Head Ads

12th Result 2022 PSEB -12th Result 2022 Punjab Board - Merit List

 12th Result 2022 PSEB -12th Result 2022 Punjab Board - Merit List 


12th Result 2022 PSEB

ਪੰਜਾਬ ਸਕੂਲ ਸਿੱਖਿਆ ਬੋਰਡ ਨੇ 12th Result ਨੂੰ ਐਲਾਨ ਦਿੱਤਾ ਹੈ ਅਤੇ ਇਹ ਨਤੀਜਾ 96.96 ਪ੍ਰਤੀਸ਼ਤ ਰਿਹਾ ਹੈ। ਅੱਜ ਇਸ ਨਤੀਜੇ ਦਾ ਸਿਰਫ ਐਲਾਨ ਹੀ ਕੀਤਾ ਗਿਆ ਹੈ ਅਤੇ ਮੁੱਖ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਦੇ ਨਾਮ ਹੀ ਦੱਸੇ ਗਏ ਹਨ। 


12th Merit List 2022

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 12th Result ਦਾ ਐਲਾਨ ਕੀਤਾ ਹੈ ਅਤੇ ਇਸ ਨਤੀਜੇ ਵਿੱਚ  ਤਿੰਨ ਸਥਾਨਾਂ ਤੇ ਕੁੜੀਆਂ ਨੇ ਬਾਜ਼ੀ ਮਾਰੀ ਹੈ ਜੋ ਕਿ ਆਰਟਸ ਦੇ ਸਟਰੀਮ ਨਾਲ ਸੰਬੰਧਿਤ ਹਨ।


ਪਹਿਲੇ ਤਿੰਨ ਸਥਾਨ ਪ੍ਰਾਪਤ ਕਰਨ ਵਾਲਿਆਂ ਵਿਦਿਆਰਥਣਾਂ ਦੇ ਨਾਮ -

ਪਹਿਲਾ ਸਥਾਨ - ਅਰਸ਼ਦੀਪ ਕੌਰ (497/500)
ਦੂਜਾ ਸਥਾਨ - ਅਰਸ਼ਪ੍ਰੀਤ ਕੌਰ (497/500)
ਤੀਜਾ ਸਥਾਨ - ਕੁਲਵਿੰਦਰ ਕੌਰ (497/500)


ਪਹਿਲਾ ਸਥਾਨ -

ਨਾਮ - ਅਰਸ਼ਦੀਪ ਕੌਰ ਪੁੱਤਰੀ ਸ੍ਰੀ ਗੁਰਮੀਤ ਸਿੰਘ
ਨੰਬਰ - 500 ਵਿਚੋਂ 497 ਪ੍ਰਾਪਤ ਕੀਤੇ 99.40%
ਸਕੂਲ - ਤੇਜਾ ਸਿੰਘ ਸੁਤੰਤਰ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਸ਼ਿਮਲਾ ਪੁਰੀ (ਲੁਧਿਆਣਾ)


ਦੂਜਾ ਸਥਾਨ -

ਨਾਮ - ਅਰਸ਼ਪ੍ਰੀਤ ਕੌਰ ਨਾਮ ਪੁੱਤਰੀ ਸ੍ਰੀ ਜਗਜੀਤ ਸਿੰਘ
ਨੰਬਰ - 500 ਵਿਚੋਂ 497 ਪ੍ਰਾਪਤ ਕੀਤੇ 99.40%
ਸਕੂਲ - ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੱਛੋਆਣਾ (ਮਾਨਸਾ)

ਤੀਜਾ ਸਥਾਨ -

ਨਾਮ - ਕੁਲਵਿੰਦਰ ਕੌਰ ਪੁੱਤਰੀ ਸ੍ਰੀ ਬਲਵੀਰ ਸਿੰਘ
ਨੰਬਰ - 500 ਵਿਚੋਂ 497 ਪ੍ਰਾਪਤ ਕੀਤੇ 99.40%
ਸਕੂਲ - ਸਰਸਵਤੀ ਸੀਨੀਅਰ ਸੈਕੰਡਰੀ ਸਕੂਲ ਜੈਤੋ (ਫਰੀਦਕੋਟ)

