Type Here to Get Search Results !

ਅੰਕਾਂ ਮਹੀਨੇ ਦਿਨਾਂ ਦਾ ਸ਼ੁੱਧ ਪੰਜਾਬੀ ਰੂਪ - Punjabi Qualifying Paper

ਅੰਕਾਂ ਮਹੀਨੇ ਦਿਨਾਂ ਦਾ ਸ਼ੁੱਧ ਪੰਜਾਬੀ ਰੂਪ - Punjabi Qualifying Paper


ਦੋਸਤੋ ਤੁਸੀਂ ਇਹਨਾਂ ਨੋਟਸਾਂ ਵਿੱਚ ਅੰਕਾਂ ਮਹੀਨੇ ਦਿਨਾਂ ਦਾ ਸ਼ੁੱਧ ਪੰਜਾਬੀ ਰੂਪ ਪੜ ਸਕਦੇ ਹੋ ਜੋ ਕਿ ਪੰਜਾਬੀ ਕੁਆਲੀਫਾਈ ਪੇਪਰ ਵਿੱਚ ਪੁੱਛੇ ਜਾਂਦੇ ਹਨ। ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਪੰਜਾਬ ਵਿੱਚ ਹਰ ਇੱਕ ਭਰਤੀ ਦੇ ਲਈ ਪੰਜਾਬੀ ਦਾ ਪੇਪਰ ਲਾਜ਼ਮੀ ਕਰ ਦਿੱਤਾ ਗਿਆ ਹੈ, ਜਿਸ ਨੂੰ ਪੰਜਾਬੀ ਕੁਆਲੀਫਾਈ ਪੇਪਰ ਦੇ ਤੌਰ ਤੇ ਜਾਣਿਆ ਜਾਂਦਾ ਹੈ, ਉਸ ਪੇਪਰ ਵਿੱਚ ਅੰਕਾਂ ਦਾ ਸ਼ੁੱਧ ਪੰਜਾਬੀ ਰੂਪ ਅਤੇ ਅੰਕਾਂ ਮਹੀਨੇ ਦਿਨਾਂ ਦਾ ਸ਼ੁੱਧ ਪੰਜਾਬੀ ਰੂਪ ਨਾਲ ਸੰਬੰਧਿਤ ਪ੍ਰਸ਼ਨ ਬਹੁਤਾਤ ਵਿੱਚ ਪੁੱਛੇ ਜਾਂਦੇ ਹਨ। ਸੋ ਤੁਸੀਂ ਉਹਨਾਂ ਸਾਰੇ ਹੀ ਪ੍ਰਸ਼ਨਾਂ ਦੀ ਤਿਆਰੀ ਲਈ ਇਹਨਾਂ ਨੋਟਸਾਂ ਤੋਂ ਆਪਣੀ ਤਿਆਰੀ ਨੂੰ ਬੇਹਤਰੀਨ ਬਣਾ ਸਕਦੇ ਹੋ। ਇਸ ਪੋਸਟ ਦੇ ਬਿਲਕੁਲ ਅਖ਼ੀਰ ਵਿੱਚ ਕੁਝ ਪ੍ਰਸ਼ਨ ਦਿੱਤੇ ਹਨ ਜਿਨ੍ਹਾਂ ਨਾਲ ਤੁਸੀਂ ਆਪਣੀ ਤਿਆਰੀ ਨੂੰ ਜਾਂਚ ਸਕਦੇ ਹੋ।
Dear Candidate here you can prepare for Punjabi Qualifying Paper and all other exams you can easily prepare for gk questions in punjabi.


