Type Here to Get Search Results !

Ajj Da Vichaar - Thought of The Day in Punjabi

Thought of The Day in Punjabi : Punjabi Thought of The Day you can read here daily. If you want to read Thought of the day in Punjabi then you can come here. We will provide you punjabi thought of the day.

Thought of The Day In Punjabi
Thought of The Day In Punjabi

Thought of The Day In Punjabi

In this article you can read Today Thought in Punjabi and we will provide you Thought of the day Punjabi.

ਕਹਿੰਦੇ ਹਨ ਕਿ ਵਿਚਾਰ ਸਾਡੀ ਜਿੰਦਗੀ ਦਾ ਅਧਾਰ ਹਨ, ਅਸੀਂ ਕੀ ਹਾਂ, ਉਹ ਸਭ ਸਾਡੇ ਵਿਚਾਰਾਂ ਤੋਂ ਪਤਾ ਲਗਾਇਆ ਜਾ ਸਕਦਾ ਹੈ 'ਤੇ ਇਹ ਵਿਚਾਰ ਅਸੀਂ ਕਿਤੋਂ ਨਾ ਕਿਤੋਂ ਗ੍ਰਹਿਣ ਵੀ ਕੀਤੇ ਹੁੰਦੇ ਹਨ ਤੇ ਕੁਝ ਸਦੀਆਂ ਆਪਣੀਆਂ ਧਾਰਨਾਵਾਂ ਹੁੰਦੀਆਂ ਹਨ। ਇਹੋ ਵਿਚਾਰ ਹੀ ਸਾਡੀ ਜ਼ਿੰਦਗੀ ਨੂੰ ਅੱਗੇ ਤੋਰਨ, ਰੁਕ ਜਾਣ ਜਾਂ ਫਿਰ ਤੇਜੀ ਨਾਲ ਅੱਗੇ ਵਧਣ ਵੱਲ ਤੋਰਦੇ ਹਨ। ਦੋਸਤੋ ਜੇਕਰ ਤੁਸੀਂ ਵਿਚਾਰ ਪੜ੍ਹਨਾ ਚਾਹੁੰਦੇ ਹੋ ਤਾਂ ਤੁਸੀਂ ਸਾਡੇ ਨਾਲ ਜੁੜ ਸਕਦੇ ਹੋ।

