Type Here to Get Search Results !

General Knowledge Questions - General Knowledge in Punjabi

General Knowledge Questions - General Knowledge in Punjabi

Hello Our Dear Students here you can read all exam study notes in Punjabi Language and in this article General Knowledge that is related to previous year question papers. You can also read General Knowledge Questions with Answers and General Knowledge Quiz in this article.

ਪਿਆਰੇ ਦੋਸਤੋ ਤੁਸੀਂ ਆਪਣੀ ਇਸ ਵੈੱਬਸਾਈਟ ਤੋਂ ਸਾਰੇ ਹੀ ਭਰਤੀ ਦੇ ਪੇਪਰਾਂ ਦੀ ਤਿਆਰੀ ਕਰ ਸਕਦੇ ਹੋ ਇਸ ਪੋਸਟ ਵਿੱਚ ਤੁਹਾਨੂੰ General Knowledge Questions in Punjabi ਅਤੇ General Knowledge Questions ਦੇ ਨਾਲ ਨਾਲ General Knowledge in Punjabi ਮਿਲ ਜਾਣਗੇ।


General Knowledge Questions 

ਪ੍ਰਸ਼ਨ 01 - ਤਰਾਇਨ ਦੀ ਪਹਿਲੀ ਲੜਾਈ ਕਿਸ ਸਾਲ ਲੜੀ ਗਈ ਸੀ?

A. 1186 ਈ ਵਿੱਚ 

B. 1191 ਈ ਵਿੱਚ

C. 1192 ਈ ਵਿੱਚ 

D. 1194 ਈ ਵਿੱਚ 

ਉੱਤਰ - ਤਰਾਇਨ ਦੀ ਪਹਿਲੀ ਲੜਾਈ ਸਾਲ 1191 ਈ ਵਿੱਚ ਲੜੀ ਗਈ ਸੀ।


ਪ੍ਰਸ਼ਨ - 02 - ਨਾਨਕ ਦੇਵ ਜੀ ਨਾਲ ਸਬੰਧਤ ਭਾਈ ਲਾਲੋ ਜੀ ਦਾ ਪੇਸ਼ਾ ਕੀ ਸੀ?

A. ਦਰਜੀ

B. ਤਰਖਾਣ

C. ਰਾਜ ਮਿਸਤਰੀ

D. ਕੱਪੜਾ ਵਪਾਰੀ

ਉੱਤਰ - ਨਾਨਕ ਦੇਵ ਜੀ ਨਾਲ ਸਬੰਧਤ ਭਾਈ ਲਾਲੋ ਜੀ ਦਾ ਪੇਸ਼ਾ ਇੱਕ ਤਰਖਾਣ ਸੀ।


ਪ੍ਰਸ਼ਨ - 03 - ਕਿਸ ਸਾਲ ਵਿਚ ਭਾਰਤੀ ਕਵੀ, ਧਨੀ ਰਾਮ ਚਾਤ੍ਰਿਕ ਪੰਜਾਬੀ ਸਾਹਿਤ ਸਭਾ ਦੇ ਪ੍ਰਧਾਨ ਬਣੇ?

A. 1923 ਈ ਵਿੱਚ 

B. 1924 ਈ ਵਿੱਚ

C. 1925 ਈ ਵਿੱਚ 

D. 1926 ਈ ਵਿੱਚ 

ਉੱਤਰ - ਸਾਲ 1926 ਈ ਵਿਚ ਭਾਰਤੀ ਕਵੀ, ਧਨੀ ਰਾਮ ਚਾਤ੍ਰਿਕ ਪੰਜਾਬੀ ਸਾਹਿਤ ਸਭਾ ਦੇ ਪ੍ਰਧਾਨ ਬਣੇ।


ਪ੍ਰਸ਼ਨ - 04 - ਕਿਸ ਸਾਲ ਵਿਚ ਪਹਿਲੀ ਪੰਜ ਸਾਲਾ ਯੋਜਨਾ ਸ਼ੁਰੂ ਕੀਤੀ ਗਈ?