ਦੇਸੀ ਅਤੇ ਅੰਗਰੇਜ਼ੀ ਮਹੀਨੇ 

ਨੀਚੇ ਸ਼ੁੱਧ ਪੰਜਾਬੀ ਵਿੱਚ ਮਹੀਨਿਆਂ ਦੇ ਨਾਂ ਦਿੱਤੇ ਗਏ ਹਨ, ਪੇਪਰ ਵਿੱਚ ਇਹਨਾਂ ਮਹੀਨਿਆਂ ਦੇ ਨਾਮ ਪੁੱਛੇ ਜਾਂਦੇ ਹਨ, ਇਹਨਾਂ ਦੀ ਸਹੀ ਤਰਤੀਬ ਪੁੱਛੀ ਜਾ ਸਕਦੀ ਹੈ, ਇਹਨਾਂ ਦੇ ਬਾਰੇ ਇਹ ਪੁੱਛਿਆ ਜਾ ਸਕਦਾ ਹੈ ਕਿ ਕਿਸ ਮਹੀਨੇ ਦੇ ਵਿੱਚ ਕਿਹੜਾ ਦੇਸੀ ਮਹੀਨਾ ਆਉਂਦਾ ਹੈ, ਇਸ ਤੋਂ ਇਲਾਵਾ ਹੋਰ ਵੀ ਕਈ ਤਰ੍ਹਾਂ ਦੇ ਪ੍ਰਸ਼ਨ ਇਸ ਵਿੱਚੋਂ ਬਣ ਸਕਦੇ ਹਨ। ਇਸ ਤੋਂ ਨੀਚੇ ਸ਼ੁੱਧ ਮਹੀਨੇ, ਦਿਨਾਂ ਦੇ ਨਾਮ ਅਤੇ ਅੰਕਾਂ ਦਾ ਸ਼ੁੱਧ ਰੂਪ ਵੀ ਲਿਖਿਆ ਹੈ।

  1. ਚੇਤ - (ਮਾਰਚ - ਅਪ੍ਰੈਲ/ਅਪਰੈਲ)
  2. ਵਿਸਾਖ - (ਅਪ੍ਰੈਲ/ਅਪਰੈਲ - ਮਈ)
  3. ਜੇਠ - (ਮਈ - ਜੂਨ)
  4. ਹਾੜ੍ਹ - (ਜੂਨ - ਜੁਲਾਈ)
  5. ਸਾਉਣ - (ਜੁਲਾਈ - ਅਗਸਤ) 
  6. ਭਾਦੋਂ / ਭਾਦਰੋਂ - (ਅਗਸਤ - ਸਤੰਬਰ)
  7. ਅੱਸੂ - (ਸਤੰਬਰ - ਅਕਤੂਬਰ)
  8. ਕੱਤਕ - (ਅਕਤੂਬਰ - ਨਵੰਬਰ)
  9. ਮੱਘਰ - (ਨਵੰਬਰ - ਦਸੰਬਰ)
  10. ਪੋਹ - (ਦਸੰਬਰ - ਜਨਵਰੀ) 
  11. ਮਾਘ - (ਜਨਵਰੀ - ਫ਼ਰਵਰੀ)
  12. ਫੱਗਣ - (ਫ਼ਰਵਰੀ - ਮਾਰਚ)


ਅੰਕਾਂ ਮਹੀਨੇ ਦਿਨਾਂ ਦਾ ਸ਼ੁੱਧ ਪੰਜਾਬੀ ਰੂਪ - Punjabi Qualifying Paper
ਅੰਕਾਂ ਮਹੀਨੇ ਦਿਨਾਂ ਦਾ ਸ਼ੁੱਧ ਪੰਜਾਬੀ ਰੂਪ

