Type Here to Get Search Results !

Environmental Studies in Punjabi - PSTET Previous Year Question Papers

Environmental Studies in Punjabi - PSTET Previous Year Question Papers 

Hello Dear Students we are providing to you PSTET Previous Year Paper of PSTET 2021 You can get previous year question papers from our website for online preparation. Here you can PSTET Online Preparation and PSTET Prepration. Online Study Courses are available here.

ਸੋ ਦੋਸਤੋ ਤੁਸੀਂ ਸਾਡੀ ਇਸ ਵੈੱਬਸਾਈਟ ਤੋਂ ਸਾਰੇ ਹੀ ਪੇਪਰਾਂ ਦੀ ਤਿਆਰੀ ਕਰ ਸਕਦੇ ਹੋ। ਇਸ ਪੋਸਟ ਵਿੱਚ ਤੁਹਾਨੂੰ PSTET Paper Notes ਮਿਲ ਜਾਣਗੇ। ਤੁਸੀਂ PSTET Exam 2022 ਦੀ ਤਿਆਰੀ ਆਸਾਨੀ ਨਾਲ ਕਰ ਸਕਦੇ ਹੋ ਅਤੇ PSTET Official Website ਤੇ ਜਾ ਕੇ ਵੀ ਜਾਣਕਾਰੀ ਲੈ ਸਕਦੇ ਹੋ। ਇਸ ਪੋਸਟ ਵਿੱਚ ਤੁਸੀਂ EVS Notes ਪੜ ਸਕਦੇ ਹੋ।


ਵਾਤਾਵਰਨ ਅਧਿਐਨ  

PSTET 2021 Paper - 1 Question Papers as Online Preparation Test


ਪ੍ਰਸ਼ਨ - 01 - ਪੈਸਟੂਰਾਈਜੇਸ਼ਨ (Pasteurization) ਦੀ ਵਰਤੋਂ ਮੁੱਖ ਤੌਰ ਤੇ ____ ਲਈ ਕੀਤੀ ਜਾਂਦੀ ਹੈ।
A. ਸਬਜੀਆਂ
B. ਦੁੱਧ
C. ਅਨਾਜ
D. ਉਪਰੋਕਤ ਵਿੱਚੋਂ ਕੋਈ ਨਹੀਂ
ਉੱਤਰ - B. ਦੁੱਧ

ਪ੍ਰਸ਼ਨ - 02 - ਇਗਲੂ ਇੱਕ ਕਿਸਮ ਦਾ ਘਰ ਹੈ ਜੋ ____ ਵਿੱਚ ਬਣਾਇਆ ਜਾਂਦਾ ਹੈ।
A. ਮਾਰੂਥਲ ਖੇਤਰ
B. ਪਹਾੜੀ ਖੇਤਰ
C. ਧਰੁਵੀ ਖੇਤਰ
D. ਉਪਰੋਕਤ ਸਾਰੇ
ਉੱਤਰ - C. ਧਰੁਵੀ ਖੇਤਰ

ਪ੍ਰਸ਼ਨ - 03 - ਵਾਤਾਵਰਨ ਪ੍ਰਦੂਸ਼ਣ ਦੇ ਮੁੱਦੇ ਨੂੰ ਲੈ ਕੇ ਭਾਰਤ ਦੇ ਕਿਸ ਵਾਤਾਵਰਨ ਪ੍ਰੇਮੀ ਨੇ ਭਾਰਤ ਦੀ ਸੁਪਰੀਮ ਕੋਰਟ ਵਿੱਚ ਕੇਸ ਦਾਇਰ ਕੀਤਾ?
A. ਬਾਬਾ ਆਮਟੇ
B. ਐਸ ਸੀ ਮਹਿਤਾ
C. ਐਸ ਐਸ ਬਹੂਗੁਣਾ
D. ਉਪਰੋਕਤ ਵਿੱਚੋਂ ਕੋਈ ਨਹੀਂ
ਉੱਤਰ - C. ਐਸ ਐਸ ਬਹੂਗੁਣਾ