A. 1951 ਈ ਵਿੱਚ 

B. 1952 ਈ ਵਿੱਚ

C. 1953 ਈ ਵਿੱਚ 

D. 1954 ਈ ਵਿੱਚ 

ਉੱਤਰ - ਸਾਲ 1951 ਈ ਵਿਚ ਪਹਿਲੀ ਪੰਜ ਸਾਲਾ ਯੋਜਨਾ ਸ਼ੁਰੂ ਕੀਤੀ ਗਈ।


ਪ੍ਰਸ਼ਨ - 05 - ਪੰਜਾਬ ਕੇਸਰੀ ਲਾਲਾ ਲਾਜਪਤ ਰਾਏ ਦੀ ਮੌਤ ਕਦੋਂ ਹੋਈ?

A. 1926 ਈ ਵਿੱਚ 

B. 1927 ਈ ਵਿੱਚ

C. 1928 ਈ ਵਿੱਚ 

D. 1929 ਈ ਵਿੱਚ

ਉੱਤਰ - ਪੰਜਾਬ ਕੇਸਰੀ ਲਾਲਾ ਲਾਜਪਤ ਰਾਏ ਦੀ ਮੌਤ 17 ਨਵੰਬਰ 1928 ਈ ਵਿੱਚ ਹੋਈ।

ਇਹ ਸਾਰੇ ਪ੍ਰਸ਼ਨ ਪਿਛਲੇ ਸਾਲਾਂ ਦੌਰਾਨ ਪੇਪਰਾਂ ਵਿਚ ਪੁੱਛੇ ਗਏ ਹਨ। ਇਹਨਾ ਦੇ ਨਾਲ ਨਾਲ ਹੋਰ ਵੀ ਪ੍ਰਸ਼ਨ ਉੱਤਰ ਤੁਹਾਨੂੰ ਸਾਡੀ ਇਸ ਵੈੱਬਸਾਈਟ ਤੋਂ ਮਿਲ ਜਾਣਗੇ। ਪਿਛਲੇ ਸਾਲਾਂ ਵਿਚ ਪੁੱਛੇ ਗਏ ਪ੍ਰਸ਼ਨ ਉੱਤਰਾਂ ਦੇ MCQs ਵੀ ਮਿਲ ਜਾਣਗੇ।


ਪ੍ਰਸ਼ਨ - 06 - ਪੰਜਾਬ ਵਿੱਚ ਸਿੱਖ ਧਰਮ ਦੇ ਕਿੰਨੇ ਤਖਤ ਸਾਹਿਬ ਹਨ?

A. 2 ਤਖ਼ਤ ਸਾਹਿਬ 

B. 3 ਤਖ਼ਤ ਸਾਹਿਬ 

C. 4 ਤਖ਼ਤ ਸਾਹਿਬ 

D. 5 ਤਖ਼ਤ ਸਾਹਿਬ 

ਉੱਤਰ - ਭਾਰਤ ਵਿਚ ਸਿੱਖ ਧਰਮ ਦੇ 5 ਤਖ਼ਤ ਸਾਹਿਬ ਹਨ ਅਤੇ ਪੰਜਾਬ ਵਿੱਚ ਸਿੱਖ ਧਰਮ ਦੇ 3 ਤਖਤ ਸਾਹਿਬ ਹਨ - ਤਖ਼ਤ ਸ੍ਰੀ ਅਕਾਲ ਤਖ਼ਤ ਸਾਹਿਬ (ਅੰਮ੍ਰਿਤਸਰ), ਤਖ਼ਤ ਸ੍ਰੀ ਕੇਸਗੜ੍ਹ ਸਾਹਿਬ (ਸ੍ਰੀ ਅਨੰਦਪੁਰ ਸਾਹਿਬ), ਤਖ਼ਤ ਸ੍ਰੀ ਦਮਦਮਾ ਸਾਹਿਬ (ਤਲਵੰਡੀ ਸਾਬੋ, ਬਠਿੰਡਾ)। ਬਾਕੀ 2 ਤਖ਼ਤ ਸਾਹਿਬ ਪੰਜਾਬ ਤੋਂ ਬਾਹਰ ਯਾਨਿ ਕਿ ਭਾਰਤ ਦੇ ਦੂਸਰੇ ਸੂਬਿਆਂ ਵਿੱਚ ਹਨ - ਤਖ਼ਤ ਸ੍ਰੀ ਹਜੂਰ ਸਾਹਿਬ (ਨਾਂਦੇੜ ਸਾਹਿਬ, ਮਹਾਂਰਾਸ਼ਟਰ), ਤਖ਼ਤ ਸ੍ਰੀ ਪਟਨਾ ਸਾਹਿਬ (ਪਟਨਾ ਸਾਹਿਬ, ਬਿਹਾਰ)


ਪ੍ਰਸ਼ਨ - 07 - ਹਰੀ ਸਿੰਘ ਨਲੂਆ ਦੀ ਮੌਤ ਕਦੋਂ ਹੋਈ?

