Type Here to Get Search Results !

ਨਵਾਂ ਸਾਲ ਨਵੀਆਂ ਆਦਤਾਂ - Good Habits

ਨਵਾਂ ਸਾਲ ਨਵੀਆਂ ਆਦਤਾਂ - Good Habits

ਜੇਕਰ ਸਿਰਫ਼ ਤਾਰੀਖਾਂ ਦੇ ਬਦਲ ਜਾਣ ਨੂੰ ਨਵਾਂ ਸਾਲ ਨਾ ਕਹਿ ਕੇ ਕੁਝ ਨਵਾਂ ਕਰਨ ਨੂੰ ਨਵਾਂ ਸਾਲ ਕਿਹਾ ਜਾਵੇ ਤਾਂ ਸੱਚਮੁਚ ਹੀ ਸਾਡੇ ਲਈ ਕੁਝ ਨਵਾਂ ਹੋਵੇਗਾ ਜਿਸ ਨੂੰ ਅਸੀਂ ਸਾਲਾਂ ਤੋਂ ਉਡੀਕ ਰਹੇ ਹੁੰਦੇ ਹਾਂ।


ਇੱਕ ਨਿਵੇਕਲੀ ਸ਼ੁਰੂਆਤ

ਇੱਕ ਨਵੀਂ ਅਤੇ ਨਿਵੇਕਲੀ ਸ਼ੁਰੂਆਤ ਤੋਂ ਹੀ ਵੱਡੀ ਦੌਲਤ ਦੀ ਉਪਜ ਹੁੰਦੀ ਹੈ ਬਸ ਸ਼ਰਤ ਇਹ ਹੈ ਕਿ ਇਹ ਨਵੀਂ ਸ਼ੁਰੂਆਤ ਇੱਕ ਚੰਗੀ ਆਦਤ ਦੀ ਹੋਵੇ ਤਾਂ ਅਸੀਂ ਸੱਚ ਮੁੱਚ ਹੀ ਇੱਕ ਵੱਡੀ ਦੌਲਤ ਦੇ ਮਾਲਕ ਬਣ ਜਾਵਾਂਗੇ, ਫਿਰ ਇਹ ਦੌਲਤ ਚਾਹੇ ਸਿਹਤ ਰੂਪੀ ਹੋਵੇ ਜਾਂ ਆਰਥਿਕ ਅਤੇ ਸੱਭਿਆਚਾਰਿਕ ਹੋਵੇ।

ਜੇਕਰ ਇਹਨਾਂ ਨਵੀਆਂ ਸ਼ੁਰੂਆਤਾਂ ਤੋਂ ਸੱਚਮੁੱਚ ਹੀ ਕੁਝ ਨਵੀਂ ਉਪਜ ਹੁੰਦੀ ਹੈ ਤਾਂ ਅਸੀਂ ਕਿਉਂ ਨਹੀਂ ਕੁੱਝ ਨਵਾਂ ਕਰਨ ਦੀ ਚਾਹਤ ਰੱਖਦੇ।

ਕੁਝ ਵੱਡਾ ਅਤੇ ਕੁਝ ਨਵਾਂ ਕਰਨ ਲਈ ਸਾਨੂੰ ਚੰਗੀਆਂ ਆਦਤਾਂ ਨੂੰ ਧਾਰਨ ਕਰਨਾ ਚਾਹੀਦਾ ਹੈ। ਚੰਗੀਆਂ ਆਦਤਾਂ ਚੰਗੀਆਂ ਕਿਤਾਬਾਂ ਵਰਗੀਆਂ ਹੁੰਦੀਆਂ ਹਨ ਜਿਨ੍ਹਾਂ ਦੇ ਨਾਲ ਵਾਹ ਪੈਣ ਤੋਂ ਬਾਅਦ ਹੀ ਸਾਨੂੰ ਉਹਨਾਂ ਦੀ ਪੂੰਜੀ ਦਾ ਪਤਾ ਲੱਗਦਾ ਹੈ। ਕੋਈ ਵੀ ਇੱਕ ਗੁਣ ਕਿਸੇ ਬੰਦੇ ਨੂੰ ਬਾਕੀ ਦੁਨੀਆਂ ਦੀ ਭੀੜ ਨੂੰ ਅਲੱਗ ਖੜਾ ਕਰ ਸਕਦਾ ਹੈ। ਇਹ ਅਲੱਗ ਖੜੇ ਬੰਦੇ ਦੇ ਅੱਗੇ ਪੂਰੀ ਦੁਨੀਆਂ ਝੁਕੇਗੀ ਅਤੇ ਉਸਦੀ ਤਾਰੀਫ਼ ਕਰੇਗੀ, ਪਾਣੀ ਭਰੇਗੀ, ਕਦਰ ਕਰੇਗੀ।