ਦੇਸੀ ਮਹੀਨਿਆਂ ਬਾਰੇ ਰੌਚਕ ਤੱਥ

  • ਕੁੱਲ ਦੇਸੀ ਮਹੀਨੇ ਬਾਰਾਂ ਹਨ।
  • ਚੇਤ ਨੂੰ ਪਹਿਲਾ ਦੇਸੀ ਮਹੀਨਾ ਮੰਨਿਆ ਜਾਂਦਾ ਹੈ।
  • ਫੱਗਣ ਆਖਰੀ ਦੇਸੀ ਮਹੀਨਾ ਹੈ।
  • ਬਿਕਰਮੀ ਸੰਮਤ ਅਨੁਸਾਰ ਦੇਸੀ ਮਹੀਨਾ ਸੰਗਰਾਂਦ ਵਾਲੇ ਦਿਨ ਸ਼ੁਰੂ ਹੁੰਦਾ ਹੈ। ਸੰਗਰਾਂਦ ਨੂੰ ਪਹਿਲਾ ਦਿਨ ਮੰਨਿਆ ਜਾਂਦਾ ਹੈ।
  • ਚੰਦ ਦੀ ਸਥਿਤੀ ਅਨੁਸਾਰ ਮਹੀਨੇ ਨੂੰ ਦੋ ਭਾਗਾਂ ਵਿੱਚ ਵੰਡਿਆ ਹੁੰਦਾ ਹੈ। (ਏਕਮ ਤੋਂ ਮੱਸਿਆ) (ਏਕਮ ਤੋਂ ਪੂਰਨਮਾਸ਼ੀ)
  • ਜੇਠ,ਹਾੜ ਵਿਚ ਸਭ ਤੋਂ ਜ਼ਿਆਦਾ ਗਰਮੀ ਹੁੰਦੀ ਹੈ ।
  • ਪੋਹ ਅਤੇ ਮਾਘ ਵਿੱਚ ਸਭ ਤੋਂ ਜ਼ਿਆਦਾ ਠੰਡ ਹੁੰਦੀ ਹੈ।


ਅੰਗਰੇਜ਼ੀ ਮਹੀਨਿਆਂ ਬਾਰੇ ਰੌਚਕ ਤੱਥ

  • ਪਹਿਲਾ ਮਹੀਨਾ - ਜਨਵਰੀ 
  • ਆਖਰੀ ਮਹੀਨਾ - ਦਸੰਬਰ 
  • ਕੁੱਲ ਮਹੀਨੇ-12 
  • ਸਧਾਰਨ ਸਾਲ ਵਿੱਚ 365 ਦਿਨ, ਲੀਪ ਦੇ ਸਾਲ ਵਿੱਚ 366 ਦਿਨ ਹੁੰਦੇ ਹਨ । 
  • 30 ਦਿਨਾਂ ਵਾਲੇ ਮਹੀਨੇ- ਅਪ੍ਰੈਲ,ਜੂਨ, ਸਤੰਬਰ,ਨਵੰਬਰ 
  • 31 ਦਿਨਾਂ ਵਾਲੇ ਮਹੀਨੇ- ਜਨਵਰੀ,ਮਾਰਚ,ਮਈ,ਜੁਲਾਈ,ਅਗਸਤ,ਅਕਤੂਬਰ,ਦਸੰਬਰ 
  • ਫ਼ਰਵਰੀ ਵਿੱਚ 28 ਜਾਂ 29 ਦਿਨ ਹੁੰਦੇ ਹਨ ।

ਹਫ਼ਤੇ ਦੇ ਦਿਨ (ਸ਼ੁੱਧ ਪੰਜਾਬੀ ਵਿੱਚ ਦਿਨਾਂ ਦੇ ਨਾਂ)

ਹਫ਼ਤੇ ਦੇ ਦਿਨਾਂ ਬਾਰੇ ਪ੍ਰਸ਼ਨਾਂ ਵਿੱਚੋਂ ਵੀ ਬਹੁਤ ਪ੍ਰਸ਼ਨ ਪੁੱਛੇ ਜਾ ਰਹੇ ਹਨ, ਜਿਵੇਂ ਕਿ ਦਿਨਾਂ ਦੇ ਨਾਮ ਸ਼ੁੱਧ ਰੂਪ ਵਿੱਚ ਲਿਖੇ ਹੋਏ ਦੱਸਣਾ, ਕਿਸ ਦਿਨ ਤੋਂ ਬਾਅਦ ਕਿਹੜਾ ਦਿਨ ਆਉਂਦਾ ਹੈ ਆਦਿ। ਜਿਆਦਾ ਪ੍ਰਸ਼ਨ ਸ਼ੁੱਧ ਰੂਪ ਵਿੱਚ ਲਿਖਣ ਲਈ ਬਣ ਰਹੇ ਹਨ।

ਸੋਮਵਾਰ - Monday 
ਮੰਗਲਵਾਰ - Tuesday 
ਬੁੱਧਵਾਰ - Wednesday 
ਵੀਰਵਾਰ - Thursday 
ਸ਼ੁੱਕਰਵਾਰ (ਜੁੰਮਾ) - Friday 
ਸ਼ਨੀਵਾਰ (ਸ਼ਨਿੱਚਰਵਾਰ) - Saturday 
ਐਤਵਾਰ – Sunday

