ਪ੍ਰਸ਼ਨ - ਪੈਪਸੂ ਦਾ ਪਹਿਲਾ ਮੁੱਖ ਮੰਤਰੀ ਕੌਣ ਸੀ?
ਉੱਤਰ - ਪੈਪਸੂ ਦਾ ਪਹਿਲਾ ਮੁੱਖ ਮੰਤਰੀ ਗਿਆਨ ਸਿੰਘ ਰਾੜੇਵਾਲਾ ਸੀ।
ਪ੍ਰਸ਼ਨ - ਪੰਜਾਬ ਦਾ ਪਹਿਲਾ ਰਾਜਪਾਲ ਕੌਣ ਸੀ?
ਉੱਤਰ - ਪੰਜਾਬ ਦਾ ਪਹਿਲਾ ਰਾਜਪਾਲ ਚੰਦੂ ਲਾਲ ਤਿਰਵੇਦੀ ਸੀ।
ਪ੍ਰਸ਼ਨ - ਸਭ ਤੋਂ ਵੱਡਾ ਉਦਯੋਗਿਕ ਸ਼ਹਿਰ ਕਿਹੜਾ ਹੈ?
ਉੱਤਰ - ਸਭ ਤੋਂ ਵੱਡਾ ਉਦਯੋਗਿਕ ਸ਼ਹਿਰ ਲੁਧਿਆਣਾ ਹੈ।
ਪ੍ਰਸ਼ਨ - ਉੱਤਰੀ ਰੇਲਵੇ ਦਾ ਹੈੱਡ ਕੁਆਟਰ ਕਿੱਥੇ ਹੈ?
ਉੱਤਰ - ਉੱਤਰੀ ਰੇਲਵੇ ਦਾ ਹੈੱਡ ਕੁਆਟਰ ਫਿਰੋਜ਼ਪੁਰ ਹੈ।
ਪ੍ਰਸ਼ਨ - ਲੱਕੜੀ ਵਪਾਰ ਦਾ ਕੇਂਦਰ ਕਿਹੜਾ ਸ਼ਹਿਰ ਹੈ?
ਉੱਤਰ - ਲੱਕੜੀ ਵਪਾਰ ਦਾ ਕੇਂਦਰ ਪਠਾਨਕੋਟ ਸ਼ਹਿਰ ਹੈ।
ਪ੍ਰਸ਼ਨ - ਪੰਜਾਬ ਦੀ ਸੀਮਾ ਕਿਹੜੇ ਰਾਜਾਂ ਨਾਲ ਲੱਗਦੀ ਹੈ?
ਉੱਤਰ - ਪੰਜਾਬ ਦੀ ਸੀਮਾ ਹਰਿਆਣਾ, ਹਿਮਾਚਲ, ਰਾਜਸਥਾਨ ਨਾਲ ਲੱਗਦੀ ਹੈ।
ਪ੍ਰਸ਼ਨ - ਪੰਜਾਬ ਦੀ ਸੀਮਾ ਕਿਹੜੇ ਦੇਸ਼ ਨਾਲ ਲੱਗਦੀ ਹੈ?
ਉੱਤਰ - ਪੰਜਾਬ ਦੀ ਸੀਮਾ ਪਾਕਿਸਤਾਨ ਦੇਸ਼ ਨਾਲ ਲੱਗਦੀ ਹੈ।
ਪ੍ਰਸ਼ਨ - ਪੰਜਾਬ ਦੀ ਵਿਧਾਨ ਸਭਾ ਕਿੱਥੇ ਹੈ?
ਉੱਤਰ - ਪੰਜਾਬ ਦੀ ਵਿਧਾਨ ਸਭਾ ਚੰਡੀਗੜ੍ਹ ਵਿੱਚ ਹੈ।
ਪ੍ਰਸ਼ਨ - ਪੰਜਾਬ ਦੀ ਔਸਤਨ ਵਰਖਾ ਕਿੰਨੀ ਹੈ?