A. 1837

B. 1838

C. 1839

D. 1840

ਉੱਤਰ - ਹਰੀ ਸਿੰਘ ਨਲੂਆ ਜੀ ਦੀ ਮੌਤ 30 ਅਪ੍ਰੈਲ 1837 ਈ ਨੂੰ ਹੋਈ।


ਪ੍ਰਸ਼ਨ - 08 - ਕਿਸ ਖੇਤਰ ਵਿੱਚ ਗਰਮੀਆਂ ਵਿੱਚ ਪਹਿਲਾਂ ਮਾਨਸੂਨ ਆਉਂਦਾ ਹੈ?

A. ਪੱਛਮੀ ਘਾਟ

B. ਪੂਰਬੀ ਘਾਟ

C. ਹਿਮਾਲਿਆ

D. ਗੰਗਾ ਦਾ ਮੈਦਾਨ

ਉੱਤਰ - ਗਰਮੀਆਂ ਵਿੱਚ ਸਭ ਤੋਂ ਪਹਿਲਾਂ ਮਾਨਸੂਨ ਪੱਛਮੀ ਖੇਤਰ ਵਿੱਚ ਆਉਂਦਾ ਹੈ।

General Knowledge Questions - General Knowledge in Punjabi
General Knowledge Questions - General Knowledge in Punjabi


ਪ੍ਰਸ਼ਨ - 09 - ਹੇਠ ਦਿੱਤੇ ਕਿਹੜੇ ਸਾਲ ਵਿੱਚ ਈਸਟ ਇੰਡੀਆ ਕੰਪਨੀ ਨੇ ਪੰਜਾਬ ਨੂੰ ਆਪਣੇ ਨਾਲ ਮਿਲਾ ਲਿਆ?

A. 1847

B. 1848

C. 1849

D. 1850

ਉੱਤਰ - 1849 ਈ ਨੂੰ ਈਸਟ ਇੰਡੀਆ ਕੰਪਨੀ ਨੇ ਪੰਜਾਬ ਨੂੰ ਆਪਣੇ ਵਿੱਚ ਮਿਲਾ ਲਿਆ ਸੀ।


ਪ੍ਰਸ਼ਨ - 10 - ਗੋਬਿੰਦ ਸਾਗਰ ਸਰੋਵਰ ਕਿਸ ਨਦੀ ਤੇ ਹੈ?

A. ਬਿਆਸ

B. ਸਤਲੁਜ

C. ਰਾਵੀ

D. ਚਨਾਬ

ਉੱਤਰ - ਗੋਬਿੰਦ ਸਾਗਰ ਸਰੋਵਰ ਸਤਲੁਜ ਤੇ ਬਣਿਆ ਹੈ।


ਪ੍ਰਸ਼ਨ - 11 - ਮਹਾਤਮਾ ਗਾਂਧੀ ਦੱਖਣੀ ਅਫਰੀਕਾ ਤੋਂ ਪੱਕੇ ਤੌਰ ਤੇ ਭਾਰਤ ਕਦੋਂ ਵਾਪਿਸ ਆਏ?

A. 1914

B. 1915

C. 1916

D. 1917

ਉੱਤਰ - ਮਹਾਤਮਾਂ ਗਾਂਧੀ ਦੱਖਣੀ ਅਫਰੀਕਾ ਤੋਂ ਪੱਕੇ ਤੌਰ ਤੇ ਭਾਰਤ 1915 ਈ ਵਿੱਚ ਵਾਪਿਸ ਆਏ।


ਪ੍ਰਸ਼ਨ - 12 - ਕਿਸ ਸਾਲ ਮਹਾਰਾਜਾ ਰਣਜੀਤ ਸਿੰਘ ਜੀ ਨੇ ਕਸ਼ਮੀਰ ਨੂੰ ਜਿੱਤਿਆ ਸੀ?