ਪ੍ਰਸ਼ਨ - 04 - ਹੇਠ ਲਿਖਿਆ ਵਿੱਚੋਂ ਹਵਾ ਪ੍ਰਦੂਸ਼ਣ ਲਈ ਪ੍ਰਬੰਧਨ ਵਿਕਲਪ ਹੈ?
A. ਰੁੱਖ ਲਗਾਉਣਾ
B. ਆਵਾਜਾਈ ਦੀ ਯੋਜਨਾਬੰਦੀ
C. ਸੀ ਐਨ ਜੀ ਦੀ ਬਾਲਣ ਵਜੋਂ ਵਰਤੋਂ
D. ਉਪਰੋਕਤ ਸਾਰੇ 
ਉੱਤਰ - D. ਉਪਰੋਕਤ ਸਾਰੇ

ਪ੍ਰਸ਼ਨ - 05 - ਵਿਸ਼ਵ ਵਾਤਾਵਰਨ ਦਿਵਸ ਕਦੋਂ ਮਨਾਇਆ ਜਾਂਦਾ ਹੈ?
A. 5 ਮਈ
B. 5 ਜੂਨ
C. 5 ਜੁਲਾਈ
D. 5 ਅਗਸਤ
ਉੱਤਰ - 5 ਜੂਨ

ਪ੍ਰਸ਼ਨ - 06 - ਮਿੱਟੀ ਦਾ ਕਟਾਅ ਮਿੱਟੀ ਦੀ ਉੱਪਰਲੀ ਪਰਤ ਨੂੰ ਹਟਾ ਦਿੰਦਾ ਹੈ ਜਿਸ ਵਿਚ _____ ਹੁੰਦਾ ਹੈ।
A. ਜੈਵਿਕ ਪਦਾਰਥ
B. ਪੌਦਿਆਂ ਦੇ ਪੋਸ਼ਕ ਤੱਤ
C. A ਅਤੇ B ਦੋਵੇਂ
D. ਕੋਈ ਨਹੀਂ
ਉੱਤਰ - C. A ਅਤੇ B ਦੋਵੇਂ

ਪ੍ਰਸ਼ਨ - 07 - ਵਾਯੂਮੰਡਲ ਦੀ ਕਿਹੜੀ ਪਰਤ ਵਿਚ ਪਰਾਵੈਂਗਣੀ ਕਿਰਨਾਂ (Ultra Violet Rays) ਨੂੰ ਸੋਖਣ ਵਾਲੀ ਉਜੋਨ ਪਰਤ ਪਾਈ ਜਾਂਦੀ ਹੈ?
A. ਅਸ਼ਾਂਤੀ ਮੰਡਲ (Troposphere)
B. ਮੱਧਵਰਤੀ ਮੰਡਲ (Mesosphere)
C. ਸਮਤਾਪਮੰਡਲ (Stratosphere)
D. ਕੋਈ ਨਹੀਂ
ਉੱਤਰ - C. ਸਮਤਾਪਮੰਡਲ (Stratosphere)

ਪ੍ਰਸ਼ਨ - 08 - _____ ਵਾਤਾਵਰਨ ਅਧਿਐਨ ਵਿੱਚ ਸ਼ਾਮਿਲ ਹੈ।
A. ਭੋਜਨ ਲੜੀ
B. ਜਲ ਚੱਕਰ
C. ਧਰਤੀ ਤੇ ਜੀਵਨ
D. ਸਾਰੇ
ਉੱਤਰ - D. ਸਾਰੇ