ਉੱਤਰ - ਪੰਜਾਬ ਦੀ ਔਸਤਨ ਵਰਖਾ 598 ਮਿ. ਮੀ. ਹੈ।
ਪ੍ਰਸ਼ਨ - ਪੰਜਾਬ ਦੀ ਜਨਸੰਖਿਆ ਕਿੰਨੀ ਹੈ? (2011 ਅਨੁਸਾਰ)
ਉੱਤਰ - 2011 ਅਨੁਸਾਰ ਪੰਜਾਬ ਦੀ ਜਨਸੰਖਿਆ ਲਗਪਗ 277 ਲੱਖ / 2.77 ਕਰੋੜ ਹੈ।
ਪ੍ਰਸ਼ਨ - ਪੰਜਾਬ ਵਿੱਚ ਮਰਦਾਂ ਦੀ ਗਿਣਤੀ ਕਿੰਨੀ ਹੈ? (2011 ਅਨੁਸਾਰ)
ਉੱਤਰ - 2011 ਦੀ ਜਨਗਣਨਾ ਅਨੁਸਾਰ ਪੰਜਾਬ ਵਿੱਚ ਮਰਦਾਂ ਦੀ ਗਿਣਤੀ 146.4 ਲੱਖ (52%) ਹੈ।
ਪ੍ਰਸ਼ਨ - ਪੰਜਾਬ ਵਿੱਚ ਔਰਤਾਂ ਦੀ ਗਿਣਤੀ ਕਿੰਨੀ ਹੈ? (2011 ਅਨੁਸਾਰ)
ਉੱਤਰ - 2011 ਦੀ ਜਨਗਣਨਾ ਅਨੁਸਾਰ ਪੰਜਾਬ ਵਿੱਚ ਔਰਤਾਂ ਦੀ ਗਿਣਤੀ 131 ਲੱਖ (48%) ਹੈ।
ਪ੍ਰਸ਼ਨ - ਪੰਜਾਬ ਦੇ ਮੱਧ ਵਿਚ ਕਿਹੜਾ ਜਿਲਾ ਹੈ?
ਉੱਤਰ - ਪੰਜਾਬ ਦੇ ਮੱਧ ਵਿੱਚ ਲੁਧਿਆਣਾ ਜਿਲ੍ਹਾ ਹੈ।
ਪ੍ਰਸ਼ਨ - ਮਾਲਵੇ ਦੇ ਵਸਨੀਕਾਂ ਕੀ ਕਿਹਾ ਜਾਂਦਾ ਹੈ?
ਉੱਤਰ - ਮਾਲਵੇ ਦੇ ਵਸਨੀਕਾਂ ਨੂੰ ਮਲਵਈ ਕਿਹਾ ਜਾਂਦਾ ਹੈ।
ਪ੍ਰਸ਼ਨ - ਮਾਝੇ ਦੇ ਵਸਨੀਕਾਂ ਕੀ ਕਿਹਾ ਜਾਂਦਾ ਹੈ?
ਉੱਤਰ - ਮਾਝੇ ਦੇ ਵਸਨੀਕਾਂ ਨੂੰ ਮਝੈਲ ਕਿਹਾ ਜਾਂਦਾ ਹੈ।
 |
Gk Questions in Punjabi - General Knowledge in Punjabi Language |
ਦੋਸਤੋ ਤੁਹਾਨੂੰ ਸਾਡੀ ਇਹ Gk Question Answer in Punjabi ਦੀ ਪੋਸਟ ਕਿਸ ਤਰ੍ਹਾਂ ਦੀ ਲੱਗੀ ਸਾਨੂੰ ਜਰੂਰ ਦੱਸਿਓ ਜੀ ਅਤੇ ਆਪਣੇ ਸਾਰੇ ਹੀ ਪੇਪਰਾਂ ਦੀ ਤਿਆਰੀ ਕਰਨ ਲਈ ਸਾਡੇ ਨਾਲ ਜਰੂਰ ਜੁੜੇ ਰਹੋ। ਪੰਜਾਬ ਦੇ ਸਾਰੇ ਹੀ ਪੇਪਰਾਂ ਵਿੱਚ ਪੁੱਛੇ ਜਾਣ ਵਾਲੇ GK Question Answer in Punjabi Language ਤੁਹਾਨੂੰ ਆਪਣੀ ਇਸ ਵੈੱਬਸਾਈਟ ਤੇ ਦੇਖਣ ਨੂੰ ਮਿਲ ਜਾਣਗੇ। ਇਸ ਤੋਂ ਪਹਿਲਾਂ ਵਾਲੇ ਭਾਗ ਤੁਸੀਂ ਪਿਛਲੀ ਪੋਸਟ ਵਿੱਚ ਪੜ ਸਕਦੇ ਹੋ ਅਤੇ ਇਸਦਾ ਅਗਲਾ ਭਾਗ ਤੁਹਾਨੂੰ ਇਸ ਤੋਂ ਅਗਲੀ ਪੋਸਟ ਵਿੱਚ ਮਿਲੇਗਾ।