Type Here to Get Search Results !

PSTET Previous Year Question Paper - PSTET Paper 1 Child Development 2021

Child Development and Pedagogy in Punjabi - PSTET Previous Year Question Papers 

Hello Dear Students if you are finding PSTET Previous Year Paper and PSTET 2021 Then you are at right place. Here you can PSTET Online Preparation and PSTET Prepration. 


ਬਾਲ ਵਿਕਾਸ ਅਤੇ ਸਿੱਖਿਆ ਸ਼ਾਸਤਰ

ਸੋ ਦੋਸਤੋ ਤੁਸੀਂ ਸਾਡੀ ਇਸ ਵੈੱਬਸਾਈਟ ਤੋਂ ਸਾਰੇ ਹੀ ਪੇਪਰਾਂ ਦੀ ਤਿਆਰੀ ਕਰ ਸਕਦੇ ਹੋ। ਇਸ ਪੋਸਟ ਵਿੱਚ ਤੁਹਾਨੂੰ PSTET Paper Notes ਮਿਲ ਜਾਣਗੇ। ਤੁਸੀਂ PSTET Exam 2022 ਦੀ ਤਿਆਰੀ ਆਸਾਨੀ ਨਾਲ ਕਰ ਸਕਦੇ ਹੋ ਅਤੇ PSTET Official Website ਤੇ ਜਾ ਕੇ ਵੀ ਜਾਣਕਾਰੀ ਲੈ ਸਕਦੇ ਹੋ।


PSTET Exam 2021 Previous Year Question Paper

PSTET Paper 1 Question Paper 2021

ਪ੍ਰਸ਼ਨ - 01 - 'ਸੰਕਲਪ' ਕਿਸਨੂੰ ਦਰਸਾਉਂਦਾ ਹੈ?

A. ਵੱਖਰੀਆਂ ਵਿਸ਼ੇਸ਼ਤਾਵਾਂ ਵਾਲੀਆਂ ਪ੍ਰਤੀਕਿਰਿਆਵਾਂ ਦੀ ਸ਼੍ਰੇਣੀ

B. ਅਸਾਧਾਰਨ ਵਿਸ਼ੇਸ਼ਤਾਵਾਂ ਵਾਲੀਆਂ ਪ੍ਰਤੀਕਿਰਿਆਵਾਂ ਦੀ ਸ਼੍ਰੇਣੀ

C. ਅਸਾਧਾਰਨ ਵਿਸ਼ੇਸ਼ਤਾਵਾਂ ਵਾਲੀਆਂ ਉਤੇਜਿਕ ਕਿਰਿਆਵਾਂ ਦੀ ਸ਼੍ਰੇਣੀ

D. ਇੱਕੋ ਜਿਹੀ ਵਿਸ਼ੇਸ਼ਤਾਵਾਂ ਵਾਲੀਆਂ ਉਤੇਜਿਕ ਕਿਰਿਆਵਾਂ ਦੀ ਸ਼੍ਰੇਣੀ 

ਉੱਤਰ - D. ਇੱਕੋ ਜਿਹੀ ਵਿਸ਼ੇਸ਼ਤਾਵਾਂ ਵਾਲੀਆਂ ਉਤੇਜਿਕ ਕਿਰਿਆਵਾਂ ਦੀ ਸ਼੍ਰੇਣੀ 


ਪ੍ਰਸ਼ਨ - 02 - ਸੇਫਲੋਕਾਡਲ ਵਿਕਾਸ ਦਾ ਮਤਲਬ ਕੀ ਹੈ? (Cephalocaudal)

A. ਖਾਸ ਤੋਂ ਆਮ

B. ਇਕਸਾਰ ਵਿਕਾਸ ਨਹੀਂ

C. ਵਾਧਾ ਸਿਰ ਤੋਂ ਹੇਠਾਂ ਵੱਲ ਹੁੰਦਾ ਹੈ

D. ਵਿਕਾਸ ਇੱਕ ਨਿਰੰਤਰ ਪ੍ਰਕਿਰਿਆ ਹੈ

ਉੱਤਰ - C. ਵਾਧਾ ਸਿਰ ਤੋਂ ਹੇਠਾਂ ਵੱਲ ਹੁੰਦਾ ਹੈ


ਪ੍ਰਸ਼ਨ - 03 - ਕਿਹੜੀ ਅਲੰਕਰਿਕ ਗਿਆਨ ਦੀ ਕਿਸਮ ਨਹੀਂ ਹੈ? (Meta Cognitive)