ਪ੍ਰਸ਼ਨ - 09 - ਹੇਠ ਲਿਖਿਆ ਵਿੱਚੋਂ ਵਾਤਾਵਰਨ ਸਿੱਖਿਆ ਗਤੀਵਿਧੀਆਂ ਨੂੰ ਤਰਕਪੂਰਨ ਕ੍ਰਮ ਵਿੱਚ ਆਯੋਜਿਤ ਕਰਨ ਦੇ ਚਾਰ ਪੜਾਅ ਦਿੰਦਾ ਹੈ -
A. ਕਾਰਗੁਜ਼ਾਰੀ ਦਾ ਮੁਲਾਂਕਣ ਕਰਨਾ - ਯੋਜਨਾਬੰਦੀ - ਪ੍ਰਤੀਕਿਰਿਆ ਨੂੰ ਪ੍ਰਤੀਬਿੰਬਤ ਕਰਨਾ - ਗਤੀਵਿਧੀ ਦਾ ਸੰਚਾਲਨ ਕਰਨਾ
B. ਯੋਜਨਾਬੰਦੀ - ਕਾਰਗੁਜ਼ਾਰੀ ਦਾ ਮੁਲਾਂਕਣ ਕਰਨਾ - ਪ੍ਰਤੀਕਿਰਿਆ ਨੂੰ ਪ੍ਰਤੀਬਿੰਬਤ ਕਰਨਾ - ਗਤੀਵਿਧੀ ਦਾ ਸੰਚਾਲਨ ਕਰਨਾ
C. ਯੋਜਨਾਬੰਦੀ - ਗਤੀਵਿਧੀ ਦਾ ਸੰਚਾਲਨ ਕਰਨਾ - ਕਾਰਗੁਜ਼ਾਰੀ ਦਾ ਮੁਲਾਂਕਣ ਕਰਨਾ - ਪ੍ਰਤੀਕਿਰਿਆ ਨੂੰ ਪ੍ਰਤੀਬਿੰਬਤ ਕਰਨਾ
D. ਯੋਜਨਾਬੰਦੀ - ਪ੍ਰਤੀਕਿਰਿਆ ਨੂੰ ਪ੍ਰਤੀਬਿੰਬਤ ਕਰਨਾ - ਗਤੀਵਿਧੀ ਦਾ ਸੰਚਾਲਨ ਕਰਨਾ - ਕਾਰਗੁਜ਼ਾਰੀ ਦਾ ਮੁਲਾਂਕਣ ਕਰਨਾ
ਉੱਤਰ - C. ਯੋਜਨਾਬੰਦੀ - ਗਤੀਵਿਧੀ ਦਾ ਸੰਚਾਲਨ ਕਰਨਾ - ਕਾਰਗੁਜ਼ਾਰੀ ਦਾ ਮੁਲਾਂਕਣ ਕਰਨਾ - ਪ੍ਰਤੀਕਿਰਿਆ ਨੂੰ ਪ੍ਰਤੀਬਿੰਬਤ ਕਰਨਾ

ਪ੍ਰਸ਼ਨ - 10 - ਨਿਰੰਤਰ ਅਤੇ ਵਿਆਪਕ ਮੁਲਾਂਕਣ (CCE) ਸਕੂਲ ਆਧਾਰਿਤ ਮੁਲਾਂਕਣ ਪ੍ਰਣਾਲੀ ਹੈ ਜਿਸ ਵਿਚ _____ ਪੱਧਰ ਦੇ ਵਿਦਿਆਰਥੀਆਂ ਦੀ ਪ੍ਰਗਤੀ ਦੇ ਸੰਕਲਨ ਦੀ ਲੋੜ ਨਹੀਂ ਹੁੰਦੀ ਹੈ।
A. ਕਲਸਟਰ
B. ਬਲਾਕ
C. ਜਿਲ੍ਹਾ
D. ਸਾਰੇ
ਉੱਤਰ - D. ਸਾਰੇ

ਪ੍ਰਸ਼ਨ - 11 - ਪੰਜਾਬ ਵਿੱਚ _____ ਵਿਖੇ ਬੋਧੀ ਸਤੂਪਾ ਦੀ ਖੋਜ ਕੀਤੀ ਗਈ।
A. ਖਮਾਣੋਂ ਤੇ ਸੰਘੋਲ
B. ਖਮਾਣੋਂ ਤੇ ਬਟਾਲਾ
C. ਸੰਘੋਲ ਤੇ ਅਬੋਹਰ
D. ਖਮਾਣੋਂ ਤੇ ਰਾਏਕੋਟ
ਉੱਤਰ - A. ਖਮਾਣੋਂ ਤੇ ਸੰਘੋਲ