Thought of The Day in Punjabi
Thought of The Day in Punjabi

ਮਿਹਨਤ ਕਰਨ ਵਿੱਚ

ਵਹਾਇਆ ਪਸੀਨਾ

ਸਾਡੇ ਸਾਰੇ ਦੁੱਖਾਂ ਨੂੰ

ਧੋ ਦਿੰਦਾ ਹੈ।

ਹਰ ਜ਼ਿੰਦਗੀ ਖਾਸ ਹੁੰਦੀ ਹੈ,
ਜਦੋਂ ਕੁਝ ਮਿਲਣ ਦੀ ਆਸ ਹੁੰਦੀ ਹੈ।

  • ਜੇ ਪੈਸਾ ਹੀ ਸਭ ਕੁਝ ਖਰੀਦ ਸਕਦਾ ਹੁੰਦਾ, ਤਾਂ ਧਾਰਮਿਕ ਸਥਾਨਾਂ ਅੱਗੇ ਭੀੜਾਂ ਨਾ ਲੱਗਦੀਆਂ।
  • ਕਈ ਵਾਰ ਹਾਰ ਜਾਣਾ ਵੀ ਜਿੱਤਣ ਨਾਲੋਂ ਵਧ ਕੇ ਹੁੰਦਾ ਹੈ।
  • ਹੱਸਣ ਦਾ ਇੱਕ ਹੋਰ ਵੀ ਫਾਇਦਾ ਹੈ ਕਿ ਸਾਡਾ ਰੋਣਾ ਲੁਕ ਜਾਂਦਾ ਹੈ।
  • ਆਪਣੇ ਰਸਤੇ ਆਪ ਬਣਾਓ, ਜੇਕਰ ਲੋਕਾਂ ਦੇ ਬਣਾਏ ਹੋਏ ਰਸਤਿਆਂ ਉੱਤੋਂ ਦੀ ਚੱਲੋਂਗੇ ਤਾਂ ਉਹ ਰਾਸਤੇ ਜਾਂ ਤਾਂ ਬਹੁਤੀ ਦੂਰ ਨਹੀਂ ਜਾ ਸਕਣਗੇ ਜਾਂ ਫਿਰ ਉਹਨਾਂ ਰਸਤਿਆਂ ਦਾ ਪਹਿਲਾਂ ਹੀ ਕੋਈ ਹੱਕਦਾਰ ਹੋਵੇਗਾ।
  • ਦਿਲ ਦੀ ਗੱਲ ਸਿਰਫ ਤੇ ਸਿਰਫ ਵਿਅਕਤੀ ਆਪ ਹੀ ਜਾਣਦਾ ਹੁੰਦਾ ਹੈ, ਬਾਕੀ ਸਭ ਕਹਿਣ ਦੀਆਂ ਗੱਲਾਂ ਹਨ।
  • ਹਰ ਇੱਕ ਰਾਸਤਾ ਮੰਜ਼ਿਲ ਵੱਲ ਨਹੀਂ ਜਾਂਦਾ, ਕੁਝ ਰਾਸਤੇ ਵਾਪਿਸ ਪਰਤਣ ਦੇ ਵੀ ਹੁੰਦੇ ਹਨ।
  • ਦੁਨੀਆਂ ਹਮੇਸ਼ਾ ਉਹੀ ਦੇਖਦੀ ਹੈ ਜੋ ਉਹ ਦੇਖਣਾ ਚਾਹੁੰਦੀ ਹੈ।
  • ਮਾਪਿਆਂ ਦੀ ਘੂਰ ਬੇਗਾਨੇ ਦੇ ਪਿਆਰ ਤੋਂ ਵੀ ਵਧ ਕੇ ਹੁੰਦੀ ਹੈ।


Thought of The Day In Punjabi

ਜਿੰਦਗੀ ਦਾ 

ਕੋਈ ਨਾ ਕੋਈ ਉਦੇਸ਼ ਹੋਣਾ ਹੀ,

ਜਿੰਦਗੀ ਨੂੰ

ਸੁਆਦਲਾ ਬਣਾਉਂਦਾ ਹੈ।

ਜਿਵੇਂ ਸਿਆਣੇ ਕਹਿੰਦੇ ਹਨ ਕਿ ਚੱਲਦੇ ਰਹਿਣਾ ਹੀ ਜ਼ਿੰਦਗੀ ਹੈ, ਰੁਕ ਜਾਣ ਨਾਲ ਤਾਂ ਪਾਣੀ ਵੀ ਬੁੜਬੂ ਮਾਰਨ ਲੱਗ ਜਾਂਦਾ ਹੈ। ਇਸੇ ਤਰ੍ਹਾਂ ਸਾਡੀ ਜਿੰਦਗੀ ਦਾ ਨਿਰੰਤਰ ਚਲਦੇ ਰਹਿਣਾ ਬਹੁਤ ਜ਼ਰੂਰੀ ਹੈ ਅਤੇ ਇਹ ਤਾਂ ਹੀ ਸੰਭਵ ਹੈ ਜੇਕਰ ਸਾਡੀ ਜਿੰਦਗੀ ਦੇ ਕੋਈ ਉਦੇਸ਼ ਹੋਣਗੇ, ਨਹੀਂ ਤਾਂ ਸਾਨੂੰ ਕਿਸੇ ਚੀਜ ਦੀ ਚੱਸ ਹੀ ਨਹੀਂ ਰਹੇਗੀ ਤਾਂ ਜਿੰਦਗੀ ਦੌੜੇਗੀ ਕਿਵੇਂ?

Thought of The Day in Punjabi
Thought of The Day In Punjabi

ਛਿਪਣ ਤੋਂ ਬਾਅਦ,

ਦਿਨ ਚੜ੍ਹਦਾ ਜ਼ਰੂਰ ਹੈ।

ਸਾਨੂੰ ਕੁਝ ਗੁਆ ਦੇਣ ਤੋਂ ਬਾਅਦ ਕਦੇ ਵੀ ਨਰਾਜ਼ ਨਹੀਂ ਹੋਣਾ ਚਾਹੀਦਾ, ਇਸ ਤੋਂ ਬਾਅਦ ਅਸੀਂ ਉਸ ਤੋਂ ਵੀ ਵਧੀਆ ਕੁਝ ਪ੍ਰਪਾਤ ਕਰ ਸਕਦੇ ਹਾਂ। 