ਇਹਨਾਂ ਵਿਦਿਆਰਥਣਾਂ ਅਤੇ ਇਹਨਾ ਤੋਂ ਇਲਾਵਾ ਬਾਕੀ ਸਾਰੇ ਮੈਰਿਟ ਸੂਚੀ ਵਿੱਚ ਆਉਣ ਵਾਲੇ ਵਿਦਿਆਰਥੀਆਂ ਦੇ ਨਾਮ ਤੁਹਾਨੂੰ Merit List ਵਿੱਚ ਮਿਲ ਜਾਣਗੇ।


ਮੈਰਿਟ ਸੂਚੀ -

ਇਸ ਵਾਰ 302 ਵਿਦਿਆਰਥੀ ਮੈਰਿਟ ਵਿੱਚ ਆਏ ਹਨ ਅਤੇ ਇਸ ਸੂਚੀ ਵਿਚ ਜਿਲ੍ਹੇ ਅਨੁਸਾਰ ਵਿਦਿਆਰਥੀਆਂ ਦੁਆਰਾ ਮੁੱਖ ਸਥਾਨ ਪ੍ਰਾਪਤ ਕਰਨ ਅਤੇ ਪਾਸ ਪ੍ਰਤੀਸ਼ਤਤਾ ਅਨੁਸਾਰ ਜਾਣਕਾਰੀ ਦਿੱਤੀ ਹੈ ਇਹਨਾਂ ਦੀ ਮੈਰਿਟ ਸੂਚੀ ਤੁਸੀ ਅਸਾਨੀ ਨਾਲ ਦੇਖ ਸਕਦੇ ਹੋ ਅਤੇ ਉਸਦਾ ਲਿੰਕ ਹੇਠ ਦਿੱਤਾ ਹੈ।

ਇਸ ਤੋਂ ਬਾਅਦ ਕੱਲ੍ਹ ਨੂੰ ਤੁਸੀਂ ਆਪਣਾ ਰੋਲ ਨੰਬਰ ਭਰ ਕੇ ਨਤੀਜਾ ਦੇਖ ਸਕੋਗੇ।


ਮੈਰਿਟ ਸੂਚੀ ਦੇਖੋ -



ਵਿਦਿਆਰਥੀਆਂ ਦੇ ਅੰਕੜੇ -

ਕੁੱਲ ਵਿਦਿਆਰਥੀ

ਕੁੱਲ 301700 ਵਿਦਿਆਰਥੀਆਂ ਨੇ ਪੇਪਰ ਦਿੱਤਾ ਅਤੇ ਓਹਨਾ ਵਿੱਚੋਂ 292530 ਵਿਦਿਆਰਥੀ ਪਾਸ ਹੋਏ ਜੋ ਕਿ ਕੁੱਲ ਵਿਦਿਆਰਥੀਆਂ ਦਾ 96.96 ਪ੍ਰਤੀਸ਼ਤ ਬਣਦਾ ਹੈ।

ਕੁੜੀਆਂ -

ਕੁੱਲ 137161 ਵਿਦਿਆਰਥਣਾਂ ਨੇ ਪੇਪਰ ਦਿੱਤਾ ਅਤੇ ਓਹਨਾ ਵਿੱਚੋਂ 134122 ਵਿਦਿਆਰਥਣਾਂ ਪਾਸ ਹੋਈਆਂ ਜੋ ਕਿ ਕੁੱਲ ਵਿਦਿਆਰਥਣਾਂ ਦਾ 97.78 ਪ੍ਰਤੀਸ਼ਤ ਬਣਦਾ ਹੈ।

ਮੁੰਡੇ -

ਕੁੱਲ 164529 ਮੁੰਡਿਆਂ ਨੇ ਪੇਪਰ ਦਿੱਤਾ ਅਤੇ ਓਹਨਾ ਵਿੱਚੋਂ 158399 ਮੁੰਡੇ ਪਾਸ ਹੋਏ ਜੋ ਕਿ ਕੁੱਲ ਮੁੰਡਿਆਂ ਦਾ 96.27 ਪ੍ਰਤੀਸ਼ਤ ਬਣਦਾ ਹੈ।