ਪ੍ਰਸ਼ਨ - 12 - ਮੁੰਡਾ ਕਬੀਲਾ ਮੁੱਖ ਤੌਰ ਤੇ ਕਿਸ ਰਾਜ ਵਿਚ ਪਾਇਆ ਜਾਂਦਾ ਹੈ?
A. ਝਾਰਖੰਡ
B. ਤਾਮਿਲਨਾਡੂ
C. ਰਾਜਸਥਾਨ
D. ਪੰਜਾਬ
ਉੱਤਰ - A. ਝਾਰਖੰਡ

ਪ੍ਰਸ਼ਨ - 13 - ' ਹਰੇਕ ਬੱਚੇ ਲਈ ਇੱਕ ਰੁੱਖ ' ਪ੍ਰੋਗਰਾਮ _____ ਵਿੱਚ ਸ਼ੁਰੂ ਕੀਤਾ ਗਿਆ ਸੀ।
A. ਦੂਜੀ ਪੰਜ ਸਾਲਾ ਯੋਜਨਾ
B. ਚੌਥੀ ਪੰਜ ਸਾਲਾ ਯੋਜਨਾ
C. ਛੇਵੀਂ ਪੰਜ ਸਾਲਾ ਯੋਜਨਾ
D. ਅੱਠਵੀਂ ਪੰਜ ਸਾਲਾ ਯੋਜਨਾ
ਉੱਤਰ - C. ਛੇਵੀਂ ਪੰਜ ਸਾਲਾ ਯੋਜਨਾ

ਪ੍ਰਸ਼ਨ - 14 - ਵਾਤਾਵਰਨ ਸਿੱਖਿਆ ਦੀ ਅਧਿਆਪਨ ਸਿਖਲਾਈ ਪ੍ਰਕਿਰਿਆ ਵਿਚ ਹੇਠ ਲਿਖਿਆ ਵਿੱਚੋਂ ਕਿਹੜਾ ਕਥਨ ਗਲਤ ਹੈ?
A. ਜਮਾਤ ਵਿਚ ਵਿਚਾਰਾਂ ਦੇ ਅਦਾਨ ਪ੍ਰਦਾਨ ਕਰਨ ਦੀਆਂ ਗਤੀਵਿਧੀਆਂ ਪਰਸਪਰ ਰੂਪ ਵਿੱਚ ਪ੍ਰਭਾਵਸ਼ਾਲੀ ਹੁੰਦੀਆਂ ਹਨ।
B. ਅਧਿਆਪਕ ਦੁਆਰਾ ਵਿਦਿਆਰਥੀਆਂ ਨੂੰ ਸ਼ਕਤੀਸ਼ਾਲੀ ਬਣਾਇਆ ਜਾਂਦਾ ਹੈ।
C. ਅਧਿਆਪਕ ਦੀ ਭੂਮਿਕਾ ਤਾਨਾਸ਼ਾਹੀ ਵਾਲੀ ਹੁੰਦੀ ਹੈ।
D. ਜਮਾਤ ਵਿਚ ਵਿਚਾਰ ਵਟਾਂਦਰਾ ਜਾਂਚ ਅਧਾਰਿਤ ਸਿੱਖਣ ਦਾ ਵਿਕਾਸ ਕਰਦੀ ਹੈ।
ਉੱਤਰ - C. ਅਧਿਆਪਕ ਦੀ ਭੂਮਿਕਾ ਤਾਨਾਸ਼ਾਹੀ ਵਾਲੀ ਹੁੰਦੀ ਹੈ।

ਪ੍ਰਸ਼ਨ - 15 - ਹੇਠ ਲਿਖੀਆਂ ਖੇਡਾਂ ਵਿੱਚੋਂ ਕਿਹੜੀ ਖੇਡ ਬਾਕੀ ਖੇਡਾਂ ਤੋਂ ਭਿੰਨ ਹੈ?
A. ਸ਼ਤਰੰਜ
B. ਕਬੱਡੀ
C. ਖੋ ਖੋ
D. ਹਾਕੀ
ਉੱਤਰ - A. ਸ਼ਤਰੰਜ