Thought of The Day In Punjabi
Punjabi thought of the day

ਸਿਰਫ ਘਰੋਂ ਤੁਰਨ ਨਾਲੋਂ,

ਸਹੀ ਰਾਸਤੇ,

ਸਹੀ ਦਿਸ਼ਾ ਵੱਲ ਨੂੰ ਤੁਰਨਾ ਚਾਹੀਦਾ ਹੈ।

ਸਿਰਫ ਘਰੋਂ ਤੁਰ ਪੈਣਾ ਹੀ ਤੁਹਾਨੂੰ ਮੰਜਿਲ ਵੱਲ ਨਹੀਂ ਲੈ ਜਾਂਦਾ, ਇਸਦੇ ਲਈ ਤੁਹਾਨੂੰ ਸਹੀ ਰਸਤਾ ਵੀ ਚੁਣਨਾ ਪੈਂਦਾ ਹੈ।

Thought of The Day in Punjabi
Thought of The Day In Punjabi

ਦਿਲ ਤੋਂ ਕੀਤੀ ਅਰਦਾਸ
ਜ਼ਰੂਰ ਪੂਰੀ ਹੁੰਦੀ ਹੈ,
ਕਦੇ ਸੱਚੇ ਦਿਲ ਤੋਂ
ਹੱਥ ਜੋੜ ਕੇ ਤਾਂ ਦੇਖ।

Dear Friends if you want to read Punjabi Thoughts and Motivational thought of the day in Punjabi then you are at right place because here you can read daily thoughts in punjabi.


Thought of The Day In Punjabi

ਬੁਰੇ ਵਕਤ ਵਿੱਚ ਕੀਤੀ ਮਿਹਨਤ ਅਤੇ ਸਬਰ,

ਬੰਦੇ ਨੂੰ ਚੰਗਾ ਵਕਤ ਜਰੂਰ ਦਿਖਾਉਂਦੇ ਹਨ।

ਤੁਸੀਂ ਜਿੰਦਗੀ ਦੇ ਚਾਹੇ ਕਿਸੇ ਵੀ ਪੜਾਅ ਤੇ ਪਹੁੰਚ ਜਾਓ ਪਰ ਆਪਣੀ ਮਿਹਨਤ ਨੂੰ ਕਦੇ ਵੀ ਨਾ ਛੱਡੋ ਅਤੇ ਉਸ ਪ੍ਰਮਾਤਮਾਂ ਤੇ ਭਰੋਸਾ ਜਰੂਰ ਬਣਾ ਕੇ ਰੱਖੋ ਅਤੇ ਆਪਣਾ ਸਬਰ ਕਾਇਮ ਰੱਖਣ ਦੀ ਕੋਸ਼ਿਸ਼ ਕਰੋ ਤਾਂ ਤੁਹਾਨੂੰ ਇੱਕ ਦਿਨ ਸਫਲਤਾ ਜਰੂਰ ਮਿਲੇਗੀ ਅਤੇ ਇਹ ਅਸਮਾਨ ਵਿੱਚ ਓਨਾ ਹੀ ਜਿਆਦਾ ਸ਼ੋਰ ਮਚਾਵੇਗੀ ਜਿੰਨਾ ਤੁਸੀਂ ਸਬਰ ਕੀਤਾ ਹੋਵੇਗਾ।

Thought of The Day In Punjabi
today thought in punjabi

ਕਾਬਿਲ ਬਣ ਜਾਓ,
ਜ਼ਿੰਦਗੀ ਤੁਹਾਨੂੰ ਬਹੁਤ ਕੁਝ ਦੇ ਦੇਵੇਗੀ।

ਕਹਿੰਦੇ ਹਨ ਕਿ ਜ਼ਿੰਦਗੀ ਸਾਨੂੰ ਉਹ ਸਭ ਕੁਝ ਦੇ ਦਿੰਦੀ ਹੈ ਜਿਸ ਦੇ ਸੁਪਨੇ ਅਸੀਂ ਸਜਾਏ ਹੁੰਦੇ ਹਨ, ਬਸ ਸ਼ਰਤ ਇਹ ਹੈ ਕਿ ਸਾਨੂੰ ਉਸ ਸਭ ਦੇ ਕਾਬਿਲ ਬਣਨਾ ਪੈਂਦਾ ਹੈ ਤੇ ਜੇ ਅਸੀਂ ਕਾਬਿਲ ਬਣ ਗਏ ਤਾਂ ਉਹ ਸਭ ਕੁਝ ਸਾਡੇ ਵੱਲ ਆਪਣੇ ਆਪ ਖਿੱਚਿਆ ਆਉਂਦਾ ਹੈ।