A. ਪ੍ਰਕਿਰਿਆ ਸੰਬੰਧੀ ਗਿਆਨ (Procedural)

B. ਮੁਲਾਂਕਣ ਸੰਬੰਧੀ ਗਿਆਨ (Evaluative)

C. ਸ਼ਰਤ ਵਾਲਾ ਗਿਆਨ (Conditional)

D. ਘੋਸ਼ਨਾਤਮਕ ਗਿਆਨ (Declarative)

ਉੱਤਰ - B. ਮੁਲਾਂਕਣ ਸੰਬੰਧੀ ਗਿਆਨ (Evaluative)


ਪ੍ਰਸ਼ਨ - 04 - ਸਿਰਜਣਾਤਮਕ ਸੋਚ ਦੇ ਚਾਰ ਪੜਾਅ ਹਨ - (Creative Thinking)

A.  1 ਤਿਆਰੀ  2 ਪ੍ਰਫੁੱਲਤ  3 ਉਦਾਹਰਨ  4 ਤਸਦੀਕ

B.  1 ਤਿਆਰੀ  2 ਅਨੁਭੂਤੀ  3 ਪ੍ਰਕਾਸ਼  4 ਤਸਦੀਕ

C.  1 ਤਿਆਰੀ  2 ਸ਼ਮੂਲੀਅਤ  3 ਪ੍ਰਕਾਸ਼  4 ਤਸਦੀਕ

D.  1 ਤਿਆਰੀ  2 ਪ੍ਰਫੁੱਲਤ  3 ਪ੍ਰਕਾਸ਼  ਤਸਦੀਕ

ਉੱਤਰ - D.  1 ਤਿਆਰੀ  2 ਪ੍ਰਫੁੱਲਤ  3 ਪ੍ਰਕਾਸ਼  ਤਸਦੀਕ


ਪ੍ਰਸ਼ਨ - 05 - Convergent Thinking (ਕੇਂਦਰਮੁਖੀ ਸੋਚ) ਦਾ ਸਮਾਨਾਰਥਕ ਹੈ - 

A. ਸਿਰਜਣਾਤਮਿਕਤਾ

B. ਲਾਭਕਾਰੀ ਸੋਚ

C. ਬੁੱਧੀ

D. ਪ੍ਰਜਣਨ ਸੋਚ

ਉੱਤਰ - C. ਬੁੱਧੀ


ਪ੍ਰਸ਼ਨ - 06 - ਇੱਕ ਵਿਅਕਤੀ ਜਿਸ ਦੀ ਇੱਕ ਵਿਸ਼ੇਸ਼ ਸਿੱਖਣ ਦੀ ਅਯੋਗਤਾ ਹੈ?

A. ਉਸ ਦੀਆਂ ਇੱਕ ਜਾਂ ਵਧੇਰੇ ਬੁਨਿਆਦੀ ਮਨੋਵਿਗਿਆਨਕ ਪ੍ਰਕਿਰਿਆਵਾਂ ਵਿਚ ਵਿਗਾੜ ਹੈ

B. ਉਸ ਨੂੰ ਸਿੱਖਣ ਮੁਸ਼ਕਿਲ ਹੈ

C. ਉਸ ਦੀ ਸਮੱਸਿਆ ਦੇਖਣ ਅਤੇ ਸੁਣਨ ਦੀ ਅਪੰਗਤਾ ਕਰਕੇ ਨਹੀਂ ਹੈ

D. ਉਪਰੋਕਤ ਸਾਰੇ

ਉੱਤਰ - D. ਉਪਰੋਕਤ ਸਾਰੇ


ਪ੍ਰਸ਼ਨ - 07 - "ਵਿਅਕਤੀ ਨੂੰ ਸਵੈ ਵਾਸਤਵਿਕਤਾ ਦੀਆਂ ਜਰੂਰਤਾਂ ਨੂੰ ਪੂਰਾ ਕਰਨ ਲਈ ਪ੍ਰੇਰਿਤ ਕਰਨ ਲਈ ਲੋੜਾਂ ਦੀ ਘਾਟ ਨੂੰ ਪਹਿਲਾਂ ਸੰਤੁਸ਼ਟ ਕਰਨ ਦੀ ਜਰੂਰਤ ਹੈ।" ਇਹ ਕੌਣ ਕਹਿੰਦਾ ਹੈ?