Punjabi Qualifying Paper Playlist 

ਅੰਕਾਂ ਮਹੀਨੇ ਦਿਨਾਂ ਦਾ ਸ਼ੁੱਧ ਪੰਜਾਬੀ ਰੂਪ
ਅੰਕਾਂ ਮਹੀਨੇ ਦਿਨਾਂ ਦਾ ਸ਼ੁੱਧ ਪੰਜਾਬੀ ਰੂਪ

ਅੰਕਾਂ ਦਾ ਸ਼ੁੱਧ ਪੰਜਾਬੀ ਰੂਪ 

ਅੰਕਾਂ ਦਾ ਸ਼ੁੱਧ ਰੂਪ ਹੇਠ ਲਿਖਿਆ ਹੈ, ਅੰਕਾਂ ਦਾ ਇਹ ਸ਼ੁੱਧ ਰੂਪ ਹੈ ਇਸ ਨੂੰ ਗੁਰਮੁਖੀ ਵਿੱਚ ਲਿਖਿਆ ਹੈ, ਪੰਜਾਬੀ ਕੁਆਲੀਫਾਈ ਪੇਪਰ ਦੇ ਲਈ ਇਹ ਬਹੁਤ ਹੀ ਮਹੱਤਵਪੂਰਨ ਉਪ ਵਿਸ਼ਾ ਹੈ।

ਅੰਕ ( 1 ਤੋਂ 100 ) (ਗੁਰਮੁਖੀ ਵਿੱਚ)

