ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜੀਵਨ ਅਤੇ ਰਚਨਾਵਾਂ - ਪੇਪਰਾਂ ਲਈ ਮਹੱਤਵਪੂਰਨ MCQs
ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਰਮਾਤਮਾ ਸਬੰਧੀ ਵਿਚਾਰ
ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੀ ਸ਼ਾਹਕਾਰ ਰਚਨਾ ਜਪੁਜੀ ਸਾਹਿਬ ਵਿੱਚ ਪਰਮਾਤਮਾ ਦੇ ਸਰੂਪ ਨੂੰ ਪੇਸ਼ ਕੀਤਾ ਹੈ। ਜਪੁਜੀ ਸਾਹਿਬ ਬਾਣੀ ਦੇ ਸ਼ੁਰੂਆਤ ਵਿੱਚ ਦਰਜ ਮੂਲ ਮੰਤਰ ਸਾਹਿਬ ਵਿੱਚ ਆਪ ਜੀ ਨੇ ਬ੍ਰਹਮ ਦੇ ਸਰੂਪ ਨੂੰ ਪੇਸ਼ ਕੀਤਾ ਹੈ। ਪਰਮਾਤਮਾ ਸਬੰਧੀ ਆਪ ਜੀ ਦੇ ਵਿਚਾਰ ਹਨ ਕਿ ਪਰਮਾਤਮਾ ਇੱਕ ਹੈ ਅਤੇ ਵਿਆਪਕ ਰੂਪ ਵਿੱਚ ਸਭ ਵਿੱਚ ਵਰਤਦਾ ਹੈ। ਉਸਦਾ ਨਾਮ ਹੀ ਸੱਚ ਹੈ ਅਤੇ ਕਾਲ ਤੋਂ ਰਹਿਤ ਹੈ, ਡਰ, ਭੈ ਅਤੇ ਜੂਨਾਂ ਤੋਂ ਮੁਕਤ ਹੈ ਅਤੇ ਗੁਰੂ ਦੀ ਕਿਰਪਾ ਨਾਲ ਪਰਮਾਤਮਾ ਨੂੰ ਪਾਇਆ ਜਾ ਸਕਦਾ ਹੈ।
ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜੀਵਨ ਅਤੇ ਰਚਨਾਵਾਂ MCQs
ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਅਤੇ ਰਚਨਾਵਾਂ ਨਾਲ ਸੰਬੰਧਿਤ ਕੁਝ ਪ੍ਰਸ਼ਨ ਉੱਤਰ ਦਿੱਤੇ ਗਏ ਹਨ ਜਿਨ੍ਹਾਂ ਨੂੰ ਪੜ੍ਹ ਕੇ ਤੁਸੀਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਬਾਰੇ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ। ਪੇਪਰਾਂ ਦੀ ਤਿਆਰੀ ਕਰ ਰਹੇ ਉਮੀਦਵਾਰਾਂ ਲਈ ਇਹ ਪ੍ਰਸ਼ਨ ਬਹੁਤ ਹੀ ਮਹੱਤਵਪੂਰਨ ਹਨ।
Guru nanak dev ji history in punjabi
ਪ੍ਰਸ਼ਨ 01 - ਸਿੱਖ ਧਰਮ ਦੀ ਨੀਂਹ ਕਿਸ ਗੁਰੂ ਸਾਹਿਬਾਨ ਜੀ ਦੁਆਰਾ ਰੱਖੀ ਗਈ?
A. ਸ੍ਰੀ ਗੁਰੂ ਗੋਬਿੰਦ ਸਿੰਘ ਜੀ
B. ਸ੍ਰੀ ਗੁਰੂ ਨਾਨਕ ਦੇਵ ਜੀ
C. ਸ੍ਰੀ ਗੁਰੂ ਅਰਜਨ ਦੇਵ ਜੀ
D. ਸ੍ਰੀ ਗੁਰੂ ਅਮਰਦਾਸ ਜੀ
ਉੱਤਰ - B. ਸ੍ਰੀ ਗੁਰੂ ਨਾਨਕ ਦੇਵ ਜੀ
A. ਸ੍ਰੀ ਗੁਰੂ ਗੋਬਿੰਦ ਸਿੰਘ ਜੀ
B. ਸ੍ਰੀ ਗੁਰੂ ਨਾਨਕ ਦੇਵ ਜੀ
C. ਸ੍ਰੀ ਗੁਰੂ ਅਰਜਨ ਦੇਵ ਜੀ
D. ਸ੍ਰੀ ਗੁਰੂ ਅਮਰਦਾਸ ਜੀ
ਉੱਤਰ - B. ਸ੍ਰੀ ਗੁਰੂ ਨਾਨਕ ਦੇਵ ਜੀ
ਪ੍ਰਸ਼ਨ 02 - ਸ੍ਰੀ ਗੁਰੂ ਨਾਨਕ ਦੇਵ ਜੀ ਸਿੱਖਾਂ ਦੇ ਕਿੰਨਵੇਂ ਗੁਰੂ ਹੋਏ ਹਨ?