A. ਪਿਆਜ਼ੇ

B. ਆਲਪੋਟਰ

C. ਮੈਸਲੋ

D. ਬਰੂਨਰ

ਉੱਤਰ - C. ਮੈਸਲੋ


ਪ੍ਰਸ਼ਨ - 08 - ਵਿਗੋਸਕੀ ਦੇ ਸਿਧਾਂਤ ਅਨੁਸਾਰ ਸਕੈਫੋਲਡਿੰਗ ਦਾ ਕੀ ਉਦੇਸ਼ ਹੈ?

A. ਅਧਿਆਪਕਾਂ ਨੂੰ ਸਵੈ ਅਧਿਐਨ ਦੁਆਰਾ ਗਿਆਨ ਤੇ ਹੁਨਰ ਪ੍ਰਾਪਤ ਵਿੱਚ ਸਹਾਇਤਾ ਕਰਨਾ

B. ਅਧਿਆਪਕਾਂ ਨੂੰ ਆਨਲਾਈਨ ਅਧਿਐਨ ਦੁਆਰਾ ਗਿਆਨ ਤੇ ਹੁਨਰ ਪ੍ਰਾਪਤ ਵਿੱਚ ਸਹਾਇਤਾ ਕਰਨਾ

C. ਵਿਦਿਆਰਥੀਆਂ ਨੂੰ ਉਹ ਗਿਆਨ ਤੇ ਹੁਨਰ ਪ੍ਰਾਪਤ ਵਿੱਚ ਸਹਾਇਤਾ ਕਰਨਾ ਜੋ ਉਹ ਆਪਣੇ ਆਪ ਸਿੱਖਦੇ ਹਨ

D. ਵਿਦਿਆਰਥੀਆਂ ਨੂੰ ਗਿਆਨ ਤੇ ਹੁਨਰ ਪ੍ਰਾਪਤ ਵਿੱਚ ਸਹਾਇਤਾ ਕਰਨਾ ਜੋ ਉਹ ਆਪਣੇ ਆਪ ਨਹੀਂ ਸਿੱਖਦੇ

ਉੱਤਰ - D. ਵਿਦਿਆਰਥੀਆਂ ਨੂੰ ਗਿਆਨ ਤੇ ਹੁਨਰ ਪ੍ਰਾਪਤ ਵਿੱਚ ਸਹਾਇਤਾ ਕਰਨਾ ਜੋ ਉਹ ਆਪਣੇ ਆਪ ਨਹੀਂ ਸਿੱਖਦੇ


ਪ੍ਰਸ਼ਨ - 09 - ਗਾਰਡਨਰ ਦੀ ਅੰਤਰ ਵਿਅਕਤੀਗਤ ਬੁੱਧੀ ਹੈ -

A. ਤਰਕ ਦੀਆਂ ਲੰਮੀਆਂ ਲੜੀਆਂ ਨੂੰ ਸੰਭਾਲਣ ਦੀ ਯੋਗਤਾ

B. ਕਿਸੇ ਦੀ ਸਰੀਰਕ ਗਤੀ ਨੂੰ ਨਿਯੰਤਰਿਤ ਕਰਨ ਦੀ ਯੋਗਤਾ

C. ਹੋਰ ਲੋਕਾਂ ਦੀਆਂ ਪ੍ਰੇਰਨਾਵਾਂ ਅਤੇ ਇੱਛਾਵਾਂ ਦਾ ਢੁਕਵਾਂ ਜਵਾਬ ਦੇਣ ਦੀ ਯੋਗਤਾ

D. ਆਪਣੀ ਤਾਕਤ, ਕਮਜੋਰੀਆਂ, ਇੱਛਾਵਾਂ ਅਤੇ ਬੁੱਧੀ ਨੂੰ ਜਾਣਨ ਦੀ ਯੋਗਤਾ

ਉੱਤਰ - C. ਹੋਰ ਲੋਕਾਂ ਦੀਆਂ ਪ੍ਰੇਰਨਾਵਾਂ ਅਤੇ ਇੱਛਾਵਾਂ ਦਾ ਢੁਕਵਾਂ ਜਵਾਬ ਦੇਣ ਦੀ ਯੋਗਤਾ


ਪ੍ਰਸ਼ਨ - 10 - ਲਿੰਗ ਪੱਖਪਾਤ ਤੋਂ ਕੀ ਭਾਵ ਹੈ? (Gender Bias)

