਆਂ ਅਤੇ ਲੱਕੜੀ ਦੇ ਹਥਿਆਰ ਬਣਾਏ।
ਪ੍ਰਸ਼ਨ - ਮਨੁੱਖ ਦੀ ਉਤਪੱਤੀ ਕਿੰਨੇ ਸਾਲ ਪਹਿਲਾਂ ਹੋਈ?
ਉੱਤਰ - ਮਨੁੱਖ ਦੀ ਉਤਪਤੀ ਲਗਪਗ 40 ਲੱਖ ਸਾਲ ਪਹਿਲਾਂ ਹੋਈ ਜਾਪਦੀ ਹੈ।
ਪ੍ਰਸ਼ਨ - ਪੁਰਾਤਨ ਪੱਥਰ ਯੁੱਗ ਦਾ ਮਨੁੱਖ ਕਿਸ ਨਾਮ ਨਾਲ ਜਾਣਿਆ ਜਾਂਦਾ ਸੀ?
ਉੱਤਰ - ਪੁਰਾਤਨ ਪੱਥਰ ਯੁੱਗ ਦਾ ਮਨੁੱਖ ਸ਼ਿਕਾਰੀ ਅਤੇ ਖਾਧ ਸੰਗ੍ਰਹਿਕ ਨਾਮ ਨਾਲ ਜਾਣਿਆ ਜਾਂਦਾ ਸੀ।
Mesolithic Period -
ਮੱਧ ਪੱਥਰ ਯੁੱਗ ਲਗਪਗ 10,000 ਸਾਲ ਪਹਿਲਾਂ ਦਾ ਸਮਾਂ ਰਿਹਾ ਹੈ। ਇਸਨੂੰ ਮੈਸੋਲਿਥਿਕ ਪੀਰੀਅਡ (Mesolithic Period) ਕਿਹਾ ਜਾਂਦਾ ਹੈ। ਇਸ ਯੁੱਗ ਵਿੱਚ ਮਨੁੱਖ ਪਹਿਲਾਂ ਨਾਲੋ ਵਿਕਸਿਤ ਹੋ ਗਿਆ ਨੁਕੀਲੇ ਪੱਥਰਾਂ ਤੋਂ ਹਥਿਆਰ ਬਣਾਉਣੇ ਸਿੱਖ ਗਿਆ। ਅਨਾਜ ਨੂੰ ਲੰਬੇ ਸਮੇਂ ਲਈ ਸੰਭਾਲਣ ਲੱਗਾ। ਝੌਂਪੜੀਆਂ ਬਣਾ ਕੇ ਰਹਿਣਾ ਸਥਿਰ ਬਣਾਉਣ ਲੱਗਿਆ। ਇਸੇ ਯੁੱਗ ਦੌਰਾਨ ਦੋ ਪੱਥਰਾਂ ਨੂੰ ਰਗੜ ਕੇ ਅੱਗ ਦੀ ਖੋਜ ਕੀਤੀ ਗਈ ਅਤੇ ਲੱਕੜੀ ਆਦਿ ਦੁਆਰਾ ਪਹੀਏ ਦੀ ਖੋਜ ਹੋਈ।
History Notes in Punjabi (Part - 01)
ਪ੍ਰਸ਼ਨ - ਅੱਗ ਅਤੇ ਪਹੀਏ ਦੀ ਖੋਜ ਕਿਸ ਯੁੱਗ ਦੌਰਾਨ ਹੋਈ?