ਪ੍ਰਸ਼ਨ - 16 - ਭਾਰਤ _____ ਪੰਛੀ ਦਾ ਮੂਲ ਨਿਵਾਸ ਸਥਾਨ ਨਹੀਂ ਹੈ।
A. ਚਿੜੀ
B. ਤੋਤਾ
C. ਪੇਂਗਵਿਨ
D. ਮੋਰ
ਉੱਤਰ - C. ਪੇਂਗਵਿਨ

ਪ੍ਰਸ਼ਨ - 17 - ਪੰਜਾਬ ਦੇ ਕਿਲਾ ਰਾਏਪੁਰ ਵਿਚ ______ ਤੋਂ ਪੇਂਡੂ ਉਲੰਪਿਕ ਖੇਡਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ।
A. 1963
B. 1953
C. 1943
D. 1933
ਉੱਤਰ - D. 1933




ਪ੍ਰਸ਼ਨ - 18 - ਹੇਠ ਲਿਖੀਆਂ ਫ਼ਸਲਾਂ ਵਿੱਚੋਂ ਕਿਹੜੀ ਜੜ ਨਹੀਂ ਹੈ?
A. ਆਲੂ
B. ਗਾਜਰ
C. ਮੂਲੀ
D. ਸ਼ਲਗਮ
ਉੱਤਰ - A. ਆਲੂ

ਪ੍ਰਸ਼ਨ - 19 - 1957 ਵਿੱਚ ਰੂਸੀ ਪੁਲਾੜ ਯਾਨ ਰਾਹੀਂ ਪੁਲਾੜ ਵਿਚ ਜਾਣ ਵਾਲਾ ਜਾਨਵਰ ਕਿਹੜਾ ਸੀ?
A. ਕੁੱਤਾ
B. ਬਾਂਦਰ
C. ਖ਼ਰਗੋਸ਼
D. ਕੋਈ ਨਹੀਂ
ਉੱਤਰ - A. ਕੁੱਤਾ

ਪ੍ਰਸ਼ਨ - 20 - ਪੰਜਾਬ ਦੀ ਪਹਿਲੀ ਮਹਿਲਾ ਪਾਇਲਟ ਇੰਸਟਰੱਕਟਰ ਕੌਣ ਹੈ?
A. ਮਨਦੀਪ ਕੌਰ
B. ਹਰਮਨਦੀਪ ਕੌਰ
C. ਸੁਖਦੀਪ ਕੌਰ
D. ਏਕਮਜੋਤ ਕੌਰ
ਉੱਤਰ - C. ਸੁਖਦੀਪ ਕੌਰ

ਪ੍ਰਸ਼ਨ - 21 - ______ ਵਾਤਾਵਰਨ ਅਧਿਐਨ ਦਾ ਉਹ ਹਿੱਸਾ ਹੈ ਜਿਸ ਵਿਚ ਅਸੀਂ ਜੀਵਾਂ, ਪੌਦਿਆਂ ਅਤੇ ਜਾਨਵਰਾਂ ਅਤੇ ਓਹਨਾਂ ਦੇ ਸੰਬੰਧ ਜਾਂ ਦੂਜੇ ਜੀਵਤ ਅਤੇ ਨਿਰਜੀਵ ਵਾਤਾਵਰਨ ਦੀ ਆਪਸੀ ਨਿਰਭਰਤਾ ਬਾਰੇ ਅਧਿਐਨ ਕਰਦੇ ਹਾਂ।
A. ਜੀਵ ਵਿਗਿਆਨ
B. ਪਸ਼ੂ ਵਿਗਿਆਨ
C. ਵਾਤਾਵਰਨ ਵਿਗਿਆਨ
D. ਰੋਗ ਵਿਗਿਆਨ
ਉੱਤਰ - C. ਵਾਤਾਵਰਨ ਵਿਗਿਆਨ