A. ਤਕਨਾਲੋਜੀ ਨੂੰ ਵਰਤਣ ਵਿਚ ਲੜਕੇ ਅਤੇ ਲੜਕੀਆਂ ਨਾਲ ਬਰਾਬਰ ਦਾ ਵਿਵਹਾਰ ਕਰਨਾ

B. ਢੁਕਵੇਂ ਵਿਦਿਅਕ ਕਾਰਨ ਤੋਂ ਬਗੈਰ ਲੜਕੇ ਅਤੇ ਲੜਕੀਆਂ ਨਾਲ ਵੱਖਰਾ ਵਿਵਹਾਰ ਕਰਨਾ

C. ਢੁਕਵੇਂ ਵਿਦਿਅਕ ਕਾਰਨ ਕਰਕੇ ਲੜਕੇ ਅਤੇ ਲੜਕੀਆਂ ਨਾਲ ਵੱਖਰਾ ਵਿਵਹਾਰ ਕਰਨਾ

D. ਸਾਰੇ ਵਿਦਿਅਕ ਮਾਮਲਿਆਂ ਵਿੱਚ ਲੜਕੇ ਅਤੇ ਲੜਕੀਆਂ ਨਾਲ ਬਰਾਬਰ ਵਿਵਹਾਰ ਕਰਨਾ

ਉੱਤਰ - B. ਢੁਕਵੇਂ ਵਿਦਿਅਕ ਕਾਰਨ ਤੋਂ ਬਗੈਰ ਲੜਕੇ ਅਤੇ ਲੜਕੀਆਂ ਨਾਲ ਵੱਖਰਾ ਵਿਵਹਾਰ ਕਰਨਾ


PSTET Mock Test also available


ਪ੍ਰਸ਼ਨ - 11 - ਪ੍ਰਤਿਭਾਸ਼ਾਲੀ ਵਿਦਿਆਰਥੀ, ਗੈਰ ਪ੍ਰਤਿਭਾਸ਼ਾਲੀ ਸਹਿਪਾਠੀਆਂ ਨਾਲੋ ਵੱਖਰੇ ਹਨ -

A. ਇਨਕੋਡਿੰਗ ਜਾਣਕਾਰੀ ਵਿਚ ਹੌਲੀ ਹਨ

B. ਅਮੂਰਤ ਵਿਚਾਰਾਂ ਨੂੰ ਵਧੇਰੇ ਤੇਜੀ ਨਾਲ ਜੋੜਨ ਵਿਚ

C. ਘੱਟ ਪੱਧਰ ਦੀ ਪ੍ਰੇਰਨਾ ਦਾ ਪ੍ਰਦਰਸ਼ਨ ਕਰਦੇ ਹਨ

D. ਘੱਟ ਸਵੈ ਪ੍ਰਭਾਵਸ਼ੀਲਤਾ ਰੱਖਦੇ ਹਨ

ਉੱਤਰ - B. ਅਮੂਰਤ ਵਿਚਾਰਾਂ ਨੂੰ ਵਧੇਰੇ ਤੇਜੀ ਨਾਲ ਜੋੜਨ ਵਿਚ


ਪ੍ਰਸ਼ਨ - 12 - ਹੇਠ ਲਿਖਿਆ ਵਿੱਚੋਂ ਕਿਹੜਾ ਸਿਧਾਂਤ ਯੂਨੀਵਰਸਲ ਡਿਜ਼ਾਇਨ ਆਫ ਲਰਨਿੰਗ ਦਾ ਨਹੀਂ ਹੈ?

A. ਸਿੱਖਣਾ ਕੀ ਹੈ

B. ਸਿੱਖਣ ਦਾ ਤਰੀਕਾ

C. ਸਿੱਖਣਾ ਕਦੋਂ ਹੈ

D. ਸਿੱਖਣ ਦਾ ਕਾਰਨ

ਉੱਤਰ - C. ਸਿੱਖਣਾ ਕਦੋਂ ਹੈ


ਪ੍ਰਸ਼ਨ - 13 - Minority ਸ਼ਬਦ ਕਿਸ ਭਾਸ਼ਾਈ ਸਰੋਤ ਤੋਂ ਲਿਆ ਗਿਆ ਹੈ?

A. ਯੂਨਾਨੀ

B. ਲਾਤੀਨੀ

C. ਵਿਗਿਆਨਕ

D. ਮਨੋਵਿਗਿਆਨਕ

ਉੱਤਰ - B. ਲਾਤੀਨੀ


ਪ੍ਰਸ਼ਨ - 14 - 'ਝਮਕ ਕੁਮਾਰੀ ਘਿਮਿਰੇ' ਦਾ ਜਨਮ ਸੇਰੇਬ੍ਰਲ ਪੈਲਸੀ ਨਾਲ ਹੋਇਆ ਸੀ। ਉਸਨੂੰ ਉਸਦੇ ਕਿਸ ਯੋਗਦਾਨ ਲਈ ਜਾਣਿਆ ਜਾਂਦਾ ਹੈ?