ਖੇਤਰ ਅਨੁਸਾਰ -

ਸ਼ਹਿਰੀ ਖੇਤਰ -

ਕੁੱਲ 1,21,050 ਸ਼ਹਿਰੀ ਵਿਦਿਆਰਥੀਆਂ ਨੇ ਪੇਪਰ ਦਿੱਤਾ ਅਤੇ ਓਹਨਾ ਵਿੱਚੋਂ 1,17,436 ਵਿਦਿਆਰਥੀ ਪਾਸ ਹੋਏ ਜੋ ਕਿ ਕੁੱਲ ਸ਼ਹਿਰੀ ਵਿਦਿਆਰਥੀਆਂ ਵਿਚੋਂ 97 ਪ੍ਰਤੀਸ਼ਤ ਬਣਦੀ ਹੈ।

ਪੇਂਡੂ ਖੇਤਰ -

ਕੁੱਲ 1,80,650 ਪੇਂਡੂ ਖੇਤਰ ਦੇ ਵਿਦਿਆਰਥੀਆਂ ਨੇ ਪੇਪਰ ਦਿੱਤਾ ਅਤੇ ਓਹਨਾ ਵਿੱਚੋਂ 1,75,099 ਵਿਦਿਆਰਥੀ ਪਾਸ ਹੋਏ ਜੋ ਕਿ ਕੁੱਲ ਪੇਂਡੂ ਖੇਤਰ ਦੇ ਵਿਦਿਆਰਥੀਆਂ ਵਿਚੋਂ 96.9 ਪ੍ਰਤੀਸ਼ਤ ਬਣਦੀ ਹੈ।

ਨਤੀਜਾ ਦੇਖਣ ਲਈ -

ਤੁਸੀਂ ਆਪਣੇ ਆਪਣੇ ਨੰਬਰ ਕੱਲ੍ਹ ਯਾਨਿ ਕਿ 29 ਜੂਨ 2022 ਨੂੰ ਦੇਖ ਸਕੋਗੇ ਅਤੇ ਅਸੀ ਤੁਹਾਨੂੰ ਓਹ ਲਿੰਕ ਦੇ ਦਵਾਂਗੇ ਤਾਂ ਕਿ ਤੁਸੀ ਅਸਾਨੀ ਨਾਲ ਆਪਣਾ ਨਤੀਜਾ ਦੇਖ ਸਕੋ।


12th Result 2022 PSEB -12th Result 2022 Punjab Board - Merit List
12th Result 2022 PSEB -12th Result 2022 Punjab Board - Merit List 

ਹੋਰ ਜਾਣਕਾਰੀ -

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਬਾਰ੍ਹਵੀਂ ਜਮਾਤ ਦੇ ਦੂਜੀ ਟਰਮ ਦੇ ਨਤੀਜੇ ਨੂੰ ਐਲਾਨ ਦਿੱਤਾ ਹੈ, ਤੁਸੀ ਇਸ ਨਤੀਜੇ ਨੂੰ ਅਸਾਨੀ ਨਾਲ ਦੇਖ ਸਕਦੇ ਹੋ। ਮੈਰਿਟ ਵਿੱਚ ਆਉਣ ਵਾਲੇ ਵਿਦਿਆਰਥੀਆਂ ਦੀ ਸੂਚੀ ਤਾਂ ਤੁਹਾਨੂੰ ਮਿਲ ਹੀ ਗਈ ਹੋਵੇਗੀ, ਅਤੇ ਉਸ ਤੋਂ ਬਾਅਦ ਹੁਣ ਤੁਸੀਂ ਆਪਣਾ 12th Result 2022 PSEB Term 2 ਦਾ ਨਤੀਜਾ ਆਪਣਾ ਰੋਲ ਨੰਬਰ ਭਰ ਕੇ ਵੀ ਦੇਖ ਸਕਦੇ ਹੋ।