Thought of The Day In Punjabi

ਜ਼ਿੰਦਗੀ ਦਾ ਵੱਡਾ ਸਫ਼ਰ

ਇੱਕ ਪਹਿਲੇ ਕਦਮ ਤੋਂ ਸ਼ੁਰੂ ਹੁੰਦਾ ਹੈ,

ਅਤੇ ਜੇ ਉਹ ਪਹਿਲਾ ਕਦਮ

ਅੱਜ ਹੀ ਪੁੱਟ ਲਿਆ ਤਾਂ

ਹਰ ਕਦਮ ਤੁਹਾਡਾ ਹਾਣੀ ਹੋਵੇਗਾ

ਨਹੀਂ ਤਾਂ ਹਾਣੀ ਅੱਗੇ ਲੰਘ ਜਾਣਗੇ।

Thought of The Day In Punjabi

ਬੰਦਾ ਚਾਹੇ ਤਾਂ 

ਪੂਰੀ ਦੁਨੀਆਂ ਨੂੰ ਜਿੱਤ ਸਕਦਾ ਹੈ,

ਪਰ

ਜੇ ਆਪਣੇ ਆਪ ਨੂੰ ਜਿੱਤ ਲਵੇ।

ਜਿਸ ਦਿਨ ਤੁਸੀਂ ਆਪਣੇ ਆਪ ਨੂੰ ਜਿੱਤ ਲਿਆ, ਉਸ ਦਿਨ ਪੂਰੀ ਹੀ ਦੁਨੀਆਂ ਤੁਹਾਡੇ ਕਦਮਾਂ ਵਿੱਚ ਹੋਵੇਗੀ।

Thought of The Day In Punjabi

ਹੋਏ ਪੈਰਾਂ ਦੇ ਵਿੱਚ ਛਾਲ੍ਹੇ

ਮੰਜ਼ਿਲ ਦੂਰ ਪਈ,

ਅਸੀਂ ਪਹੁੰਚਣ ਦੇ ਲਈ ਕਾਹਲ੍ਹੇ

ਪਰ ਹੁਣ ਦਿਲ ਤੋਂ ਦਿੱਲੀ ਦੂਰ ਨਹੀਂ।

ਮੰਜ਼ਿਲ ਦਾ ਰਸਤਾ ਸੱਚਮੁੱਚ ਹੀ ਕਠਿਨਾਈਆਂ ਭਰਿਆ ਹੁੰਦਾ ਹੈ, ਪਰ ਜੇ ਅਸੀਂ ਇਸ ਰਸਤੇ ਨੂੰ ਪਾਰ ਕਰ ਗਏ ਤਾਂ ਅੱਗੇ ਮੰਜ਼ਿਲ ਸਾਡੀ ਉਡੀਕ ਕਰ ਰਹੀ ਹੁੰਦੀ ਹੈ। ਇਸ ਕਠਿਨਾਈ ਭਰੇ ਰਸਤੇ ਦੀ ਖ਼ਾਸ਼ੀਅਤ ਵੀ ਇਹ ਹੈ ਕਿ ਜੇਕਰ ਇਹ ਰਸਤਾ ਸੁਹਾਣਾ ਹੁੰਦਾ ਤਾਂ ਅਸੀਂ ਇਸ ਰਸਤੇ ਨੂੰ ਹੀ ਮੰਜ਼ਿਲ ਸਮਝ ਲੈਣਾ ਸੀ। 