A. ਸਾਹਿਤ

B. ਵਿਗਿਆਨ

C. ਭੂਗੋਲ

D. ਗਣਿਤ

ਉੱਤਰ - A. ਸਾਹਿਤ


ਪ੍ਰਸ਼ਨ - 15 - ਇੱਕ ਅਧਿਆਪਕ ਪੂਰੀ ਕਲਾਸ ਨੂੰ ਇਹ ਪ੍ਰਸ਼ਨ ਪੁੱਛਦਾ ਹੈ ਕਿ ਪਿਕਨਿਕ ਦੌਰਾਨ ਕਿਹੜਾ ਵਿਦਿਆਰਥੀ ਕਿਸ ਨਾਲ ਬੈਠਣਾ ਚਾਹੁੰਦਾ ਹੈ ਅਤੇ ਉਸਤੋਂ ਬਾਅਦ ਜਵਾਬ ਇਕੱਠੇ ਕਰਦਾ ਹੈ ਅਤੇ ਵਿਦਿਆਰਥੀਆਂ ਦੀਆਂ ਤਰਜੀਹਾਂ ਦਾ ਵਿਸ਼ਲੇਸ਼ਣ ਕਰਦਾ ਹੈ। ਇਸਤੋਂ ਅਧਿਆਪਕ ਨੂੰ ਸਭ ਤੋਂ ਵੱਧ ਹਰਮਨ ਪਿਆਰੇ ਅਤੇ ਸਭ ਤੋਂ ਘੱਟ ਹਰਮਨ ਪਿਆਰੇ ਵਿਦਿਆਰਥੀਆਂ ਦਾ ਪਤਾ ਲੱਗਦਾ ਹੈ। ਇਸ ਵਿਧੀ ਨੂੰ ਕੀ ਕਿਹਾ ਜਾਂਦਾ ਹੈ?

A. ਸਮਾਜਿਕ ਗਤੀਸ਼ੀਲਤਾ

B. ਸੋਸ਼ਿਉਗਰਾਫ਼ੀ

C. ਸੋਸ਼ਿਉਮਿਟਰੀ

D. ਗਰੁੱਪ ਗਤੀਸ਼ੀਲਤਾ

ਉੱਤਰ - C. ਸੋਸ਼ਿਉਮਿਟਰੀ


PSTET Social Studies Notes in Punjabi 


ਪ੍ਰਸ਼ਨ - 16 - ਸੰਮਲਿਤ ਸਿੱਖਿਆ ਸ਼ਬਦ ਪਹਿਲੀ ਵਾਰ ਕਿੱਥੇ ਵਰਤਿਆ ਗਿਆ ਸੀ?

A. ਸਰਵ ਸਿੱਖਿਆ ਅਭਿਆਨ, 2000

B. ਸੈਕੰਡਰੀ ਪੜਾਅ ਤੇ ਅਸਮਰੱਥ ਬੱਚਿਆਂ ਲਈ ਸਮਾਵੇਸ਼ੀ ਸਿੱਖਿਆ ਦੀ ਯੋਜਨਾ, 2009

C. ਰਾਸ਼ਟਰੀ ਪਾਠਕ੍ਰਮ ਦਾ ਢਾਂਚਾ, 2005

D. ਸਲਮਾਂਕਾਂ ਸਟੇਟਮੈਂਟ ਅਤੇ ਕਾਰਵਾਈ ਦਾ ਢਾਂਚਾ, 1994

ਉੱਤਰ - D. ਸਲਮਾਂਕਾਂ ਸਟੇਟਮੈਂਟ ਅਤੇ ਕਾਰਵਾਈ ਦਾ ਢਾਂਚਾ, 1994


PSTET Previous Year Question Paper - PSTET Paper 1 Child Development 2021
PSTET Previous Year Question Paper - PSTET Paper 1 Child Development 2021 


ਪ੍ਰਸ਼ਨ - 17 - ਨਿਰੰਤਰ ਅਤੇ ਵਿਆਪਕ ਮੁਲਾਂਕਣ (CCE) ਦਾ ਉਦੇਸ਼?

