Punjab Police Medical Test Update - TSS
Punjab Police Constable TSS ਦੀ ਭਰਤੀ ਲਈ ਉਮੀਦਵਾਰਾਂ ਨੂੰ Medical Test ਲਈ ਬੁਲਾਇਆ ਜਾ ਰਿਹਾ ਹੈ।
ਇਸ ਭਰਤੀ ਨੂੰ ਪੂਰੀ ਕਰਨ ਲਈ ਵਿਭਾਗ ਦੇ ਦੁਆਰਾ 06.12.2023 ਨੂੰ ਯੋਗ ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਸੀ। ਜਿਸ ਵਿੱਚ Punjab Police Constable TSS ਦੀ ਭਰਤੀ ਦੀ ਯੋਗਤਾ ਰੱਖਣ ਵਾਲੇ ਉਮੀਦਵਾਰ ਸ਼ਾਮਿਲ ਸਨ। ਦਸੰਬਰ ਮਹੀਨੇ ਦੇ ਆਖਰੀ ਹਫਤੇ ਤੋਂ ਇਸ ਭਰਤੀ ਦੇ ਉਮੀਦਵਾਰਾਂ ਨੂੰ ਮੈਡੀਕਲ ਟੈਸਟ ਲਈ ਬੁਲਾ ਲਿਆ ਗਿਆ ਹੈ ਅਤੇ ਇੱਕ ਇੱਕ ਕਰਕੇ ਸਾਰੇ ਹੀ ਉਮੀਦਵਾਰਾਂ ਨੂੰ ਫੋਨ (ਕਾਲ) ਆ ਰਹੇ ਹਨ ਤਾਂ ਜੋ ਜਲਦੀ ਤੋ ਜਲਦੀ ਇਸ ਭਰਤੀ ਦਾ ਮੈਡੀਕਲ ਪੂਰਾ ਕਰਕੇ ਭਰਤੀ ਨੂੰ ਪੂਰਾ ਕੀਤਾ ਜਾ ਸਕੇ।
Punjab Police Medical Test
Punjab Police Constable TSS Medical Test ਉਮੀਦਵਾਰਾਂ ਦੇ ਆਪਣੇ ਹੀ ਜਿਲ੍ਹੇ ਦੇ ਸਿਵਲ ਹਸਪਤਾਲ ਵਿੱਚ ਹੀ ਹੋ ਰਿਹਾ ਹੈ। ਉਮੀਦਵਾਰਾਂ ਨੂੰ ਹਸਪਤਾਲ ਦੀ ਸੁਵਿਧਾ ਅਨੁਸਾਰ ਹੀ ਇਸ ਟੈਸਟ ਲਈ ਬੁਲਾਇਆ ਜਾ ਰਿਹਾ ਹੈ ਅਤੇ ਸਾਰੇ ਹੀ ਉਮੀਦਵਾਰਾਂ ਨੂੰ ਇਸ ਨਾਲ ਸੰਬੰਧਿਤ ਕਾਲ ਆ ਰਹੇ ਹਨ, ਜਿਨ੍ਹਾਂ ਵੀ ਉਮੀਦਵਾਰਾਂ ਦਾ ਨਾਮ ਇਸ ਸੂਚੀ ਵਿੱਚ ਹੈ ਪਰ ਉਹਨਾਂ ਨੂੰ ਵਿਭਾਗ ਦੇ ਦੁਆਰਾ ਮੈਡੀਕਲ ਲਈ ਕਾਲ ਨਹੀਂ ਆਈ ਤਾਂ ਉਹਨਾਂ ਨੂੰ ਖੁਦ ਆਪਣੇ ਜਿਲ੍ਹੇ ਦੇ ਸਿਵਲ ਹਸਪਤਾਲ ਵਿੱਚ ਜਾ ਕੇ ਆਪਣੇ ਮੈਡੀਕਲ ਦਾ ਪਤਾ ਕਰਨਾ ਚਾਹੀਦਾ ਹੈ ਤਾਂ ਜੋ ਇਸ ਭਰਤੀ ਦੇ ਮੈਡੀਕਲ ਨੂੰ ਜਲਦੀ ਪੂਰਾ ਕਰਕੇ ਇਸਦੀ ਅਗਲੀ ਪ੍ਰਕਿਰਿਆ ਸ਼ੁਰੂ ਹੋ ਸਕੇ।
Punjab Police Verification
ਇਸ ਭਰਤੀ ਦੇ ਮੈਡੀਕਲ ਟੈਸਟ ਨੂੰ ਪੂਰਾ ਕਰਨ ਤੋਂ ਬਾਅਦ ਪੁਲਿਸ ਵੈਰੀਫਿਕੇਸ਼ਨ ਕੀਤੀ ਜਾਣੀ ਹੈ।
Punjab Police Medical Test Update - TSS |
Punjab Police Constable TSS Links
- TSS Constable Login
- Official Website - www.punjabpolice.gov.in
ਇਸ ਭਰਤੀ ਦੀ ਪੂਰੀ ਜਾਣਕਾਰੀ ਤੁਸੀਂ ਪੰਜਾਬ ਪੁਲਿਸ ਵਿਭਾਗ ਦੀ ਆਫਿਸ਼ੀਅਲ ਵੈੱਬਸਾਈਟ ਤੋਂ ਲੈ ਸਕਦੇ ਹੋ।
Post a Comment
0 Comments