ਇਸ ਪੋਸਟ ਵਿੱਚ ਅਸੀਂ ਕੁਝ ਚੰਗੀਆਂ ਆਦਤਾਂ ਦੀ ਗੱਲ ਕਰਾਂਗੇ ਜਿਨ੍ਹਾਂ ਨਾਲ ਅਸੀਂ ਵੱਡੀਆਂ ਪ੍ਰਾਪਤੀਆਂ ਕਰ ਸਕਦੇ ਹਾਂ।

ਚੰਗੀਆਂ ਆਦਤਾਂ

ਸਵੇਰੇ ਜਲਦੀ ਉੱਠਣਾ

ਸਵੇਰੇ ਜਲਦੀ ਉੱਠਣ ਦੀ ਆਦਤ ਬੰਦੇ ਨੂੰ ਕੁਦਰਤ ਨਾਲ ਜੋੜਦੀ ਹੈ। ਇਹ ਆਦਤ ਸਾਨੂੰ ਆਪਣੇ ਆਪ ਨੂੰ ਸਮਝਣ ਵਿੱਚ ਸਹਾਈ ਹੋਵੇਗੀ ਅਤੇ ਇਹ ਸਵੇਰ ਦੇ ਵੇਲੇ ਨੂੰ ਅੰਮ੍ਰਿਤ ਵੇਲਾ ਕਿਹਾ ਜਾਂਦਾ ਹੈ ਅਤੇ ਇਹ ਸਵੇਰ ਦਾ ਵੇਲਾ ਸੱਚਮੁੱਚ ਹੀ ਕੁਦਰਤ ਦੁਆਰਾ ਦਿੱਤੀ ਗਈ ਇੱਕ ਨਿਆਮਤ ਹੁੰਦੀ ਹੈ। ਇਸ ਨਿਆਮਤ ਨੂੰ ਕੋਈ ਹੀ ਲੈ ਪਾਉਂਦਾ ਹੈ।

ਸਵੇਰੇ ਜਲਦੀ ਉੱਠ ਕੇ ਆਪਣੇ ਪ੍ਰਮਾਤਮਾਂ ਦਾ ਨਾਮ ਜਰੂਰ ਲਵੋ, ਸਰਬੱਤ ਦੇ ਭਲੇ ਲਈ ਅਰਦਾਸ ਕਰੋ।

ਸਵੇਰ ਦੀ ਸੈਰ ਕਰੋ, ਨਹੀਂ ਤਾਂ ਆਪਣੇ ਸਰੀਰ ਦੀ ਵਰਜਿਸ ਕਰੋ ਜਿਸ ਨਾਲ ਸਾਹਾਂ ਦੀ ਗਤੀ ਤੇਜ਼ ਹੋ ਕੇ ਵੱਧ ਤੋਂ ਵੱਧ ਸਾਹ ਲਿਆ ਜਾ ਸਕੇ ਅਤੇ ਸਵੇਰ ਦੀ ਅਣਮੁੱਲੀ ਹਵਾ ਸਾਡੇ ਅੰਦਰ ਜਾ ਸਕੇ।