A. ਬੱਚੇ ਦੀ ਸਮੁੱਚੀ ਕਾਰਗੁਜ਼ਾਰੀ ਵਿੱਚ ਸੁਧਾਰ ਕਰਨਾ

B. ਬੱਚੇ ਦੀ ਬੌਧਕ ਕਾਰਗੁਜ਼ਾਰੀ ਵਿੱਚ ਸੁਧਾਰ ਕਰਨਾ

C.  ਬੱਚੇ ਦੀ ਸਮਾਜਿਕ ਕਾਰਗੁਜ਼ਾਰੀ ਵਿੱਚ ਸੁਧਾਰ ਕਰਨਾ

D. ਬੱਚੇ ਦੀ ਸਰੀਰਕ ਕਾਰਗੁਜ਼ਾਰੀ ਵਿੱਚ ਸੁਧਾਰ ਕਰਨਾ

ਉੱਤਰ - A. ਬੱਚੇ ਦੀ ਸਮੁੱਚੀ ਕਾਰਗੁਜ਼ਾਰੀ ਵਿੱਚ ਸੁਧਾਰ ਕਰਨਾ


ਪ੍ਰਸ਼ਨ - 18 - ਸੰਮਲਿਤ ਸਥਾਪਨਾ ਤੋਂ ਕੀ ਭਾਵ ਹੈ?

A. ਵਿਸ਼ੇਸ਼ ਸਕੂਲਾਂ ਵਿੱਚ CWSN

B. ਨਿਯਮਿਤ ਸਕੂਲਾਂ ਵਿੱਚ ਤਤਪਰਤਾ ਦੇ ਆਧਾਰ ਤੇ ਕੁਝ CWSN

C. ਨਿਯਮਿਤ ਸਕੂਲਾਂ ਵਿੱਚ ਬਿਨਾ ਅਪੰਗਤਾ ਵਾਲੇ ਬੱਚਿਆਂ ਸਮੇਤ ਸਾਰੇ CWSN

D. ਨਿਯਮਿਤ ਸਕੂਲਾਂ ਵਿੱਚ ਬਿਨਾ ਡਿਸੀਬਿਲਟੀਜ਼ ਵਾਲੇ ਬੱਚੇ

ਉੱਤਰ - C. ਨਿਯਮਿਤ ਸਕੂਲਾਂ ਵਿੱਚ ਬਿਨਾ ਅਪੰਗਤਾ ਵਾਲੇ ਬੱਚਿਆਂ ਸਮੇਤ ਸਾਰੇ CWSN


ਪ੍ਰਸ਼ਨ - 19 - ਇੰਮਪੇਅਰਮੈਂਟ / ਕਮਜ਼ੋਰੀ ਦਾ ਪੱਧਰ ਹੈ?

A. ਕਾਰਜਸ਼ੀਲ ਪੱਧਰ

B. ਅੰਗ ਦਾ ਪੱਧਰ

C. ਦੋਵੇਂ ਕਾਰਜਸ਼ੀਲ ਅਤੇ ਅੰਗ ਦਾ ਪੱਧਰ

D. ਨਾਂ ਤਾਂ ਕਾਰਜਸ਼ੀਲ ਅਤੇ ਨਾਂ ਹੀ ਅੰਗ ਦੇ ਪੱਧਰ ਤੇ

ਉੱਤਰ - B ਅਤੇ C


ਪ੍ਰਸ਼ਨ - 20 - ਡਿਸਕੈਲਕੁਲੀਆ ਇੱਕ ਅਜਿਹੀ ਸਥਿਤੀ ਹੈ ਜੋ ____ ਨੇੜਿਉ ਜੁੜਿਆ ਹੋਇਆ ਹੈ।

A. ਬੋਲਣ ਦੀ ਸਮੱਸਿਆ ਨਾਲ

B. ਪੜਨ ਦੀ ਸਮੱਸਿਆ ਨਾਲ

C. ਲਿਖਤ ਦੀ ਸਮੱਸਿਆ ਨਾਲ

D. ਸੰਖਿਆ ਦੀ ਗਣਨਾ ਦੀ ਸਮੱਸਿਆ ਨਾਲ

ਉੱਤਰ - D. ਸੰਖਿਆ ਦੀ ਗਣਨਾ ਦੀ ਸਮੱਸਿਆ ਨਾਲ


Science GK Questions in Punjabi 


ਪ੍ਰਸ਼ਨ - 21 - ਪਿਆਜੇ ਦਾ ਵਿਕਾਸ ਮਨੋਵਿਗਿਆਨ ਕਿਸ ਨਾਲ ਸੰਬੰਧਿਤ ਹੈ?