  • ਇੱਕ,  1, One
  • ਦੋ,   2, Two
  • ਤਿੰਨ, 3, Three
  • ਚਾਰ, 4, Four
  • ਪੰਜ, 5, Five
  • ਛੇ, 6, Six
  • ਸੱਤ, 7, Seven
  • ਅੱਠ, 8 ,Eight
  • ਨੌਂ, 9 ,Nine
  • ਦਸ, 10, Ten
  • ਗਿਆਰਾਂ ,11 ,Eleven
  • ਬਾਰਾਂ, 12 ,Twelve
  • ਤੇਰਾਂ ,13 ,Thirteen
  • ਚੌਦਾਂ, 14, Fourteen
  • ਪੰਦਰਾਂ ,15 ,Fifteen
  • ਸੋਲ਼ਾਂ ,16 ,Sixteen
  • ਸਤਾਰਾਂ ,17 ,Seventeen
  • ਅਠਾਰਾਂ ,18 ,Eighteen
  • ਉੱਨੀ  ,19 ,Nineteen
  • ਵੀਹ,  20 ,Twenty
  • ਇੱਕੀ ,21 ,Twenty One
  • ਬਾਈ ,22 ,Twenty Two
  • ਤੇਈ, 23, Twenty Three
  • ਚੌਵੀ ,24 ,Twenty Four
  • ਪੱਚੀ, 25, Twenty Five
  • ਛੱਬੀ, 26, Twenty Six
  • ਸਤਾਈ, 27, Twenty Seven
  • ਅਠਾਈ, 28, Twenty Eight
  • ਉਣੱਤੀ , 29, Twenty Nine
  • ਤੀਹ, 30, Thirty
  • ਇਕੱਤੀ, 31, Thirty One
  • ਬੱਤੀ, 32, Thirty Two
  • ਤੇਤੀ, 33, Thirty Three
  • ਚੌਂਤੀ, 34, Thirty Four
  • ਪੈਂਤੀ, 35, Thirty Five
  • ਛੱਤੀ, 36, Thirty Six
  • ਸੈਂਤੀ ,37, Thirty Seven
  • ਅਠੱਤੀ ,38 ,Thirty Eight
  • ਉਣਤਾਲੀ , 39 ,Thirty Nine
  • ਚਾਲ਼ੀ, 40, Forty
  • ਇਕਤਾਲ਼ੀ,  41 Forty One
  • ਬਿਆਲ਼ੀ, 42 Forty Two
  • ਤਰਤਾਲ਼ੀ, 43, Forty Three
  • ਚੁਤਾਲ਼ੀ, 44, Forty Four
  • ਪੰਤਾਲ਼ੀ, 45, Forty Five
  • ਛਿਆਲ਼ੀ, 46, Forty Six
  • ਸੰਤਾਲ਼ੀ, 47, Forty Seven
  • ਅਠਤਾਲ਼ੀ, 48, Forty Eight
  • ਉਣੰਜਾ , 49, Forty Nine
  • ਪੰਜਾਹ, 50, Fifty
  • ਇਕਵੰਜਾ, 51, Fifty One
  • ਬਵੰਜਾ, 52, Fifty Two
  • ਤਰਵੰਜਾ, 53, Fifty Three
  • ਚੁਰੰਜਾ, 54, Fifty Four
  • ਪਚਵੰਜਾ, 55, Fifty Five
  • ਛਪੰਜਾ, 56, Fifty Six
  • ਸਤਵੰਜਾ, 57, Fifty Seven
  • ਅਠਵੰਜਾ, 58, Fifty Eight
  • ਉਣਾਹਠ, 59, Fifty Nine
  • ਸੱਠ, 60, Sixty
  • ਇਕਾਹਠ, 61, Sixty One
  • ਬਾਹਠ, 62, Sixty Two
  • ਤ੍ਰੇਹਠ, 63, Sixty Three
  • ਚੌਂਹਠ, 64, Sixty Four
  • ਪੈਂਹਠ, 65, Sixty Five
  • ਛਿਆਹਠ, 66, Sixty Six
  • ਸਤਾਹਠ, 67, Sixty Seven
  • ਅਠਾਹਠ, 68, Sixty Eight
  • ਉਣੱਤਰ, 69, Sixty Nine
  • ਸੱਤਰ,70, Seventy
  • ਇਕੱਤਰ, 71, Seventy One
  • ਬਹੱਤਰ, 72, Seventy Two
  • ਤਿਹੱਤਰ, 73, Seventy Three
  • ਚੁਹੱਤਰ, 74, Seventy Four
  • ਪੰਝੱਤਰ, 75, Seventy Five
  • ਛਿਹੱਤਰ, 76, Seventy Six
  • ਸਤੱਤਰ, 77, Seventy Seven
  • ਅਠੱਤਰ, 78, Seventy Eight
  • ਉਣਾਸੀ, 79, Seventy Nine
  • ਅੱਸੀ, 80, Eighty
  • ਇਕਾਸੀ, 81, Eighty One
  • ਬਿਆਸੀ, 82, Eighty Two
  • ਤਰਾਸੀ, 83, Eighty Three
  • ਚੁਰਾਸੀ, 84, Eighty Four
  • ਪਚਾਸੀ, 85, Eighty Five
  • ਛਿਆਸੀ, 86, Eighty Six
  • ਸਤਾਸੀ, 87, Eighty Seven
  • ਅਠਾਸੀ, 88, Eighty Eight
  • ਉਣਾਨਵੇਂ, 89, Eighty Nine
  • ਨੱਬੇ, 90, Ninety
  • ਇਕਾਨਵੇਂ, 91, Ninety One
  • ਬਾਨਵੇਂ, 92, Ninety Two
  • ਤਰਾਨਵੇਂ, 93, Ninety Three
  • ਚੁਰਾਨਵੇਂ, 94, Ninety Four
  • ਪਚਾਨਵੇਂ, 95, Ninety Five
  • ਛਿਆਨਵੇਂ, 96, Ninety Six
  • ਸਤਾਨਵੇਂ,97, Ninety Seven
  • ਅਠਾਨਵੇਂ, 98, Ninety Eight
  • ਨੜਿੰਨਵੇਂ, 99, Ninety Nine
  • ਸੌ, 100, One Hundred

ਅੰਕ ਮਹੀਨੇ ਦਿਨਾਂ ਦਾ ਸ਼ੁੱਧ ਪੰਜਾਬੀ ਰੂਪ - MCQs


ਪ੍ਰਸ਼ਨ - ਹੇਠ ਲਿਖਿਆਂ ਵਿੱਚੋਂ ਦਿਨ ਦੇ ਨਾਮ ਦਾ ਸ਼ੁੱਧ ਸ਼ਬਦ ਚੁਣੋ।
A. ਸੋਵਵਾਰ
B. ਸੋਮਵਾਰ
C. ਸੋਮਵਰ
D. ਸੋਮਾਵਾਰ