Thought of The Day In Punjabi

ਖੁਦ ਤੇ ਭਰੋਸਾ ਕਰਨਾ ਸਿੱਖ ਲਵੋ,

ਕਦੇ ਦੂਜਿਆਂ ਤੋਂ ਸਲਾਹ ਲੈਣ ਦੀ

ਜਰੂਰਤ ਨਹੀਂ ਪਵੇਗੀ।

  • ਜ਼ਜ਼ਬਾ ਹਰ ਪਲ ਜਿੱਤਣ ਦਾ ਹੋਣਾ ਚਾਹੀਦਾ ਹੈ ਅਤੇ ਇਹ ਕਿਸਮਤ ਨੂੰ ਨਾ ਸਹੀ ਵਕਤ ਨੂੰ ਜ਼ਰੂਰ ਬਦਲ ਦਿੰਦਾ ਹੈ।
  • ਮਿਹਨਤ ਕਰਨ ਵਾਲਿਆਂ ਦੇ ਹੱਥ ਕਦੇ ਵੀ ਖਾਲੀ ਨਹੀਂ ਰਹਿੰਦੇ।

  • ਜਿਸ ਗੱਲ ਨੂੰ ਤੁਸੀਂ ਮਨ ਵਿੱਚ ਧਾਰ ਲੈਂਦੇ ਹੋ, ਉਸ ਤੋਂ ਬਹੁਤਾ ਚਿਰ ਦੂਰ ਨਹੀਂ ਰਹਿੰਦੇ।

Thought of The Day In Punjabi

ਜੋ ਤੁਸੀਂ ਸੱਚਮੁੱਚ ਹੋ,

ਓਹੀ ਬਣ ਕੇ

ਜਿਉਣ ਦੀ ਕੋਸ਼ਿਸ਼ ਕਰੋ,

ਫਾਲਤੂ ਦਿਖਾਵੇ ਵੀ

ਜ਼ਿੰਦਗੀ ਦੀ 

ਅਸਲੀ ਚਮਕ ਨੂੰ

ਖੋਹ ਲੈਂਦੇ ਹਨ।

Thought of The Day In Punjabi

ਆਪਣੀ ਜ਼ਿੰਦਗੀ ਨੂੰ

ਕਿਸਮਤ 'ਤੇ ਨਾ ਛੱਡੋ

ਜ਼ਿੰਦਗੀ ਨੂੰ ਖ਼ੁਦਾ ਬਣਾਓ

ਕਿਸਮਤ ਤੁਹਾਡੀ ਦਾਸੀ ਬਣ ਜਾਵੇਗੀ

Thought of The Day In Punjabi

ਜਵਾਨੀ ਵਿੱਚ ਕੀਤੀ ਮਿਹਨਤ,

ਬੁਢਾਪਾ ਨਹੀਂ ਰੁਲਣ ਦਿੰਦੀ।

Thought of The Day In Punjabi

ਗਿਆਨ ਦਾ ਦੀਵਾ

ਜਦੋਂ ਜਗਣ ਲੱਗਦਾ ਹੈ ਤਾਂ

ਝੂਠ ਅਤੇ ਅਗਿਆਨਤਾ ਦੀ ਹਨੇਰੀ

ਚਾਹ ਕੇ ਵੀ

ਉਸਨੂੰ ਬੁਝਾ ਨਹੀਂ ਸਕਦੀ।

Thought of The Day In Punjabi

ਬੀਤੇ ਵਕਤ ਦਾ ਅਨੁਭਵ

ਬੰਦੇ ਨੂੰ

ਸਾਰੀ ਉਮਰ ਨਹੀਂ ਡਿੱਗਣ ਦਿੰਦਾ।

Thought of The Day In Punjabi

ਕਦਰ ਕਰਨੀ ਸਿੱਖੋ,

ਤੁਹਾਨੂੰ ਸਭ ਕੁਝ

ਵਧ ਕੇ ਹੀ ਮਿਲੇਗਾ,

ਅਤੇ ਜੋ ਹੁਣ ਕੋਲ ਹੈ

ਉਸਦੀ ਵੀ

ਖੁੱਸਣ ਦੀ ਗੁੰਜ਼ਾਇਸ਼

ਘਟ ਜਾਵੇਗੀ।

Thought of The Day In Punjabi

ਖੁਦ ਤੇ ਹੱਸਣਾ ਸਿੱਖ ਲਵੋ
ਨਹੀਂ ਤਾਂ