A. 1816

B. 1817

C. 1819

D. 1820

ਉੱਤਰ-  ਸਾਲ 1819 ਈ ਵਿੱਚ ਮਹਾਰਾਜਾ ਰਣਜੀਤ ਸਿੰਘ ਜੀ ਨੇ ਕਸ਼ਮੀਰ ਨੂੰ ਜਿੱਤਿਆ ਸੀ।


ਪ੍ਰਸ਼ਨ -13 - ਸੂਫ਼ੀਵਾਦ ਵਿੱਚ ਵਲੀ ਸ਼ਬਦ ਕਿਸ ਨੂੰ ਦਰਸਾਉਣ ਲਈ ਵਰਤਿਆ ਜਾਂਦਾ ਹੈ?

A. ਇੱਕ ਲੜੀ

B. ਰੱਬ ਦੇ ਮਿੱਤਰ

C. ਦੁਸ਼ਮਣ

D. ਵਿਰੋਧੀ

ਉੱਤਰ - ਸੂਫ਼ੀਵਾਦ ਵਿੱਚ ਵਲੀ ਸ਼ਬਦ 'ਰੱਬ ਦੇ ਮਿੱਤਰ' ਨੂੰ ਦਰਸਾਉਣ ਲਈ ਵਰਤਿਆ ਜਾਂਦਾ ਹੈ।


ਪ੍ਰਸ਼ਨ - 14 - ਕਿਹੜਾ ਪੰਜਾਬ ਦਾ ਪੁਰਾਣਾ ਨਾਮ ਨਹੀਂ?

A. ਸਪਤ ਸਿੰਧੂ

B. ਬ੍ਰਹਮ ਵਰਤ

C. ਟਾਕੀ

D. ਮੇਹਰਾਨ

ਉੱਤਰ - ਇਹਨਾਂ ਵਿਚੋਂ ਮੇਹਰਾਨ ਪੰਜਾਬ ਦਾ ਪੁਰਾਣਾ ਨਾਮ ਨਹੀਂ।


ਪ੍ਰਸ਼ਨ - 15 - ਅਣਵੰਡੇ ਪੰਜਾਬ ਦੇ ਕਿੰਨੇ ਜਿਲੇ ਆਜ਼ਾਦੀ ਤੋਂ ਬਾਅਦ ਭਾਰਤੀ ਪੰਜਾਬ ਨੂੰ ਦਿੱਤੇ ਗਏ ਸਨ?

A. 13

B. 14

C. 29

D. 30

ਉੱਤਰ - ਅਣਵੰਡੇ ਪੰਜਾਬ ਦੇ 13 ਜਿਲੇ ਆਜ਼ਾਦੀ ਤੋਂ ਬਾਅਦ ਭਾਰਤੀ ਪੰਜਾਬ ਨੂੰ ਦਿੱਤੇ ਗਏ ਸਨ।


ਪ੍ਰਸ਼ਨ - 16 - ਪੰਜਾਬ ਦੇ ਕਿਸ ਜ਼ਿਲੇ ਵਿੱਚ ਪੰਜਾਬ ਕੇਂਦਰੀ ਯੂਨੀਵਰਸਿਟੀ ਸਥਿਤ ਹੈ?

A. ਸੰਗਰੂਰ

B. ਮਾਨਸਾ

C. ਬਠਿੰਡਾ

D. ਪਟਿਆਲਾ

ਉੱਤਰ - ਪੰਜਾਬ ਦੇ ਬਠਿੰਡਾ ਜ਼ਿਲੇ ਵਿੱਚ ਪੰਜਾਬ ਕੇਂਦਰੀ ਯੂਨੀਵਰਸਿਟੀ ਸਥਿਤ ਹੈ।


ਪ੍ਰਸ਼ਨ - 17 - ਹੇਠ ਲਿਖਿਆਂ ਖੇਡਾਂ ਵਿਚੋਂ ਕਿਸ ਨਾਲ ਨਹਿਰੂ ਕੱਪ ਜੁੜਿਆ ਹੋਇਆ ਹੈ?

A. ਹਾਕੀ

B. ਕ੍ਰਿਕਟ

C. ਫੁੱਟਬਾਲ

D. ਟੇਬਲ ਟੈਨਿਸ

ਉੱਤਰ - ਇਹਨਾਂ ਖੇਡਾਂ ਵਿਚੋਂ ਫੁਟਬਾਲ ਨਾਲ ਨਹਿਰੂ ਕੱਪ ਜੁੜਿਆ ਹੋਇਆ ਹੈ।


General Knowledge Questions with Answers - General Knowledge Quiz

ਪ੍ਰਸ਼ਨ - 18 - ਕਿਸ ਸਾਲ ਭਾਰਤ ਦਾ ਪਹਿਲਾ ਉਪਗ੍ਰਹਿ ਆਰੀਆ ਭੱਟ ਲਾਂਚ ਕੀਤਾ ਗਿਆ?