ਪ੍ਰਸ਼ਨ - ਹੇਠ ਲਿਖਿਆਂ ਵਿੱਚੋਂ ਪਹਿਲਾ ਦੇਸੀ ਮਹੀਨਾ ਕਿਹੜਾ ਹੈ?
A. ਜੇਠ
B. ਪੋਹ
C. ਮਾਘ
D. ਚੇਤ


ਪ੍ਰਸ਼ਨ - ਦੇਸੀ ਮਹੀਨਿਆਂ ਦੀ ਗਿਣਤੀ ਕੁੱਲ ਕਿੰਨੀ ਹੈ?
A. ਬਾਰ੍ਹਾਂ
B. ਦਸ
C. ਸੱਤ
D. ਛੇ


ਪ੍ਰਸ਼ਨ - ਸ਼ਨਿੱਚਰਵਰ ਦਿਨ ਨੂੰ ਹੋਰ ਕਿਹੜੇ ਨਾਮ ਨਾਲ ਜਾਣਿਆ ਜਾਂਦਾ ਹੈ?
A. ਸ਼ੁੱਕਰਵਾਰ
B. ਸ਼ਨੀਵਾਰ
C. ਐਤਵਾਰ
D. ਵੀਰਵਾਰ


ਪ੍ਰਸ਼ਨ - ਸ਼ੁੱਧ ਸ਼ਬਦ ਚੁਣੋ।
A. ਪਚੰਨਵੇਂ
B. ਪਚਨਵੇਂ
C. ਪਚਾਨਵੇਂ
D. ਪਚਨਾਵੇਂ


ਪ੍ਰਸ਼ਨ - ਕਿਹੜੇ ਦੇਸੀ ਮਹੀਨੇ ਵਿੱਚ ਪੰਜਾਬ ਵਿੱਚ ਠੰਡ ਹੁੰਦੀ ਹੈ?
A. ਜੇਠ
B. ਹਾੜ੍ਹ
C. ਪੋਹ
D. ਅੱਸੂ

Read More

ਪ੍ਰਸ਼ਨ - ਹਾੜ੍ਹ ਮਹੀਨੇ ਤੋਂ ਬਾਅਦ ਕਿਹੜਾ ਦੇਸੀ ਮਹੀਨਾਂ ਆਉਂਦਾ ਹੈ?
A. ਜੇਠ
B. ਸਾਉਣ
C. ਭਾਦੋਂ
D. ਅੱਸੂ 

ਪ੍ਰਸ਼ਨ - ਹੇਠ ਲਿਖਿਆਂ ਵਿੱਚੋਂ ਪੰਜਾਬ ਵਿੱਚ ਗਰਮੀ ਕਿਸ ਮਹੀਨੇ ਵਿੱਚ ਪੈਂਦੀ ਹੈ? 
A. ਫੱਗਣ
B. ਪੋਹ 
C. ਹਾੜ੍ਹ
D. ਮਾਘ

ਪ੍ਰਸ਼ਨ - ਐਤਵਾਰ ਤੋਂ ਸਹੀ ਪਹਿਲਾਂ ਕਿਹੜਾ ਦਿਨ ਆਉਂਦਾ ਹੈ?
A. ਸ਼ੁੱਕਰਵਾਰ
B. ਸੋਮਵਾਰ
C. ਬੁੱਧਵਾਰ
D. ਸ਼ਨੀਵਾਰ

ਪ੍ਰਸ਼ਨ - ਹੇਠ ਲਿਖਿਆਂ ਵਿੱਚੋਂ ਗਿਣਤੀ ਦਾ ਸ਼ੁੱਧ ਸ਼ਬਦ ਚੁਣੋ।
A. ਤੇਰਾ
B. ਤੇਰਾਂ
C. ਤੇਰ੍ਹਾਂ
D. ਤੇਰ੍ਹਾ

