Science Notes ਪੇਪਰਾਂ ਵਿੱਚ ਵਾਰ ਵਾਰ ਪੁੱਛੇ ਜਾਣ ਵਾਲੇ Science Gk Questions
Science Gk Questions with Answers - Science Notes
Science Notes - Science Gk Questions with Answers
ਦੋਸਤੋ ਸਾਡੀ ਇਹ ਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਨੂੰ ਸਾਰੇ ਹੀ ਪੇਪਰਾਂ ਵਿੱਚ ਪੁੱਛੇ ਜਾਣ ਵਾਲੇ ਮਹੱਤਵਪੂਰਨ ਪ੍ਰਸ਼ਨ ਉੱਤਰ ਮੁਹਈਆ ਕਰਵਾ ਸਕੀਏ, ਸੋ ਇਸ ਪੋਸਟ ਵਿੱਚ Science Notes ਦੇ ਜਰੀਏ ਮਹੱਤਵਪੂਰਨ ਪ੍ਰਸ਼ਨ ਉੱਤਰ ਦਿੱਤੇ ਹਨ।
ਪ੍ਰਸ਼ਨ - ਭਰੂਣ ਅਵਸਥਾ ਵਿੱਚ RBC ਕਿੱਥੇ ਬਣਦੇ ਹਨ?
ਉੱਤਰ - ਭਰੂਣ ਅਵਸਥਾ ਵਿੱਚ RBC ਲੀਵਰ ਵਿਚ ਬਣਦੇ ਹਨ।
ਪ੍ਰਸ਼ਨ - ਪੂਰੇ ਸਰੀਰ ਵਿੱਚ ਆਕਸੀਜਨ ਕਿਸ ਦੁਆਰਾ ਪਹੁੰਚਦੀ ਹੈ?
ਉੱਤਰ - ਪੂਰੇ ਸਰੀਰ ਵਿੱਚ ਆਕਸੀਜਨ ਹੀਮੋਗਲੋਬਿਨ ਦੁਆਰਾ ਪਹੁੰਚਦੀ ਹੈ।
ਪ੍ਰਸ਼ਨ - ਖੂਨ ਨੂੰ ਜੰਮਣ ਤੋਂ ਰੋਕਣ ਵਾਲਾ ਕੈਮਿਕਲ ਜਾਂ ਪ੍ਰੋਟੀਨ ਹੈ?
ਉੱਤਰ - ਖੂਨ ਨੂੰ ਜੰਮਣ ਤੋਂ ਰੋਕਣ ਵਾਲਾ ਕੈਮੀਕਲ ਜਾਂ ਪ੍ਰੋਟੀਨ Heparin ਹੁੰਦਾ ਹੈ।
ਪ੍ਰਸ਼ਨ - ਸਾਡੇ ਸਰੀਰ ਵਿਚ ਦੂਜੇ ਨੰਬਰ ਦੀ ਵੱਡੀ ਗ੍ਰੰਥੀ ਕਿਹੜੀ ਹੈ?
ਉੱਤਰ - ਸਾਡੇ ਸਰੀਰ ਵਿੱਚ ਦੂਜੇ ਨੰਬਰ ਦੀ ਵੱਡੀ ਗ੍ਰੰਥੀ Pancreas ਹੈ।
ਪ੍ਰਸ਼ਨ - ਸਾਡੇ ਦਿਲ ਨੂੰ ਕੀ ਕਿਹਾ ਜਾਂਦਾ ਹੈ?
ਉੱਤਰ - ਸਾਡੇ ਦਿਲ ਨੂੰ Myogenic Heart ਕਿਹਾ ਜਾਂਦਾ ਹੈ।
ਪ੍ਰਸ਼ਨ - ਸਾਡੀਆਂ ਧਮਨੀਆਂ ਵਿੱਚ ਕਿਹੜਾ ਖੂਨ ਵਹਿੰਦਾ ਹੈ?
ਉੱਤਰ - ਸਾਡੀਆਂ ਧਮਣੀਆਂ ਵਿਚ ਸ਼ੁੱਧ ਖੂਨ ਵਹਿੰਦਾ ਹੈ।
ਪ੍ਰਸ਼ਨ - ਸਾਡੀਆਂ ਸ਼ਿਰਾਵਾਂ ਵਿੱਚ ਕਿਹੜਾ ਖੂਨ ਵਹਿੰਦਾ ਹੈ?
ਉੱਤਰ - ਸਾਡੀਆਂ ਸ਼ਿਰਾਵਾਂ ਵਿਚ ਅਸ਼ੁੱਧ ਖੂਨ ਵਹਿੰਦਾ ਹੈ।
ਪ੍ਰਸ਼ਨ - ਗਾਂ ਦਾ ਦੁੱਧ ਪੀਲਾ ਕਿਉਂ ਹੁੰਦਾ ਹੈ?
ਉੱਤਰ - ਗਾਂ ਦੇ ਦੁੱਧ ਦਾ ਪੀਲਾ ਰੰਗ ਕੈਰਾਟਿਨ ਪ੍ਰੋਟੀਨ ਕਾਰਨ ਕਾਰਨ ਹੁੰਦਾ ਹੈ।
ਪ੍ਰਸ਼ਨ - ਦੁੱਧ ਦਾ ਚਿੱਟਾ ਰੰਗ ਕਿਸ ਕਾਰਨ ਹੁੰਦਾ ਹੈ?