ਪ੍ਰਸ਼ਨ - 22 - ਸਮੁੱਚੀ ਸਿੱਖਿਆ ਦਾ ਉਦੇਸ਼ ਵਿਦਿਆਰਥੀ ਦਾ ____ ਵਿਕਾਸ ਹੈ।
A. ਅਕਾਦਮਿਕ
B. ਭਾਵਨਾਤਮਕ
C. ਹੁਨਰ
D. ਸੰਪੂਰਨ ਵਿਕਾਸ
ਉੱਤਰ - D. ਸੰਪੂਰਨ ਵਿਕਾਸ

ਪ੍ਰਸ਼ਨ - 23 - ਲੁਈਸ ਬਰੇਲ _____ ਦੀ ਖੋਜ ਲਈ ਜਾਣੇ ਜਾਂਦੇ ਹਨ।
A. ਸੁਣਨ ਦੀ ਅਪੰਗਤਾ ਵਾਸਤੇ ਸੰਕੇਤਕ ਭਾਸ਼ਾ
B. ਨੇਤਰਹੀਣਾਂ ਲਈ ਲਿਪੀ
C. ਟੈਲੀਫੋਨ
D. ਕੋਈ ਨਹੀਂ
ਉੱਤਰ - B. ਨੇਤਰਹੀਣਾਂ ਲਈ ਲਿਪੀ

ਪ੍ਰਸ਼ਨ - 24 - ਇਬਨ ਬਤੂਤਾ ਇਕ ਯਾਤਰੀ ਸੀ ਜੋ ਭਾਰਤ ਆਇਆ ਸੀ ____ ਦਾ ਰਹਿਣ ਵਾਲਾ ਸੀ।
A. ਅਫਗਾਨਿਸਤਾਨ
B. ਨੇਪਾਲ
C. ਮੋਰੱਕੋ
D. ਮੰਗੋਲੀਆ
ਉੱਤਰ - C. ਮੋਰੱਕੋ

ਪ੍ਰਸ਼ਨ - 25 - _______ ਦੇ ਅਨੁਸਾਰ ' ਕੁਦਰਤੀ ਵਾਤਾਵਰਨ ਦੀ ਸੁਰੱਖਿਆ ਅਤੇ ਸੁਧਾਰ ਕਰਨਾ ਭਾਰਤ ਦੇ ਹਰੇਕ ਨਾਗਰਿਕ ਦਾ ਫਰਜ ਹੋਵੇਗਾ ਜਿਸ ਵਿਚ ਝੀਲਾਂ, ਨਦੀਆਂ, ਜੰਗਲ ਅਤੇ ਜੀਵ ਸ਼ਾਮਿਲ ਹਨ।'
A. ਆਰਟੀਕਲ 47
B. ਆਰਟੀਕਲ 21
C. ਆਰਟੀਕਲ 15
D. ਆਰਟੀਕਲ 51A (g)
ਉੱਤਰ - D. ਆਰਟੀਕਲ 51A (g)



ਪ੍ਰਸ਼ਨ - 26 - ਵਣ ਮਹਾਂਉਤਸਵ ਦੇ ਪਿਤਾ ਵਜੋਂ ਕਿਸ ਨੂੰ ਜਾਣਿਆ ਜਾਂਦਾ ਹੈ?
A. ਕੇ ਐਮ ਮੁਨਸ਼ੀ
B. ਐਸ ਐਲ ਬਹੁਗੁਣਾ
C. ਮੇਧਾ ਪਾਟਕਰ
D. ਕੋਈ ਨਹੀਂ
ਉੱਤਰ - A. ਕੇ ਐਮ ਮੁਨਸ਼ੀ

ਪ੍ਰਸ਼ਨ - 27 - ਹੇਠ ਲਿਖਿਆ ਵਿੱਚੋਂ ਕਿਹੜਾ ਪਾਣੀ ਦਾ ਕੁਦਰਤੀ ਸੋਮਾ ਨਹੀਂ ਹੈ?
A. ਝੀਲਾਂ
B. ਨਹਿਰਾਂ
C. ਨਦੀਆਂ
D. ਸਾਰੇ
ਉੱਤਰ - B. ਨਹਿਰਾਂ