A. ਪਹਿਲੇ ਗੁਰੂ
B. ਦੂਜੇ ਗੁਰੂ
C. ਦਸਵੇਂ ਗੁਰੂ
D. ਪੰਜਵੇਂ ਗੁਰੂ
ਉੱਤਰ - A. ਪਹਿਲੇ ਗੁਰੂ
ਪ੍ਰਸ਼ਨ 03 - ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਕਦੋਂ ਹੋਇਆ?
A. 1479 ਈ.
B. 1469 ਈ.
C. 1569 ਈ.
D. 1559 ਈ.
ਉੱਤਰ - B. 1469 ਈ.
ਪ੍ਰਸ਼ਨ 04 - ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਕਿੱਥੇ ਹੋਇਆ?
A. ਤਲਵੰਡੀ ਸਾਬੋ
B. ਰਾਇ ਭੋਇੰ ਦੀ ਤਲਵੰਡੀ
C. ਬਟਾਲਾ
D. ਸੁਲਤਾਨਪੁਰ ਲੋਧੀ
ਉੱਤਰ - B. ਰਾਇ ਭੋਇੰ ਦੀ ਤਲਵੰਡੀ
ਪ੍ਰਸ਼ਨ 05 - ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਹੇਠ ਲਿਖਿਆਂ ਵਿੱਚੋਂ ਕਿਸ ਸ਼ਹਿਰ ਨਾਲ ਸੰਬੰਧਿਤ ਹੈ?
A. ਅੰਮ੍ਰਿਤਸਰ
B. ਸ੍ਰੀ ਅਨੰਦਪੁਰ ਸਾਹਿਬ
C. ਨਨਕਾਣਾ ਸਾਹਿਬ
D. ਗੁਰਦਾਸਪੁਰ
ਉੱਤਰ - C. ਨਨਕਾਣਾ ਸਾਹਿਬ
ਪ੍ਰਸ਼ਨ 06 - ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਿਤਾ ਸਾਹਿਬਾਨ ਜੀ ਦਾ ਕੀ ਨਾਮ ਸੀ?
A. ਮਹਿਤਾ ਕਾਲੂ ਜੀ
B. ਤੇਜ ਭਾਨ ਜੀ
C. ਹਰੀਦਾਸ ਜੀ
D. ਮੂਲ ਚੰਦ ਜੀ
ਉੱਤਰ - A. ਮਹਿਤਾ ਕਾਲੂ ਜੀ (ਮਹਿਤਾ ਕਲਿਆਣ ਦਾਸ ਜੀ)
Guru nanak dev ji history in punjabi |
ਪ੍ਰਸ਼ਨ 07 - ਸ੍ਰੀ ਗੁਰੂ ਨਾਨਕ ਦੇਵ ਜੀ ਦੇ ਮਾਤਾ ਜੀ ਦਾ ਕੀ ਨਾਮ ਸੀ?
A. ਬੀਬੀ ਭਾਨੀ ਜੀ
B. ਸੁਲੱਖਣੀ ਦੇਵੀ ਜੀ
C. ਮਾਤਾ ਤ੍ਰਿਪਤਾ ਦੇਵੀ ਜੀ
D. ਮਾਤਾ ਗੁਜਰੀ ਜੀ
ਉੱਤਰ - C. ਮਾਤਾ ਤ੍ਰਿਪਤਾ ਦੇਵੀ ਜੀ
Guru nanak dev ji in punjabi
ਪ੍ਰਸ਼ਨ 08 - ਸ੍ਰੀ ਗੁਰੂ ਨਾਨਕ ਦੇਵ ਜੀ ਦੇ ਭੈਣ ਜੀ ਦਾ ਕੀ ਨਾਮ ਸੀ?