ਉੱਤਰ - ਦੁੱਧ ਦਾ ਰੰਗ ਚਿੱਟਾ ਕੇਸਿਨ ਪ੍ਰੋਟੀਨ ਕਾਰਨ ਹੁੰਦਾ ਹੈ।
ਪ੍ਰਸ਼ਨ - ਰੈਨਿਨ ਦਾ ਕੀ ਕੰਮ ਹੁੰਦਾ ਹੈ?
ਉੱਤਰ - ਰੈਨਿਨ ਦਾ ਕੰਮ ਦੁੱਧ ਫਾੜਨਾ ਹੁੰਦਾ ਹੈ।
ਇਹ ਬੱਚੇ ਦੇ ਅੰਦਰ ਮਾਂ ਦੇ ਦੁੱਧ ਨੂੰ ਪਚਾਉਣ ਲਈ ਦੁੱਧ ਨੂੰ ਫਾੜ ਦਿੰਦਾ ਹੈ ਤਾਂ ਜੋ ਬੱਚੇ ਦੇ ਅੰਦਰ ਦੁੱਧ ਪਚ ਸਕੇ ਕਿਉਂਕਿ ਇਸ ਉਮਰ ਵਿੱਚ ਬੱਚੇ ਦੇ ਸਰੀਰ ਵਿਚ ਪਾਚਨ ਪ੍ਰਣਾਲੀ ਵਿਕਸਿਤ ਨਹੀਂ ਹੋਈ ਹੁੰਦੀ।
ਪ੍ਰਸ਼ਨ - ਭੋਜਨ ਨਾਲ ਸਾਡੇ ਸਰੀਰ ਅੰਦਰ ਗਏ ਜੀਵਾਣੂਆਂ ਨੂੰ ਕੀ ਨਸ਼ਟ ਕਰਦਾ ਹੈ?
ਉੱਤਰ - ਭੋਜਨ ਦੇ ਨਾਲ ਸਾਡੇ ਸਰੀਰ ਅੰਦਰ ਗਏ ਜੀਵਾਣੂਆਂ ਨੂੰ Bile Juice ਦੇ ਦੁਆਰਾ ਨਸ਼ਟ ਕਰ ਦਿੱਤਾ ਜਾਂਦਾ ਹੈ।
ਪ੍ਰਸ਼ਨ - ਸਾਡੇ ਸਰੀਰ ਦੇ ਕਿਸ ਅੰਗ ਨੂੰ ਕੈਮੀਕਲ ਫੈਕਟਰੀ ਕਹਿੰਦੇ ਹਨ?
ਉੱਤਰ - ਸਾਡੇ ਸਰੀਰ ਦੇ ਅੰਗ Liver ਨੂੰ ਕੈਮੀਕਲ ਫੈਕਟਰੀ ਕਿਹਾ ਜਾਂਦਾ ਹੈ।
ਪ੍ਰਸ਼ਨ - ਸਰੀਰ ਵਿਚ ਖੂਨ ਨੂੰ ਜੰਮਣ ਤੋਂ ਕਿਹੜਾ ਕੈਮੀਕਲ ਰੋਕਦਾ ਹੈ?
ਉੱਤਰ - ਸਰੀਰ ਵਿੱਚ ਖੂਨ ਨੂੰ ਜੰਮਣ ਤੋਂ Heparin Chemical ਰੋਕਦਾ ਹੈ।
ਪ੍ਰਸ਼ਨ - ਜ਼ਹਿਰ ਖਾ ਜਾਣ ਵਾਲੇ ਵਿਅਕਤੀ ਦੇ ਕਿਸ ਅੰਗ ਦਾ ਪੋਸਟ ਮਾਰਟਮ ਕੀਤਾ ਜਾਂਦਾ ਹੈ?
ਉੱਤਰ - ਜ਼ਹਿਰ ਖਾ ਜਾਣ ਵਾਲੇ ਵਿਅਕਤੀ ਦੇ Liver ਦਾ ਪੋਸਟ ਮਾਰਟਮ ਕੀਤਾ ਜਾਂਦਾ ਹੈ।
Other Notes -
History Notes in Punjabi
Punjabi Grammar Notes
Punjab GK Notes
![]() |
Science Gk Questions with Answers - Science Notes |
ਸੋ ਦੋਸਤੋ ਤੁਸੀ ਆਪਣੀ ਭਰਤੀ ਦੀ ਤਿਆਰੀ ਕਰਨ ਲਈ ਇਸਨੂੰ ਜਰੂਰ ਪੜ ਲੈਣਾ ਹੈ ਅਤੇ ਇਸਦੇ ਨਾਲ ਦੀਆਂ ਹੋਰ ਪੋਸਟਾਂ ਵੀ ਅਸੀ ਤੁਹਾਡੇ ਲਈ ਤਿਆਰ ਕਰ ਦਿੱਤੀਆਂ ਹਨ ਸੋ ਉਹਨਾਂ ਨੂੰ ਵੀ ਜਰੂਰ ਪੜ ਲੈਣਾ ਜੀ। ਤੁਹਾਨੂੰ ਸਾਡੀ ਇਹ ਕੋਸ਼ਿਸ਼ ਵਧੀਆ ਲੱਗੀ ਤਾਂ ਜਰੂਰ ਆਪਣੇ ਦੋਸਤਾਂ ਤੱਕ ਸ਼ੇਅਰ ਕਰ ਦੇਣਾ ਜੀ, ਤਾਂ ਕਿ ਸਾਨੂੰ ਇਸਦੇ ਨਾਲ ਮੋਟੀਵੇਸ਼ਨ ਮਿਲਦੀ ਰਹੇ ਅਤੇ ਅਸੀ ਤੁਹਾਡੇ ਲਈ ਮਿਹਨਤ ਕਰਦੇ ਰਹੀਏ।