12th Class Punjab Board ਦੇ ਪੇਪਰ ਸਾਲ 2022 ਦੇ ਅਪ੍ਰੈਲ ਅਤੇ ਮਈ ਦੇ ਮਹੀਨੇ ਵਿੱਚ ਲਏ ਗਏ ਸਨ। ਇਹਨਾਂ ਵਿੱਚ ਬਾਰ੍ਹਵੀਂ ਜਮਾਤ ਦੇ ਵੱਖ ਵੱਖ ਸਟ੍ਰੀਮਾਂ (ਆਰਟਸ, ਕਾਮਰਸ, ਸਾਇੰਸ) ਨਾਲ ਸੰਬੰਧਿਤ ਵਿਦਿਆਰਥੀਆਂ ਵਲੋਂ ਪੇਪਰ ਦਿੱਤੇ ਗਏ ਸਨ। ਇਸ ਨਤੀਜੇ ਦਾ ਵਿਦਿਆਰਥੀਆਂ ਵੱਲੋਂ ਬਹੁਤ ਸਮੇਂ ਤੋਂ ਬੇਸਬਰੀ ਨਾਲ ਇੰਤਜ਼ਾਰ ਕੀਤਾ ਜਾ ਰਿਹਾ ਸੀ। ਤੁਸੀਂ ਇਹਨਾ ਵਿਦਿਆਰਥੀਆਂ ਦੀ ਮੈਰਿਟ ਸੂਚੀ ਅਤੇ ਇਹਨਾਂ ਪੇਪਰਾਂ ਦਾ ਨਤੀਜਾ ਦੇਖ ਸਕਦੇ ਹੋ। ਬਾਰ੍ਹਵੀਂ ਜਮਾਤ ਦਾ ਨਤੀਜਾ ਤੁਸੀਂ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਵੈੱਬਸਾਈਟ ਤੇ ਜਾ ਕੇ ਵੀ ਦੇਖ ਸਕਦੇ ਹੋ ਅਤੇ ਸਾਡੇ ਵੱਲੋਂ ਵੀ ਤੁਹਾਨੂੰ ਉਸ ਵੈੱਬਸਾਈਟ (ਪੰਜਾਬ ਸਕੂਲ ਸਿੱਖਿਆ ਬੋਰਡ) ਦਾ ਲਿੰਕ ਮੁਹਈਆ ਕਰਵਾ ਦਿੱਤਾ ਗਿਆ ਹੈ, ਜਿਸ ਤੇ ਜਾ ਕੇ ਤੁਸੀਂ ਆਪਣਾ ਰੋਲ ਨੰਬਰ ਭਰ ਕੇ, ਆਪਣਾ 12th Result 2022 ਨਤੀਜਾ ਦੇਖ ਸਕਦੇ ਹੋ।

ਨਤੀਜਾ ਦੇਖਣ ਲਈ ਲਿੰਕ ਹੇਠ ਦਿੱਤਾ ਹੈ


12th Result 2022 Punjab Board

 PSEB 12th Result 2022 ਦੇ ਨਤੀਜਿਆਂ ਨੂੰ ਤੁਸੀਂ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਵੈੱਬਸਾਈਟ ਤੇ ਜਾ ਕੇ ਦੇਖ ਸਕਦੇ ਹੋ।


ਇਥੋਂ ਤੁਸੀਂ ਨਤੀਜਾ ਦੇਖ ਸਕਦੇ ਹੋ 




ਬਾਰ੍ਹਵੀਂ ਜਮਾਤ ਦੇ ਪੇਪਰ ਅਤੇ ਨਤੀਜਿਆਂ ਨਾਲ ਸੰਬੰਧਿਤ ਮਹੱਤਵਪੂਰਨ ਮਿਤੀਆਂ 


ਬੋਰਡ -

ਪੰਜਾਬ ਸਕੂਲ ਸਿੱਖਿਆ ਬੋਰਡ (ਮੋਹਾਲੀ)
ਪੰਜਾਬ ਸਕੂਲ ਸਿੱਖਿਆ ਬੋਰਡ ਦੀ ਵੈੱਬਸਾਈਟ -
www.pseb.ac.in