ਇਹ ਦੁਨੀਆਂ 
ਬਹੁਤ ਰਵਾਏਗੀ
ਤੁਹਾਨੂੰ।

Thought of The Day In Punjabi

ਬੰਦਾ ਚਾਹੇ ਤਾਂ
ਆਸਮਾਨ ਨੂੰ ਵੀ
ਛੂਹ ਸਕਦਾ ਹੈ,
ਜੇ ਆਪਣੀਆਂ
ਜੜ੍ਹਾਂ ਨੂੰ
ਨਾਂਹ ਭੁੱਲੇ ਤਾਂ।

Thought of The Day In Punjabi

ਇੱਕ ਕਦਮ
ਪਿੱਛੇ ਹਟਿਆ ਵਿਅਕਤੀ
ਹੋਰ ਤੇਜ਼ੀ ਨਾਲ
ਦੌੜ ਸਕਦਾ ਹੈ
ਜੇ ਉਹ ਇਸ ਪਿੱਛੇ ਮੁੜੇ
ਕਦਮ ਨੂੰ ਅਧਾਰ ਬਣਾ ਲਵੇ।

Thought of The Day In Punjabi

ਰਸਤੇ ਵਿੱਚ
ਕੰਡੇ ਹੋਣੇ ਵੀ ਜਰੂਰੀ ਹਨ
ਨਹੀਂ ਤਾਂ
ਅਸੀਂ ਤੇਜ਼ ਕਿਵੇਂ ਤੁਰਾਂਗੇ?
ਇਸ ਸਫ਼ਰ ਨੂੰ ਮੁਕਾਉਣ ਲਈ।

Thought of The Day In Punjabi

ਮੰਜ਼ਿਲ ਉਡੀਕ ਰਹੀ ਹੈ ਤੁਹਾਨੂੰ
ਘਰੋਂ ਤੁਰ ਕੇ ਤਾਂ ਵੇਖੋ।
ਦੁਨੀਆਂ
ਤੁਹਾਡੀਆਂ ਪੈੜਾਂ 'ਤੇ ਤੁਰੇਗੀ
ਜਰਾ ਘਰੋਂ ਤੁਰ ਕੇ ਤਾਂ ਵੇਖੋ।


Thought of The Day In Punjabi

ਦੇਖੇ ਹੋਏ ਸੁਪਨੇ
ਸਾਰੀ ਉਮਰ ਮਿਹਣੇ ਦੇਣਗੇ,
ਜੇ ਇਹਨਾਂ ਨੂੰ ਪਾਉਣ ਲਈ
ਮਿਹਨਤ ਨਾ ਕੀਤੀ।

Thought of The Day In Punjabi

ਸੁਪਨੇ ਅਤੇ ਹੌਂਸਲੇ ਵੱਡੇ ਹੋਣ ਤਾਂ
ਜਿੰਦਗੀ ਜਿਓਣ ਦਾ
ਮਕਸਦ ਬਣਿਆ ਰਹਿੰਦਾ ਹੈ।

Thought of The Day In Punjabi

ਸਮੇਂ ਦੇ ਹਾਣੀ ਬਣੋ
ਜੇਕਰ ਸਮੇਂ ਤੋਂ ਅੱਗੇ ਲੰਘ ਗਏ
ਤਾਂ ਇਕੱਲੇ ਰਹਿ ਜਾਵੋਗੇ
ਅਤੇ
ਜੇਕਰ ਪਿੱਛੇ ਰਹਿ ਗਏ ਤਾਂ
ਅੱਗੇ ਲੰਘੇ ਹਾਣੀ
ਛੁੱਟ ਜਾਣਗੇ।

Thought of The Day In Punjabi

ਚੰਗੀ ਜ਼ਿੰਦਗੀ ਦੀ ਸ਼ੁਰੂਆਤ
ਕਿਸੇ ਨਾ ਕਿਸੇ
ਉਦੇਸ਼ ਤੋਂ ਹੀ ਹੁੰਦੀ ਹੈ।

Thought of The Day In Punjabi

ਮਿਹਨਤ ਨਾਲ ਸਭ ਕੁਝ
ਬਦਲਿਆ ਜਾ ਸਕਦਾ ਹੈ
ਪਰ ਮਿਹਨਤ ਕਰਨ ਲਈ
ਆਪਣੇ ਮਨ ਨੂੰ ਰਾਜ਼ੀ ਕਰਨਾ
ਤੁਹਾਡੇ ਆਪਣੇ ਹੱਥ ਹੈ।