ਸਾਹਿਬਜ਼ਾਦਿਆਂ ਨਾਲ ਸੰਬੰਧਿਤ ਪ੍ਰਸ਼ਨ ਉੱਤਰ

ਨਰਸਰੀ ਅਧਿਆਪਕ ਦੀ ਭਰਤੀ

School Time Change in Punjab

ਨਵਾਂ ਸਾਲ ਨਵੀਆਂ ਆਦਤਾਂ - Good Habits
ਨਵਾਂ ਸਾਲ ਨਵੀਆਂ ਆਦਤਾਂ - Good Habits


ਪੜ੍ਹਨਾ ਲਿਖਣਾ

ਪੜ੍ਹਨਾ ਲਿਖਣਾ ਇੱਕ ਅਜਿਹੀ ਆਦਤ ਹੈ, ਜੋ ਸਾਨੂੰ ਸੱਭਿਅਕ ਬਣਾਉਣ ਤੋਂ ਲੈਕੇ ਰੋਜੀ ਦੇਣ ਤੱਕ ਦਾ ਸਾਹਸ ਰੱਖਦੀ ਹੈ। ਰੋਜਾਨਾ ਪੜ੍ਹਨ ਲਈ ਸਮਾਂ ਨਿਰਧਾਰਿਤ ਕਰ ਲੈਣਾ ਚਾਹੀਦਾ ਹੈ। ਇਸ ਦੇ ਅਨੁਸਾਰ ਪੜ੍ਹ ਲੈਣਾ ਚਾਹੀਦਾ ਹੈ ਅਤੇ ਜਿਆਦਾ ਸਮਾਂ ਹੋ ਜਾਣ ਤੇ ਸਾਨੂੰ ਨਾਲ ਨਾਲ ਮਨੋਰੰਜਕ ਤਰੀਕਾ ਅਪਣਾ ਲੈਣਾ ਚਾਹੀਦਾ ਹੈ।


ਸਮੇਂ ਤੇ ਖਾਣਾ ਪੀਣਾ

ਸਿਆਣੇ ਆਖਦੇ ਹਨ ਕਿ ਬੰਦਾ ਚਾਹੇ ਕਿੰਨੀ ਵੀ ਮਿਹਨਤ ਮੁਸ਼ੱਕਤ ਕਰਦਾ ਰਹੇ, ਕਿੰਨਾ ਵੀ ਕੰਮਾਂ ਵਿੱਚ ਉਲਝਿਆ ਰਹੇ ਪਰ ਜੇਕਰ ਸਮੇਂ ਤੇ ਆਪਣਾ ਖਾਣਾ ਖਾਂਦਾ ਰਹਿੰਦਾ ਹੈ ਤਾਂ ਉਸ ਨੂੰ ਕਿਸੇ ਵੀ ਤਰ੍ਹਾਂ ਦੀ ਸਰੀਰਕ ਥਕਾਵਟ ਜਾਂ ਹੀਣਤਾ ਨਹੀਂ ਦੇਖਣ ਨੂੰ ਮਿਲਦੀ ਅਤੇ ਸਿਹਤਮੰਦ ਰਹਿੰਦਾ ਹੈ ਅਤੇ ਸਿਹਤਮੰਦ ਸਰੀਰ ਦੇ ਅੰਦਰ ਹੀ ਸਿਹਤਮੰਦ ਦਿਲ ਅਤੇ ਦਿਮਾਗ ਹੁੰਦਾ ਹੈ।

ਇਸ ਤੋਂ ਇਲਾਵਾ ਕੁਝ ਹੋਰ ਚੰਗੀਆਂ ਆਦਤਾਂ ਵੀ ਹਨ ਜਿਹੜੀਆਂ ਕਿ ਸਾਡੇ ਇਸ ਨਵੇਂ ਸਾਲ ਨੂੰ ਤਰੱਕੀਆਂ ਅਤੇ ਉਪਲਬੱਧੀਆਂ ਦਾ ਸਾਲ ਬਣਾ ਦੇਣਗੀਆਂ -

