Type Here to Get Search Results !

ਸਾਹਿਤ ਅਕਾਦਮੀ ਪੁਰਸਕਾਰ 2023 - ਮਨ ਦੀ ਚਿੱਪ ਸਵਰਨਜੀਤ ਸਵੀ

ਸਾਹਿਤ ਅਕਾਦਮੀ ਪੁਰਸਕਾਰ 2023 - ਮਨ ਦੀ ਚਿੱਪ ਸਵਰਨਜੀਤ ਸਵੀ

20 ਦਸੰਬਰ 2023, ਨਵੀਂ ਦਿੱਲੀ

ਭਾਰਤੀ ਸਾਹਿਤ ਅਕਾਦਮੀ ਦੁਆਰਾ ਪੰਜਾਬੀ ਭਾਸ਼ਾ ਲਈ ਲੇਖਕ ਸਵਰਨਜੀਤ ਸਵੀ ਦੀ ਪੁਸਤਕ ‘ਮਨ ਦੀ ਚਿੱਪ’ ਨੂੰ ਸਾਲ 2023 ਦਾ ਭਾਰਤੀ ਸਾਹਿਤ ਅਕਾਦਮੀ ਪੁਰਸਕਾਰ ਦੇਣ ਦਾ ਐਲਾਨ ਕੀਤਾ ਗਿਆ ਹੈ। ਪੰਜਾਬੀ ਭਾਸ਼ਾ ਤੋਂ ਇਲਾਵਾ ਭਾਰਤੀ ਸਾਹਿਤ ਅਕਾਦਮੀ ਦੁਆਰਾ ਹਿੰਦੀ ਭਾਸ਼ਾ ਲਈ ਸੰਜੀਵ, ਅੰਗਰੇਜ਼ੀ ਭਾਸ਼ਾ ਦੇ ਲਈ ਨੀਲਮ ਸ਼ਰਨ ਗੌੜ ਨੂੰ ਸਾਹਿਤ ਅਕਾਦਮੀ ਪੁਰਸਕਾਰ ਦੇਣ ਦਾ ਐਲਾਨ ਕੀਤਾ ਗਿਆ ਹੈ।

ਲੇਖਕ ਸਵਰਨਜੀਤ ਸਵੀ

ਸਵਰਨਜੀਤ ਸਵੀ ਲੇਖਕ, ਕਵੀ, ਅਨੁਵਾਦਕ, ਮੂਰਤੀਕਾਰ, ਚਿੱਤਰਕਾਰ, ਫ਼ੋਟੋਗ੍ਰਾਫਰ ਅਤੇ ਪ੍ਰਕਾਸ਼ਕ ਭਾਵ ਕਿ ਬਹੁਪੱਖੀ ਸ਼ਖ਼ਸੀਅਤ ਹਨ। ਉਹਨਾਂ ਦੀਆਂ ਦਰਜਨਾਂ ਕਾਵਿ ਪੁਸਤਕਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਸਵਰਨਜੀਤ ਸਵੀ ਨੂੰ ਮਨ ਦੀ ਚਿੱਪ ਪੁਸਤਕ ਲਈ 2023 ਵਿੱਚ ਸਾਹਿਤ ਅਕਾਦਮੀ ਐਵਾਰਡ ਮਿਲਿਆ ਹੈ।


Sawarnjit Savi ਸਵਰਨਜੀਤ ਸਵੀ

Punjabi Writer Sawarnjit Savi Bio
Swaranjit SaviBio
 ਨਾਮ ਸਵਰਨਜੀਤ ਸਵੀ
 ਜਨਮ 20 ਅਕਤੂਬਰ, 1958
 ਪਿੰਡ (ਪਤਾ) ਜਗਰਾਉਂ, ਲੁਧਿਆਣਾ ਜ਼ਿਲ੍ਹਾ, ਭਾਰਤੀ ਪੰਜਾਬ
 ਕਿੱਤਾ ਕਵੀ, ਚਿੱਤਰਕਾਰ, ਅਨੁਵਾਦਕ
 ਵਿੱਦਿਆPost Graduate (English & Fine Arts)
 ਸਾਹਿਤ ਅਕਾਦਮੀ ਐਵਾਰਡ 2023 ਮਨ ਦੀ ਚਿੱਪ (ਸਵਰਨਜੀਤ ਸਵੀ)