ਪ੍ਰਸ਼ਨ - 28 - ਵਾਤਾਵਰਨ ਸਿੱਖਿਆ ਪੜਾਉਣ ਦਾ ਢੰਗ ਕਿਹੜਾ ਹੈ?
A. ਸਰਵੇਖਣ ਵਿਧੀ
B. ਪ੍ਰੋਜੈਕਟ ਵਿਧੀ
C. ਚਰਚਾ ਵਿਧੀ
D. ਸਾਰੇ
ਉੱਤਰ D. ਸਾਰੇ

ਪ੍ਰਸ਼ਨ - 29 - ਪ੍ਰਾਇਮਰੀ ਪੱਧਰ ਤੇ ਵਾਤਾਵਰਨ ਸਿੱਖਿਆ ਪੜਾਉਣ ਦਾ ਕੀ ਉਦੇਸ਼ ਹੈ?
A. ਵਿਦਿਆਰਥੀਆਂ ਨੂੰ ਤਕਨੀਕੀ ਧਾਰਨਾਵਾਂ ਅਤੇ ਪਰਿਭਾਸ਼ਾਵਾਂ ਸਿਖਾਉਣਾ
B. ਵਿਦਿਆਰਥੀਆਂ ਨੂੰ ਉਹਨਾਂ ਪੁਸਤਕਾਂ ਬਾਰੇ ਦੱਸਣਾ ਜਿਨਾਂ ਨੂੰ ਪੜ ਕੇ ਉਹਨਾਂ ਦੇ ਗਿਆਨ ਵਿਚ ਵਾਧਾ ਹੋ ਸਕਦਾ ਹੈ।
C. ਵਿਦਿਆਰਥੀਆਂ ਦੇ ਸਕੂਲੀ ਤਜਰਬਿਆਂ ਨੂੰ ਬਾਹਰੀ ਦੁਨੀਆ ਨਾਲ ਜੋੜਨਾ
D. ਕੋਈ ਨਹੀਂ
ਉੱਤਰ - C. ਵਿਦਿਆਰਥੀਆਂ ਦੇ ਸਕੂਲੀ ਤਜਰਬਿਆਂ ਨੂੰ ਬਾਹਰੀ ਦੁਨੀਆ ਨਾਲ ਜੋੜਨਾ

ਪ੍ਰਸ਼ਨ - 30 - ਹੇਠ ਲਿਖਿਆ ਵਿੱਚੋਂ ਕਿਹੜਾ ਰੁੱਖ ਭਾਰਤ ਦਾ ਮੂਲ ਰੁੱਖ ਨਹੀਂ ਹੈ?
A. ਨਿੰਮ
B. ਬੋਹੜ
C. ਗੁਲਮੋਹਰ
D. ਸਫ਼ੈਦਾ
ਉੱਤਰ - C ਅਤੇ D ਦੋਨੋਂ ਉੱਤਰ ਸਹੀ ਹਨ।

Environmental Studies in Punjabi - PSTET Previous Year Question Papers
Environmental Studies in Punjabi - PSTET Previous Year Question Papers

ਸੋ ਦੋਸਤੋ ਤੁਹਾਨੂੰ ਸਾਡੀ ਇਹ ਕੋਸ਼ਿਸ਼ ਕਿਵੇਂ ਲੱਗੀ ਤਾਂ ਸਾਨੂੰ ਜਰੂਰ ਦੱਸਿਓ ਜੀ। ਅਸੀਂ ਤੁਹਾਡੇ ਲਈ ਇਸ ਤਰਾਂ ਦਾ Online study material ਲੈ ਕੇ ਆਉਂਦੇ ਰਹਾਂਗੇ। ਇਸ ਤਰਾਂ PSTET Exam Date 2022 ਤੱਕ ਤਿਆਰੀ ਪੂਰੀ ਹੋ ਜਾਵੇਗੀ।

Post a Comment

0 Comments
* Please Don't Spam Here. All the Comments are Reviewed by Admin.

Top Post Ad

Scroll Menu

Groups

WhatsApp Group Join Now
Telegram Group Join Now
Instagram Group Join Now

Bottom