 • ਹਮੇਸ਼ਾ ਸੱਚ ਬੋਲੋ।
 • ਰੋਜਾਨਾ ਇੱਕ ਨਵੀਂ ਜਾਂਚ ਸਿੱਖਣ ਦੀ ਕੋਸ਼ਿਸ਼ ਕਰੋ।
 • ਸਵੇਰੇ ਜਲਦੀ ਉੱਠੋ।
 • ਮਾਤਾ ਪਿਤਾ ਅਤੇ ਵੱਡਿਆਂ ਦਾ ਆਦਰ ਸਤਿਕਾਰ ਕਰੋ।
 • ਆਪਣੀ ਪੜਾਈ ਨੂੰ ਕਿਸੇ ਵੀ ਕੀਮਤ ਤੇ ਨਾ ਛੱਡੋ।
 • ਬੁਰੀ ਸੰਗਤ ਦਾ ਅਤੇ ਬੁਰੀਆਂ ਆਦਤਾਂ ਦਾ ਤਿਆਗ ਕਰੋ।
 • ਸੈਰ ਕਰਨ ਦੀ ਆਦਤ ਪਾਓ।
 • ਮਾਤਾ ਪਿਤਾ ਅਤੇ ਵੱਡਿਆਂ ਨਾਲ ਸਮਾਂ ਬਿਤਾਓ।
 • ਸਿਹਤ ਵੱਲ ਵੱਧ ਤੋਂ ਵੱਧ ਧਿਆਨ ਦਿਓ।
 • ਰਾਤ ਨੂੰ ਦੇਰੀ ਨਾਲ ਜਾਗਣ ਦਾ ਕਾਰਨ ਸਿਰਫ ਪੜ੍ਹਾਈ ਹੋਵੇ ਨਹੀਂ ਤਾਂ ਜਲਦੀ ਸੌਣ ਦੀ ਕੋਸ਼ਿਸ਼ ਕਰੋ।
 • ਘੱਟੋ ਘੱਟ ਛੇ ਤੋਂ ਸੱਤ ਘੰਟਿਆਂ ਦੀ ਨੀਂਦ ਜਰੂਰ ਲਓ।
 • ਸੰਤੁਲਿਤ ਭੋਜਨ ਖਾਓ ਅਤੇ ਬਾਹਰ ਦਾ ਖਾਣਾ ਬਿਨਾਂ ਜਰੂਰਤ ਨਾ ਖਾਓ।
 • ਝੂਠੀ ਪ੍ਰਸੰਸਾ ਤੋਂ ਬਚੋ।

ਇਹ ਸਾਰੀਆਂ ਹੀ ਚੰਗੀਆਂ ਆਦਤਾਂ ਹਨ ਜਿਨ੍ਹਾਂ ਨੂੰ ਅਸੀਂ ਆਪਣੀ ਜਿੰਦਗੀ ਵਿੱਚ ਧਾਰਨ ਕਰਕੇ ਚੰਗੇ ਇਨਸਾਨ ਬਣ ਸਕਦੇ ਹਾਂ। ਇਸ ਤੋਂ ਬਿਨਾਂ ਹੋਰ ਵੀ ਬਹੁਤ ਸਾਰੀਆਂ ਚੰਗੀਆਂ ਆਦਤਾਂ ਹਨ ਜਿਨ੍ਹਾਂ ਨੂੰ ਅਸੀਂ  ਅਗਲੀ ਪੋਸਟ ਵਿੱਚ ਸਾਂਝੀਆਂ ਕਰਾਂਗੇ।

Post a Comment

1 Comments
* Please Don't Spam Here. All the Comments are Reviewed by Admin.

Top Post Ad

Scroll Menu

Groups

WhatsApp Group Join Now
Telegram Group Join Now
Instagram Group Join Now

Bottom