Sahit Academy Award 2023 Sawarnjit Savi
Sahit Academy Award 2023 Sawarnjit Savi


ਸਵਰਨਜੀਤ ਸਵੀ ਦੀਆਂ ਰਚਨਾਵਾਂ

  • ਦਾਇਰਿਆਂ ਦੀ ਕਬਰ ਚੋਂ (1985)
  • ਅਵੱਗਿਆ (1987, 1998, 2012)
  • ਦਰਦ ਪਿਆਦੇ ਹੋਣ ਦਾ (1990,1998, 2012)
  • ਦੇਹੀ ਨਾਦ (1994, 1998, 2012)
  • ਕਾਲਾ ਹਾਸੀਆ ਤੇ ਸੂਹਾ ਗੁਲਾਬ (1998)
  • ਕਾਮੇਸ਼ਵਰੀ (1998,2012)
  • ਆਸ਼ਰਮ (2005, 2012)
  • ਮਾਂ (2008, 2012)
  • ਅਵੱਗਿਆ ਤੋਂ ਮਾਂ ਤੱਕ (9 ਕਿਤਾਬਾਂ ਦਾ ਸੈੱਟ, 2013)
  • ਤੇ ਮੈਂ ਆਇਆ ਬੱਸ (2013)
  • ਮਨ ਦੀ ਚਿੱਪ (2017) (Sahit Academy Award 2023)

Sahit Academy Award 2023

ਭਾਰਤੀ ਸਾਹਿਤ ਅਕਾਦਮੀ ਵੱਲੋਂ ਸਵਰਨਜੀਤ ਸਵੀ ਦੀ ਪੁਸਤਕ ‘ਮਨ ਦੀ ਚਿੱਪ’ ਨੂੰ ਭਾਰਤੀ ਸਾਹਿਤ ਅਕਾਦਮੀ ਪੁਰਸਕਾਰ 2023 ਦੇਣ ਦਾ ਐਲਾਨ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਵੀ ਉਹਨਾਂ ਨੂੰ ਕਈ ਸਨਮਾਨ ਪ੍ਰਾਪਤ ਹਨ ਜਿਨ੍ਹਾਂ ਵਿੱਚੋਂ 2009 ਸਾਹਿਤ ਅਕੈਡਮੀ, ਲੁਧਿਆਣਾ ਪੁਰਸਕਾਰ ਆਦਿ ਸ਼ਾਮਿਲ ਹਨ। ਸਵਰਨਜੀਤ ਸਵੀ ਬਹੁਪੱਖੀ ਸ਼ਖ਼ਸੀਅਤ ਹਨ ਅਤੇ ਸਾਰੇ ਹੀ ਖੇਤਰਾਂ ਵਿੱਚ ਕਿਰਿਆਸ਼ੀਲ ਹਨ।

ਹੋਰ ਪੜ੍ਹੋ -

ਸੋ ਦੋਸਤੋ ਜੇਕਰ ਤੁਸੀਂ ਇਸੇ ਤਰ੍ਹਾਂ ਦੀ ਹੀ ਜਾਣਕਾਰੀ PUNJABI Language ਵਿੱਚ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਜੁੜੇ ਰਹੋ। ਇਸ ਤੋਂ ਇਲਾਵਾ ਤੁਸੀਂ ਸਾਡੀ ਇਸ ਵੈੱਬਸਾਈਟ ਤੋਂ ਸਾਰੀਆਂ ਹੀ ਭਰਤੀਆਂ ਦੀ ਵਧੀਆ ਤਿਆਰੀ ਕਰ ਸਕਦੇ ਹੋ।

Post a Comment

1 Comments
* Please Don't Spam Here. All the Comments are Reviewed by Admin.

Top Post Ad

Scroll Menu

Groups

WhatsApp Group Join Now
Telegram Group Join Now
Instagram Group Join Now

Bottom