A. ਸਮਾਜਿਕ ਵਿਕਾਸ

B. ਬੋਧਾਤਮਕ ਵਿਕਾਸ

C. ਭਾਵਨਾਤਮਕ ਵਿਕਾਸ

D. ਨੈਤਿਕ ਵਿਕਾਸ

ਉੱਤਰ - B. ਬੋਧਾਤਮਕ ਵਿਕਾਸ


ਪ੍ਰਸ਼ਨ - 22 - ਪਿਆਜੇ ਦੀ ਬੌਧਿਕ ਵਿਕਾਸ ਦੇ ਸਿਧਾਂਤ ਅਨੁਸਾਰ ਸਕੀਮਾ ਕਿਸ ਤਰ੍ਹਾਂ ਪਰਿਭਾਸ਼ਿਤ ਕੀਤਾ ਗਿਆ ਹੈ?

A. ਕਿਸੇ ਦੀ ਬੋਧਾਤਮਕ ਬਣਤਰ ਦੀ ਬੁਨਿਆਦੀ ਕਾਰਜਸ਼ੀਲ ਇਕਾਈ

B. ਕਿਸੇ ਦੀ ਸਮਾਜਿਕ ਬਣਤਰ ਦੀ ਬੁਨਿਆਦੀ ਕਾਰਜਸ਼ੀਲ ਇਕਾਈ

C. ਕਿਸੇ ਦੀ ਭਾਵਨਾਤਮਕ ਬਣਤਰ ਦੀ ਬੁਨਿਆਦੀ ਕਾਰਜਸ਼ੀਲ ਇਕਾਈ

D. ਕਿਸੇ ਦੀ ਆਰਥਿਕ ਬਣਤਰ ਦੀ ਬੁਨਿਆਦੀ ਕਾਰਜਸ਼ੀਲ ਇਕਾਈ

ਉੱਤਰ - A. ਕਿਸੇ ਦੀ ਬੋਧਾਤਮਕ ਬਣਤਰ ਦੀ ਬੁਨਿਆਦੀ ਕਾਰਜਸ਼ੀਲ ਇਕਾਈ


ਪ੍ਰਸ਼ਨ - 23 - ਕੋਹਲਬਰਗ ਦੇ ਨੈਤਿਕ ਵਿਕਾਸ ਦੇ ਸਿਧਾਂਤ ਦੇ ਪੜਾਵਾਂ ਦੀ ਗਿਣਤੀ ਹੈ -

A. ਪੰਜ

B. ਚਾਰ

C. ਛੇ

D. ਤਿੰਨ

ਉੱਤਰ - C. ਛੇ


ਪ੍ਰਸ਼ਨ - 24 - ZPD ਤੋਂ ਕੀ ਭਾਵ ਹੈ?

A. ਜ਼ੋਨ ਆਫ਼ ਸਾਈਕੋਲੋਜੀਕਲ ਵਿਕਾਸ

B. ਜ਼ੋਨ ਆਫ਼ ਪੋਸਟੀਰੀਅਰ ਵਿਕਾਸ

C. ਜ਼ੋਨ ਆਫ਼ ਪੈਰਾਲੱਲ ਵਿਕਾਸ

D. ਜ਼ੋਨ ਆਫ਼ ਪਰਾਕਸੀਮੱਲ ਵਿਕਾਸ

ਉੱਤਰ - D. ਜ਼ੋਨ ਆਫ਼ ਪਰਾਕਸੀਮੱਲ ਵਿਕਾਸ


ਪ੍ਰਸ਼ਨ - 25 - ਮਨੁੱਖੀ ਵਾਧਾ ਕਿਸ ਤਬਦੀਲੀ ਦਾ ਸੰਕੇਤ ਦਿੰਦਾ ਹੈ?

A. ਗਿਣਾਤਮਕ ਪਹਿਲੂ

B. ਗੁਣਾਤਮਕ ਪਹਿਲੂ

C. ਦੋਵੇਂ ਗਿਣਾਤਮਕ ਅਤੇ ਗੁਣਾਤਮਕ ਪਹਿਲੂ

D. ਨਾਂ ਤਾਂ ਗਿਣਾਤਮਕ ਅਤੇ ਨਾਂ ਹੀ ਗੁਣਾਤਮਕ ਪਹਿਲੂ

ਉੱਤਰ - A. ਗਿਣਾਤਮਕ ਪਹਿਲੂ


Punjabi Grammar 


ਪ੍ਰਸ਼ਨ - 26 - ਬੱਚੇ ਦੀ ਮਨੋਲਿੰਗਕ ਵਿਕਾਸ ਦੀ ਥਿਊਰੀ ਕਿਸ ਦੁਆਰਾ ਦਿੱਤੀ ਗਈ ਹੈ?

