Note

ਪਿਆਰੇ ਵਿਦਿਆਰਥੀ ਦੋਸਤੋ ਤੁਸੀਂ ਇੱਥੋਂ ਸਾਰੇ ਹੀ ਪੇਪਰਾਂ ਦੀ ਤਿਆਰੀ ਕਰ ਸਕਦੇ ਹੋ ਅਤੇ ਪੰਜਾਬੀ ਭਾਸ਼ਾ ਵਿੱਚ ਸਾਰੇ ਵਿਸ਼ਿਆਂ ਦੇ ਨੋਟਸ ਪ੍ਰਾਪਤ ਕਰ ਸਕਦੇ ਹੋ

Header Ad

Gk Questions in Punjabi - General Knowledge in Punjabi, Punjab GK - Gk in Punjabi Gk

Gk Questions in Punjabi - Gk in Punjabi

ਪਿਆਰੇ ਦੋਸਤੋ, ਜੇਕਰ ਤੁਸੀਂ ਕਿਸੇ ਵੀ ਭਰਤੀ ਦੇ ਪੇਪਰ ਦੀ ਤਿਆਰੀ ਕਰ ਰਹੇ ਹੋ, ਤਾਂ ਤੁਸੀਂ ਸਾਡੀ ਇਸ ਵੈੱਬਸਾਈਟ ਤੋਂ ਆਪਣੇ ਸਾਰੇ ਪੇਪਰਾਂ ਦੀ ਪੂਰੀ ਤਿਆਰੀ ਕਰ ਸਕਦੇ ਹੋ। ਇਥੇ ਤੁਹਾਨੂੰ ਸਾਰੇ ਹੀ ਪੇਪਰਾਂ ਵਿੱਚ ਵਾਰ ਵਾਰ ਪੁੱਛੇ ਜਾਣ ਵਾਲੇ ਪ੍ਰਸ਼ਨ ਉੱਤਰ ਅਤੇ ਵਿਸਥਾਰ ਵਿੱਚ ਪੜਾਈ ਕਰਨ ਲਈ ਨੋਟਸ ਮਿਲ ਜਾਣਗੇ।

ਆਪਣੀ Punjab GK ਦੀ ਇਹ ਛੇਵੀਂ ਪੋਸਟ ਹੈ ਅਤੇ ਇਸ ਤੋਂ ਪਹਿਲਾਂ ਤੁਸੀਂ ਪੰਜ ਪੋਸਟਾਂ ਨੂੰ ਪੜ ਚੁੱਕੇ ਹੋਵੋਗੇ ਤੇ ਜਾਂ ਫਿਰ ਪਿੱਛੇ ਜਾ ਕੇ ਪੜ ਸਕਦੇ ਹੋ।

Hello Students, if you are finding for Gk Questions in Punjabi , Gk in Punjabi then you are at right place. We are providing to you Punjab GK , General Knowledge in Punjabi

General Knowledge in Punjabi, Punjab GK


General Knowledge Questions in Punjabi


ਪ੍ਰਸ਼ਨ - ਪੰਜਾਬ ਵਿੱਚ ਸੂਚੀਬੱਧ ਅਨੁਸੂਚਿਤ ਜਾਤੀਆਂ ਕਿੰਨੀਆ ਹਨ?
ਉੱਤਰ - ਪੰਜਾਬ ਵਿੱਚ ਸੂਚੀਬੱਧ ਅਨੁਸੂਚਿਤ ਜਾਤੀਆਂ 37 ਹਨ।


ਪ੍ਰਸ਼ਨ - ਪੰਜਾਬ ਦੀ ਕਿਸ ਤਹਿਸੀਲ ਵਿੱਚ ਸ਼ਹਿਰੀ ਅਬਾਦੀ ਨਹੀਂ ਹੈ?
ਉੱਤਰ - ਪੰਜਾਬ ਵਿੱਚ ਖਡੂਰ ਸਾਹਿਬ ਤਹਿਸੀਲ ਵਿਚ ਸ਼ਹਿਰੀ ਆਬਾਦੀ ਨਹੀਂ ਹੈ।


ਪ੍ਰਸ਼ਨ - ਵੈਦਿਕ ਖੋਜ ਕੇਂਦਰ ਕਿਹੜੇ ਜਿਲੇ ਵਿੱਚ ਹੈ?
ਉੱਤਰ - ਵੈਦਿਕ ਖੋਜ ਕੇਂਦਰ ਹੁਸ਼ਿਆਰਪੁਰ ਜਿਲ੍ਹੇ ਵਿੱਚ ਹੈ।


ਪ੍ਰਸ਼ਨ - ਸ਼ਹੀਦ ਭਗਤ ਸਿੰਘ ਨਗਰ ਕਿਹੜੇ ਸ਼ਹਿਰ ਨੂੰ ਕਿਹਾ ਜਾਂਦਾ ਹੈ?
ਉੱਤਰ - ਸ਼ਹੀਦ ਭਗਤ ਸਿੰਘ ਨਗਰ ਨਵੇਂ ਸ਼ਹਿਰ ਨੂੰ ਕਿਹਾ ਜਾਂਦਾ ਹੈ।