A. 1975

B. 1976

C. 1977

D. 1978

ਉੱਤਰ -  19 ਅਪ੍ਰੈਲ 1975 ਈ ਨੂੰ ਭਾਰਤ ਦਾ ਪਹਿਲਾ ਉਪਗ੍ਰਹਿ ਆਰੀਆ ਭੱਟ ਲਾਂਚ ਕੀਤਾ ਗਿਆ।


ਪ੍ਰਸ਼ਨ - 19 - ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ 'ਆਸਾ ਦੀ ਵਾਰ' ਵਿੱਚ ਕਿੰਨੀਆਂ ਪਉੜੀਆਂ ਹਨ?

A. 19

B. 24

C. 30

D. 32

ਉੱਤਰ - ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ 'ਆਸਾ ਦੀ ਵਾਰ' ਵਿੱਚ 24 ਪਉੜੀਆਂ ਹਨ।


ਪ੍ਰਸ਼ਨ - 20 - ਸ਼ਹੀਦ ਊਧਮ ਸਿੰਘ ਦਾ ਅਸਲ ਨਾਮ ਕਿਹੜਾ ਸੀ? 

A. ਵੀਰ ਸਿੰਘ

B. ਭਗਤ ਸਿੰਘ

C. ਮੁਕਤਾ ਸਿੰਘ

D. ਸ਼ੇਰ ਸਿੰਘ

ਉੱਤਰ - ਸ਼ਹੀਦ ਊਧਮ ਸਿੰਘ ਦਾ ਅਸਲ ਨਾਮ ਸ਼ੇਰ ਸਿੰਘ ਸੀ।


ਇਹ ਸਾਰੇ ਪ੍ਰਸ਼ਨ ਪਿਛਲੇ ਸਾਲਾਂ ਦੌਰਾਨ ਪੇਪਰਾਂ ਵਿਚ ਪੁੱਛੇ ਗਏ ਹਨ। ਇਹਨਾ ਦੇ ਨਾਲ ਨਾਲ ਹੋਰ ਵੀ ਪ੍ਰਸ਼ਨ ਉੱਤਰ ਤੁਹਾਨੂੰ ਸਾਡੀ ਇਸ ਵੈੱਬਸਾਈਟ ਤੋਂ ਮਿਲ ਜਾਣਗੇ। ਪਿਛਲੇ ਸਾਲਾਂ ਵਿਚ ਪੁੱਛੇ ਗਏ ਪ੍ਰਸ਼ਨ ਉੱਤਰਾਂ ਦੇ MCQs ਵੀ ਮਿਲ ਜਾਣਗੇ।

ਦੋਸਤੋ ਤੁਹਾਨੂੰ ਸਾਡੀ ਇਹ ਪੋਸਟ General Knowledge Questions ਅਤੇ General Knowledge in Punjabi ਕਿਵੇਂ ਲੱਗੀ ਤਾਂ ਸਾਨੂੰ ਕਮੈਂਟਸ ਕਰਕੇ ਜਰੂਰ ਦੱਸਿਓ ਜੀ। ਅਸੀ ਤੁਹਾਡੇ ਲਈ ਰੋਜ਼ਾਨਾ ਹੀ ਇਸ ਤਰਾਂ ਦੀ Study Material ਲੈਕੇ ਆਉਂਦੇ ਰਹਾਂਗੇ। ਤੁਸੀਂ ਸਾਡੀ ਇਸ ਵੈੱਬਸਾਈਟ ਤੇ Online Study ਕਰ ਸਕਦੇ ਹੋ। ਅਸੀਂ ਇਸਨੂੰ ਹੋਰ ਬਿਹਤਰ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਾਂ।

Post a Comment

0 Comments
* Please Don't Spam Here. All the Comments are Reviewed by Admin.

Top Post Ad

Scroll Menu

Groups

WhatsApp Group Join Now
Telegram Group Join Now
Instagram Group Join Now

Bottom