Thought of The Day In Punjabi

ਵਾਹਿਗੁਰੂ ਅੱਗੇ ਝੁਕਣ ਵਾਲਿਆਂ ਨੂੰ
ਕਿਸੇ ਹੋਰ ਦੇ ਅੱਗੇ
ਝੁਕਣ ਦੀ 
ਜ਼ਰੂਰਤ ਨਹੀਂ ਪੈਂਦੀ।

  • ਜ਼ਿੰਦਗੀ ਵਿੱਚ ਆਈਆਂ ਔਕੜਾਂ ਸਾਡੀਆਂ ਅਸਲ ਅਧਿਆਪਕ ਹਨ, ਕਿਉਂਕਿ ਜੋ ਕੁਝ ਸਾਨੂੰ ਇਹ ਸਿਖਾ ਸਕਦੀਆਂ ਹਨ ਹੋਰ ਕੋਈ ਨਹੀਂ ਸਿੱਖ ਸਕਦਾ।
  • ਪਰਮਾਤਮਾਂ ਦਾ ਦਿੱਤਾ ਕੋਈ ਨਹੀਂ ਖੋਹ ਸਕਦਾ।
  • ਮਿਹਨਤ ਕਰਨ ਵਿੱਚ ਵਹਾਇਆ ਪਸੀਨਾ ਸਾਡੇ ਸਾਰੇ ਦੁੱਖਾਂ ਨੂੰ ਧੋ ਦਿੰਦਾ ਹੈ।
  • ਕਈ ਵਾਰ ਜ਼ਿੰਦਗੀ ਸਾਨੂੰ ਉਹ ਕੁਝ ਬੇਹਤਰੀਨ ਦੇ ਦਿੰਦੀ ਹੈ ਜੋ ਕੁਝ ਅਸੀਂ ਕਦੇ ਸੁਪਨੇ ਚ ਵੀ ਨਹੀਂ ਸੋਚਿਆ ਹੁੰਦਾ, ਇਹੀ ਸਾਡੇ ਸਬਰ ਦਾ ਫਲ ਹੁੰਦਾ ਹੈ।

  • ਬੰਦੇ ਨੂੰ ਆਪਣੀ ਜ਼ਿੰਦਗੀ ਦੇ ਸੰਘਰਸ਼ ਨੂੰ ਜਿੱਤਣ ਲਈ, ਬਹੁਤ ਵਾਰ ਹਾਰਨਾ ਪੈਂਦਾ ਹੈ।

  • ਜ਼ਿੰਦਗੀ ਦਾ ਦੂਜਾ ਨਾਮ ਹੀ ਸੰਘਰਸ਼ ਹੈ।

This article was related to thought of the day in punjabi and Punjabi thought of the day. If you are interested to read more today thought in punjabi then you can read from our this website.

ਸੋ ਦੋਸਤੋ ਤੁਹਾਨੂੰ ਸਾਡੀ ਇਹ ਪੋਸਟ ਕਿਸ ਤਰ੍ਹਾਂ ਦੀ ਲੱਗੀ ਤਾਂ ਆਪਣੀ ਰਾਇ ਜਰੂਰ ਦੇਣਾ ਜੀ, ਅਸੀਂ ਤੁਹਾਡੇ ਲਈ ਇਸ ਤਰ੍ਹਾਂ ਦੀਆਂ ਹੋਰ ਵੀ ਪੋਸਟਾਂ ਤਿਆਰ ਕਰਦੇ ਰਹਾਂਗੇ, ਤੁਸੀਂ ਸਾਡੇ ਨਾਲ ਹੀ ਜੁੜੇ ਰਹੋ। ਇਸ ਪੋਸਟ ਨੂੰ ਆਪਣੇ ਸਾਰੇ ਹੀ ਦੋਸਤਾਂ ਤੱਕ ਜਰੂਰ ਪੁੱਜਦਾ ਕਰ ਦੇਣਾ ਜੀ, ਅਸੀਂ ਤੁਹਾਡੇ ਬਹੁਤ ਹੀ ਧੰਨਵਾਦੀ ਹੋਵਾਂਗੇ।

Dear Candidate if you are preparing for any exam for government jobs then you can easily prepare form our this website.

Tags

Post a Comment

9 Comments
* Please Don't Spam Here. All the Comments are Reviewed by Admin.

Top Post Ad

Scroll Menu

Groups

WhatsApp Group Join Now
Telegram Group Join Now
Instagram Group Join Now

Bottom