ਪ੍ਰਸ਼ਨ - ਸਾਹਿਬਜ਼ਾਦਾ ਅਜੀਤ ਸਿੰਘ ਨਗਰ ਕਿਸ ਸ਼ਹਿਰ ਨੂੰ ਕਿਹਾ ਜਾਂਦਾ ਹੈ?
ਉੱਤਰ - ਸਾਹਿਬਜ਼ਾਦਾ ਅਜੀਤ ਸਿੰਘ ਨਗਰ ਮੁਹਾਲੀ ਨੂੰ ਕਿਹਾ ਜਾਂਦਾ ਹੈ।


ਪ੍ਰਸ਼ਨ - 1936 ਤੋਂ 1947 ਤੱਕ ਪੰਜਾਬ ਦੀ ਰਾਜਧਾਨੀ ਕਿਹੜੀ ਸੀ?
ਉੱਤਰ - 1936 ਤੋਂ 1947 ਤੱਕ ਪੰਜਾਬ ਦੀ ਰਾਜਧਾਨੀ ਲਾਹੌਰ ਸੀ।


ਪ੍ਰਸ਼ਨ - ਮਹਾਰਾਜਾ ਰਣਜੀਤ ਸਿੰਘ ਸਮੇਂ ਪੰਜਾਬ ਦੀ ਸਰਕਾਰੀ ਭਾਸ਼ਾ ਕਿਹੜੀ ਸੀ?
ਉੱਤਰ - ਮਹਾਰਾਜਾ ਰਣਜੀਤ ਸਿੰਘ ਸਮੇਂ ਪੰਜਾਬ ਦੀ ਸਰਕਾਰੀ ਭਾਸ਼ਾ ਫ਼ਾਰਸੀ ਸੀ।


ਪ੍ਰਸ਼ਨ - ਪੰਜਾਬ ਦੀ ਪਹਿਲੀ ਮਹਿਲਾ ਮੁੱਖ ਮੰਤਰੀ ਕੌਣ ਸੀ?
ਉੱਤਰ - ਪੰਜਾਬ ਦੀ ਪਹਿਲੀ ਮਹਿਲਾ ਮੁੱਖ ਮੰਤਰੀ ਬੀਬੀ ਰਾਜਿੰਦਰ ਕੌਰ ਭੱਠਲ ਸੀ।


ਪ੍ਰਸ਼ਨ - ਪੰਜਾਬ ਦਾ ਵੱਧ ਵਰਖਾ ਵਾਲਾ ਜਿਲਾ ਕਿਹੜਾ ਹੈ?
ਉੱਤਰ - ਪੰਜਾਬ ਦਾ ਸਭ ਤੋਂ ਵੱਧ ਵਰਖਾ ਵਾਲਾ ਜ਼ਿਲ੍ਹਾ ਪਠਾਨਕੋਟ ਹੈ।


ਪ੍ਰਸ਼ਨ - ਖੇਡਾਂ ਦਾ ਸਮਾਨ ਸਭ ਤੋਂ ਵੱਧ ਕਿੱਥੇ ਮਿਲਦਾ ਹੈ?
ਉੱਤਰ - ਖੇਡਾਂ ਦਾ ਸਭ ਤੋਂ ਵੱਧ ਸਮਾਨ ਜਲੰਧਰ ਵਿੱਚ ਮਿਲਦਾ ਹੈ।


ਪ੍ਰਸ਼ਨ - ਫਾਜ਼ਿਲਕਾ ਪਹਿਲਾਂ ਕਿਸ ਜ਼ਿਲ੍ਹੇ ਦਾ ਭਾਗ ਸੀ?
ਉੱਤਰ - ਫਾਜ਼ਿਲਕਾ ਪਹਿਲਾਂ ਫਿਰੋਜ਼ਪੁਰ ਜ਼ਿਲ੍ਹੇ ਦਾ ਹੀ ਭਾਗ ਸੀ।


ਪ੍ਰਸ਼ਨ - ਸਭ ਤੋਂ ਵੱਡਾ ਮਿਲਕ ਪਲਾਂਟ ਕਿੱਥੇ ਹੈ?
ਉੱਤਰ - ਸਭ ਤੋਂ ਵੱਡਾ ਮਿਲਕ ਪਲਾਂਟ ਮੋਗੇ ਵਿਚ ਹੈ।