A. ਪਿਆਜੇ

B. ਅਰਿਕਸਨ

C. ਫਰਾਇਡ

D. ਕੋਹਲਬਰਗ 

ਉੱਤਰ - C. ਫਰਾਇਡ


ਪ੍ਰਸ਼ਨ - 27 - ਵਿਦਿਆਰਥੀਆਂ ਦੀ ਪ੍ਰਗਤੀ ਦੀ ਨਿਗਰਾਨੀ ਕਰਨ ਲਈ ਮੁਲਾਂਕਣ ਵਜੋਂ ਜਾਣਿਆ ਜਾਂਦਾ ਹੈ?

A. ਸਿੱਖਣ ਲਈ ਮੁਲਾਂਕਣ

B. ਸਿੱਖਣ ਦਾ ਮੁਲਾਂਕਣ

C. ਸਿੱਖਣ ਤੋਂ ਮੁਲਾਂਕਣ

D. ਸਿੱਖਣ ਤੇ ਮੁਲਾਂਕਣ

ਉੱਤਰ - A. ਸਿੱਖਣ ਲਈ ਮੁਲਾਂਕਣ


ਪ੍ਰਸ਼ਨ - 28 - ਵੈਧ ਨਿਗਮਨੀ ਦਲੀਲ ਦਾ ਸਿੱਟਾ ਕੀ ਹੁੰਦਾ ਹੈ?

A. ਨਿਸਚਿਤ

B. ਸੰਭਾਵੀ

C. ਅਨੁਭਵ

D. ਨਿਰੀਖਣ

ਉੱਤਰ - A. ਨਿਸਚਿਤ


ਪ੍ਰਸ਼ਨ - 29 - ਉਮਰ ਦੇ ਵੱਧਣ ਕਾਰਨ ਸਰੀਰਕ, ਸਮਾਜਿਕ ਅਤੇ ਮਾਨਸਿਕ ਪੱਖਾਂ ਦੇ ਅਧਿਐਨ ਨੂੰ ਕੀ ਕਿਹਾ ਜਾਂਦਾ ਹੈ?

A. ਉਤਪੱਤੀ ਵਿਗਿਆਨ

B. ਸੋਹਜਵਾਦ

C. ਬਿਰਧ ਰੋਗ ਵਿਗਿਆਨ

D. ਨਿਦਾਨਕ ਮਨੋਵਿਗਿਆਨ

ਉੱਤਰ - C. ਬਿਰਧ ਰੋਗ ਵਿਗਿਆਨ


ਪ੍ਰਸ਼ਨ - 30 - ਥੋਰਨਡਾਇਕ ਨੇ ਸਿੱਖਣ ਦੇ ਕਿਸ ਨਿਯਮ ਨੂੰ ਪੇਸ਼ ਨਹੀਂ ਕੀਤਾ?

A. ਲਾਅ ਆਫ਼ ਐਕਸਰਸਾਈਜ਼

B. ਲਾਅ ਆਫ਼ ਇਮਿਡਿਏਟ ਰੀਕਾਲ

C. ਲਾਅ ਆਫ਼ ਰੈਡੀਨਸ

D. ਲਾਅ ਆਫ਼ ਇਫੈਕਟ

ਉੱਤਰ - B. ਲਾਅ ਆਫ਼ ਇਮਿਡਿਏਟ ਰੀਕਾਲ


ਸੋ ਦੋਸਤੋ ਤੁਹਾਨੂੰ ਸਾਡੀ ਇਹ ਪੋਸਟ ਕਿਵੇਂ ਲੱਗੀ ਤਾਂ ਸਾਨੂੰ ਜਰੂਰ ਦੱਸਿਓ ਜੀ। ਅਸੀਂ ਤੁਹਾਡੇ ਲਈ ਇਸ ਤਰਾਂ ਦਾ study material ਲੈ ਕੇ ਆਉਂਦੇ ਰਹਾਂਗੇ। ਇਸ ਤਰਾਂ PSTET Exam Date 2022 ਤੱਕ ਤਿਆਰੀ ਪੂਰੀ ਹੋ ਜਾਵੇਗੀ

Post a Comment

0 Comments
* Please Don't Spam Here. All the Comments are Reviewed by Admin.

Top Post Ad

Scroll Menu

Groups

WhatsApp Group Join Now
Telegram Group Join Now
Instagram Group Join Now

Bottom