ਉੱਤਰ - ਅੱਗ ਅਤੇ ਪਹੀਏ ਦੀ ਖੋਜ ਮੱਧ ਪੱਥਰ ਯੁੱਗ ਵਿੱਚ ਹੋਈ।
Neolithic Period -
ਨਵਾਂ ਪੱਥਰ ਯੁੱਗ ਅੱਜ ਤੋਂ ਲਗਪਗ 4500 ਜਾਂ 5,000 ਸਾਲ ਪਹਿਲਾਂ ਦਾ ਸਮਾਂ ਸੀ ਇਸਨੂੰ ਨਿਓਲਿਥਿਕ ਪੀਰੀਅਡ (Neolithic Period) ਕਿਹਾ ਜਾਂਦਾ ਹੈ। ਮਨੁੱਖ ਨੇ ਫ਼ਸਲ ਉਗਾਉਣੀ ਸਿੱਖੀ ਤੇ ਖੇਤੀ (Agriculture) ਅਤੇ ਸੱਭਿਆਚਾਰ ਦੀ ਉਪਜ ਹੋਈ। 500 ਈ ਪੁ ਤੋਂ ਹੀ ਚਾਵਲ ਦੀ ਪੈਦਾਵਾਰ ਸ਼ੁਰੂ ਹੋਈ। ਇਸਦੇ ਨਾਲ ਹੀ ਮਨੁੱਖ ਨੇ ਚਿੱਤਰਕਾਰੀ ਵੀ ਸ਼ੁਰੂ ਕੀਤੀ ਅਤੇ ਮਨੁੱਖ ਨੇ ਪੱਥਰਾਂ, ਮਿੱਟੀ, ਹਾਥੀ ਦੰਦ ਆਦਿ ਦੇ ਗਹਿਣੇ ਬਣਾਉਣੇ ਵੀ ਸ਼ੁਰੂ ਕੀਤੇ।
ਪ੍ਰਸ਼ਨ - ਮਨੁੱਖ ਨੇ ਚਿੱਤਰਕਾਰੀ ਦਾ ਆਰੰਭ ਕਿਸ ਯੁੱਗ ਵਿਚ ਕੀਤਾ?
ਉੱਤਰ - ਮਨੁੱਖ ਨੇ ਚਿੱਤਰਕਾਰੀ ਦਾ ਆਰੰਭ ਨਵੇਂ ਪੱਥਰ ਯੁੱਗ ਵਿਚ ਕੀਤਾ।
ਪ੍ਰਸ਼ਨ - ਮਨੁੱਖ ਨੇ ਫ਼ਸਲ ਉਗਾਉਣਾ (Agriculture) ਕਦੋਂ ਸ਼ੁਰੂ ਕੀਤਾ?
ਉੱਤਰ - ਮਨੁੱਖ ਨੇ ਫ਼ਸਲ ਉਗਾਉਣਾ (Agriculture) ਨਵੇਂ ਪੱਥਰ ਯੁੱਗ ਵਿਚ ਸ਼ੁਰੂ ਕੀਤਾ।
History Notes in Punjabi - PSTET Social Studies Notes in Punjabi Very Important |
- Read More - ਸਾਹਿਤ ਅਕਾਦਮੀ ਪੁਰਸਕਾਰ 2023
ਹਾਂਜੀ ਦੋਸਤੋ ਤੁਹਾਨੂੰ ਸਾਡੀ ਇਹ History in Punjabi ਦੀ ਪੋਸਟ ਕਿਸ ਤਰਾਂ ਦੀ ਲੱਗੀ ਸਾਨੂੰ ਜਰੂਰ ਦੱਸਿਓ ਜੀ। ਅਸੀ ਰੋਜ਼ਾਨਾ ਤੁਹਾਡੇ ਲਈ ਨਵੇਂ ਨਵੇਂ Study Notes ਲੈ ਕੇ ਆਉਂਦੇ ਰਹਾਂਗੇ। ਤੁਸੀ ਸਾਡੇ ਨਾਲ ਜਰੂਰ ਜੁੜੇ ਰਹਿਣਾ ਜੀ ਅਤੇ ਤੁਸੀਂ PSTET Notes ਬਿਲਕੁਲ ਫ੍ਰੀ ਵਿਚ ਪ੍ਰਾਪਤ ਕਰ ਸਕਦੇ ਹੋ ਅਤੇ ਸਾਡੇ ਕੋਲ PSTET Online Preparation ਲਈ ਕਲਾਸਾਂ ਵੀ ਉਪਲਬਧ ਹਨ। PSTET Notes in Punjabi ਤੁਸੀਂ ਇਥੋਂ ਪੜ ਸਕਦੇ ਹੋ।
Post a Comment
0 Comments