ਜਮਾਤ -

ਬਾਰ੍ਹਵੀਂ (10+2) ਸੀਨੀਅਰ ਸੈਕੰਡਰੀ


ਨਤੀਜਾ -

ਦੂਜੀ ਟਰਮ - 29 ਜੂਨ 2022
12th Class Result 2022



ਬਾਰ੍ਹਵੀਂ ਜਮਾਤ ਦਾ ਨਤੀਜਾ ਕਿਵੇਂ ਚੈੱਕ ਕਰੀਏ

Punjab Result 2022
ਤੁਸੀਂ ਬਾਰ੍ਹਵੀਂ ਜਮਾਤ ਦਾ ਕਾਫੀ ਤਰੀਕਿਆਂ ਨਾਲ ਚੈੱਕ ਕਰ ਸਕਦੇ ਹੋ, ਨਤੀਜਾ ਚੈੱਕ ਕਰਨ ਦੇ ਤਰੀਕੇ ਹੇਠ ਲਿਖੇ ਹਨ -

ਪਹਿਲਾ ਤਰੀਕਾ -

PSEB ਨੂੰ ਗੂਗਲ ਤੇ ਸਰਚ ਕਰਕੇ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਵੈੱਬਸਾਈਟ ਤੇ ਚਲੇ ਜਾਓ। ਪੇਜ ਨੂੰ ਡੈਸਕਟਾਪ ਮੋਡ ਕਰ ਲਵੋ ਅਤੇ ਰਿਜਲਟ ਦੇ ਸੈਕਸ਼ਨ ਤੇ ਚਲੇ ਜਾਓ।

ਉਥੇ ਜਾ ਕੇ 12th Result ਤੇ ਕਲਿੱਕ ਕਰੋ।
ਆਪਣਾ ਰੋਲ ਨੰਬਰ ਜਾਂ ਨਾਮ ਭਰ ਕੇ ਸਬਮਿਟ ਕਰੋ।
ਰਿਜਲਟ ਤੁਹਾਡੇ ਸਾਹਮਣੇ ਆ ਜਾਵੇਗਾ।

ਦੂਸਰਾ ਤਰੀਕਾ -

ਸਾਡੇ ਇਸ ਪੇਜ ਉੱਤੇ ਤੁਹਾਨੂੰ ਰਿਜਲਟ ਦੇਖਣ ਦਾ ਲਿੰਕ ਦਿੱਤਾ ਗਿਆ ਹੈ।
ਉਸ ਲਿੰਕ ਤੇ ਕਲਿੱਕ ਕਰਕੇ ਤੁਸੀਂ ਰਿਜਲਟ ਵਾਲੇ ਪੇਜ ਤੇ ਪਹੁੰਚ ਜਾਵੋਗੇ।
ਰਿਜਲਟ ਵਾਲੇ ਪੇਜ ਤੇ ਪਹੁੰਚ ਕੇ ਆਪਣੀ ਜਾਣਕਾਰੀ, ਨਾਮ ਜਾਂ ਰੋਲ ਨੰਬਰ ਭਰ ਕੇ ਤੁਸੀਂ ਆਪਣਾ ਰਿਜਲਟ ਦੇਖ ਸਕਦੇ ਹੋ।

ਤੀਜਾ ਤਰੀਕਾ -

ਤੁਸੀਂ ਰਿਜਲਟ ਆਉਣ ਤੋਂ ਪਹਿਲਾਂ ਆਪਣੇ ਨਤੀਜੇ ਦੀ ਵੈੱਬਸਾਈਟ ਤੇ ਜਾ ਕੇ, ਆਪਣੇ ਨੰਬਰ ਦੇ ਰਾਹੀਂ ਰਜਿਸਟਰ ਕਰ ਕੇ ਐਸ ਐਮ ਐਸ ਦੇ ਰਾਹੀਂ ਵੀ ਰਿਜਲਟ ਪ੍ਰਾਪਤ ਕਰ ਸਕਦੇ ਹੋ।

Tags

Post a Comment

0 Comments
* Please Don't Spam Here. All the Comments are Reviewed by Admin.