ਪ੍ਰਸ਼ਨ - ਧੁੱਸੀ ਬੰਨ੍ਹ ਕਿਸ ਦਰਿਆ ਤੇ ਹੈ?
ਉੱਤਰ - ਧੁੱਸੀ ਬੰਨ੍ਹ ਬਿਆਸ ਦਰਿਆ ਤੇ ਬਣਿਆ ਹੈ।


ਪ੍ਰਸ਼ਨ - ਪੰਜਾਬ ਦਾ ਰਾਜ ਗਾਇਕ ਕਿਹੜਾ ਹੈ?
ਉੱਤਰ - ਪੰਜਾਬ ਦਾ ਰਾਜ ਗਾਇਕ ਹੰਸ ਰਾਜ ਹੰਸ ਹੈ।


ਪ੍ਰਸ਼ਨ - ਕੰਬਾਈਨਾਂ ਕਿੱਥੇ ਬਣਦੀਆਂ ਹਨ?
ਉੱਤਰ - ਕੰਬਾਇਨਾਂ ਭਾਦਸੋਂ ਵਿਚ ਬਣਦੀਆਂ ਹਨ।


ਪ੍ਰਸ਼ਨ - ਪੰਜਾਬ ਦੀ ਰੀੜ੍ਹ ਦੀ ਹੱਡੀ ਕਿਸ ਦਰਿਆ ਨੂੰ ਕਿਹਾ ਜਾਂਦਾ ਹੈ?
ਉੱਤਰ - ਪੰਜਾਬ ਦੀ ਰੀੜ ਦੀ ਹੱਡੀ ਸਤਲੁਜ ਦਰਿਆ ਨੂੰ ਕਿਹਾ ਜਾਂਦਾ ਹੈ।


ਪ੍ਰਸ਼ਨ - ਪੰਜਾਬ ਦਾ ਗੰਨੇ ਦੀ ਪੈਦਾਵਾਰ ਵਿੱਚ ਕਿੰਨਵਾਂ ਸਥਾਨ ਹੈ?
ਉੱਤਰ - ਪੰਜਾਬ ਦਾ ਗੰਨੇ ਦੀ ਪੈਦਾਵਾਰ ਵਿੱਚ ਪੰਜਵਾਂ ਸਥਾਨ ਹੈ।


ਪ੍ਰਸ਼ਨ - ਪੰਜਾਬੀ ਸੂਬਾ ਅੰਦੋਲਨ ਦਾ ਮੋਢੀ ਕੌਣ ਸੀ?
ਉੱਤਰ - ਪੰਜਾਬੀ ਸੂਬਾ ਅੰਦੋਲਨ ਦਾ ਮੋਢੀ ਮਾਸਟਰ ਤਾਰਾ ਸਿੰਘ ਸੀ।


ਪ੍ਰਸ਼ਨ - ਫਰਨੀਚਰ ਬਣਾਉਣ ਲਈ ਮਸ਼ਹੂਰ ਸ਼ਹਿਰ ਕਿਹੜਾ ਹੈ?
ਉੱਤਰ - ਫਰਨੀਚਰ ਬਣਾਉਣ ਲਈ ਮਸ਼ਹੂਰ ਸ਼ਹਿਰ ਕਰਤਾਰਪੁਰ ਹੈ। 

Gk Questions in Punjabi - General Knowledge in Punjabi, Punjab GK - Gk in Punjabi
Gk Questions in Punjabi - General Knowledge in Punjabi, Punjab GK - Gk in Punjabi


ਦੋਸਤੋ ਤੁਹਾਨੂੰ Gk Question Answer in Punjabi ਦੀ ਸਾਡੀ ਇਹ ਪੋਸਟ
ਕਿਵੇਂ ਲੱਗੀ ਜਰੂਰ ਦੱਸਿਓ ਜੀ ਅਤੇ ਸਾਰੇ ਹੀ ਪੇਪਰਾਂ ਦੀ ਤਿਆਰੀ ਕਰਨ ਲਈ ਸਾਡੇ ਨਾਲ ਜਰੂਰ ਜੁੜੇ ਰਹੋ। ਪੰਜਾਬ ਦੇ ਸਾਰੇ ਹੀ ਪੇਪਰਾਂ ਵਿੱਚ ਪੁੱਛੇ ਜਾਣ ਵਾਲੇ ਪ੍ਰਸ਼ਨ GK Question Answer in Punjabi Language ਤੁਹਾਨੂੰ ਆਪਣੀ ਵੈੱਬਸਾਈਟ ਤੇ ਦੇਖਣ ਨੂੰ ਮਿਲ ਜਾਣਗੀਆਂ। ਇਸ ਤੋਂ ਪਹਿਲਾਂ ਵਾਲੇ ਭਾਗ ਤੁਸੀਂ ਪਿਛਲੀ ਪੋਸਟ ਵਿੱਚ ਪੜ ਸਕਦੇ ਹੋ ਅਤੇ ਇਸਦਾ ਅਗਲਾ ਭਾਗ ਅਗਲੀ ਪੋਸਟ ਵਿੱਚ ਮਿਲੇਗਾ।
Tags

Post a Comment

0 Comments
* Please Don't Spam Here. All the Comments are Reviewed by Admin.