ਪ੍ਰਸ਼ਨ - ਹੇਠ ਲਿਖੇ ਦੇਸੀ ਮਹੀਨਿਆਂ ਵਿੱਚੋਂ ਕਿਹੜੇ ਸਹੀ ਤਰਤੀਬ ਵਿੱਚ ਹਨ?
A. ਚੇਤ, ਹਾੜ੍ਹ, ਵਿਸਾਖ, ਜੇਠ
B. ਚੇਤ, ਵਿਸਾਖ, ਜੇਠ, ਹਾੜ੍ਹ
C. ਅੱਸੂ, ਮਾਘ, ਹਾੜ੍ਹ, ਪੋਹ
D. ਚੇਤ, ਫੱਗਣ, ਵਿਸਾਖ, ਹਾੜ੍ਹ

ਪ੍ਰਸ਼ਨ - ਹੇਠ ਲਿਖਿਆਂ ਵਿੱਚੋਂ ਦਿਨ ਦਾ ਨਾਮ ਕਿਹੜਾ ਸਹੀ ਹੈ?
A. ਬੀਰਵਾਰ
B. ਵੀਰਬਾਰ
C. ਵੀਰਵਾਰ
D. ਵਿਰਵਾਰ

ਪ੍ਰਸ਼ਨ - ਜਨਵਰੀ ਦੇ ਮੱਧ ਤੋਂ ਕਿਹੜਾ ਦੇਸੀ ਮਹੀਨਾ ਸ਼ੁਰੂ ਹੁੰਦਾ ਹੈ?
A. ਪੋਹ
B. ਅੱਸੂ
C. ਮਾਘ
D. ਫੱਗਣ



ਸੋ ਦੋਸਤੋ ਤੁਹਾਨੂੰ ਸਾਡੀ ਇਹ ਅੰਕਾਂ ਮਹੀਨੇ ਦਿਨਾਂ ਦਾ ਸ਼ੁੱਧ ਪੰਜਾਬੀ ਰੂਪ ਦੀ ਪੋਸਟ ਕਿਸ ਤਰ੍ਹਾਂ ਦੀ ਲੱਗੀ, ਸਾਨੂੰ ਕਮੈਂਟਸ ਕਰ ਕੇ ਜਰੂਰ ਦੱਸੋ ਜੀ। ਅਸੀ ਤੁਹਾਡੇ ਲਈ ਇਸ ਤਰ੍ਹਾਂ ਦੀਆਂ ਹੀ ਮਹੱਤਵਪੂਰਨ ਪ੍ਰਸ਼ਨਾਂ ਨਾਲ ਸੰਬੰਧਿਤ ਪੋਸਟਾਂ ਲਿਖਦੇ ਰਹਾਂਗੇ। 
ਇਸ ਤੋਂ ਇਲਾਵਾ ਜੇਕਰ ਤੁਸੀਂ ਕਿਸੇ ਵੀ ਭਰਤੀ ਦੀ ਤਿਆਰੀ ਕਰ ਰਹੇ ਹੋ ਤਾਂ ਤੁਸੀਂ ਸਾਡੀ ਇਸ ਵੈੱਬਸਾਈਟ ਤੋਂ ਤਿਆਰੀ ਕਰ ਸਕਦੇ ਹੋ, ਤੁਹਾਨੂੰ ਸਾਡੀ ਇਸ ਵੈੱਬਸਾਈਟ ਤੋਂ ਸਾਰੇ ਹੀ ਵਿਸ਼ਿਆਂ ਨਾਲ ਸੰਬੰਧਿਤ ਨੋਟਸ ਮਿਲ ਜਾਣਗੇ ਅਤੇ ਤੁਸੀਂ ਸਾਡੇ ਯੂ ਟਿਊਬ ਚੈਨਲ ਤੋਂ ਵੀ ਵਧੀਆ ਤਿਆਰੀ ਕਰ ਸਕਦੇ ਹੋ। 

Post a Comment

5 Comments
* Please Don't Spam Here. All the Comments are Reviewed by Admin.

Top Post Ad

Scroll Menu

Groups

WhatsApp Group Join Now
Telegram Group Join Now
Instagram Group Join Now

Bottom