A. ਬੀਬੀ ਭਾਨੀ ਜੀ
B. ਬੀਬੀ ਅਮਰੋ ਜੀ
C. ਬੇਬੇ ਨਾਨਕੀ ਜੀ
D. ਬੀਬੀ ਅਨੋਖੀ ਜੀ
ਉੱਤਰ - C. ਬੇਬੇ ਨਾਨਕੀ ਜੀ
ਪ੍ਰਸ਼ਨ 09 - ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨੇਊ ਦੀ ਰਸਮ ਕਿਸ ਨੇ ਕੀਤੀ (ਜਾਂ ਸੰਬੰਧਿਤ ਹੈ)?
A. ਪੰਡਿਤ ਗੋਪਾਲ ਜੀ
B. ਪੰਡਿਤ ਹਰਦਿਆਲ ਜੀ
C. ਦੌਲਤ ਖਾਨ
D. ਪੰਡਿਤ ਕਿਰਪਾਲ ਜੀ
ਉੱਤਰ - B. ਪੰਡਿਤ ਹਰਦਿਆਲ ਜੀ
ਪ੍ਰਸ਼ਨ 10 - ਸ੍ਰੀ ਗੁਰੂ ਨਾਨਕ ਦੇਵ ਜੀ ਨੇ ਪੜ੍ਹਾਈ ਕਿਸ ਕੋਲ ਕੀਤੀ?
A. ਪੰਡਿਤ ਗੋਪਾਲ ਜੀ
B. ਪੰਡਿਤ ਹਰਦਿਆਲ ਜੀ
C. ਦੌਲਤ ਖਾਨ
D. ਪੰਡਿਤ ਕਿਰਪਾਲ ਜੀ
ਉੱਤਰ - A. ਪੰਡਿਤ ਗੋਪਾਲ ਜੀ
ਪ੍ਰਸ਼ਨ 11 - ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਿੰਨੀਆਂ ਉਦਾਸੀਆਂ ਕੀਤੀਆਂ?
A. 3
B. 4
C. 5
D. 6
ਉੱਤਰ - B. 4
ਪ੍ਰਸ਼ਨ 12 - ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਿਸ ਦੇ ਮੋਦੀਖਾਨੇ ਵਿੱਚ ਨੌਕਰੀ ਕੀਤੀ?
A. ਪੰਡਿਤ ਗੋਪਾਲ ਜੀ
B. ਪੰਡਿਤ ਹਰਦਿਆਲ ਜੀ
C. ਦੌਲਤ ਖਾਨ
D. ਪੰਡਿਤ ਕਿਰਪਾਲ ਜੀ
ਉੱਤਰ - C. ਦੌਲਤ ਖਾਨ
ਪ੍ਰਸ਼ਨ 13 - ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਿਸ ਸ਼ਹਿਰ ਦੇ ਦੌਲਤਖਾਨੇ ਵਿੱਚ ਨੌਕਰੀ ਕੀਤੀ?
A. ਬਟਾਲਾ
B. ਸੁਲਤਾਨਪੁਰ ਲੋਧੀ
C. ਨਨਕਾਣਾ ਸਾਹਿਬ
D. ਅੰਮ੍ਰਿਤਸਰ
ਉੱਤਰ - B. ਸੁਲਤਾਨਪੁਰ ਲੋਧੀ
ਪ੍ਰਸ਼ਨ 14 - ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਿੰਨੇ ਰਾਗਾਂ ਵਿੱਚ ਬਾਣੀ ਰਚੀ?
A. 31
B. 22
C. 19
D. 30
ਉੱਤਰ - C. 19
ਪ੍ਰਸ਼ਨ 15 - ਸ੍ਰੀ ਗੁਰੂ ਨਾਨਕ ਦੇਵ ਜੀ ਨੇ ਅਲਾਹੁਣੀਆਂ ਦੇ ਕਿੰਨੇ ਪਦ ਰਚੇ?
A. 4
B. 5
C. 3
D. 2
ਉੱਤਰ - B. 5
ਪ੍ਰਸ਼ਨ 16 - ਸ੍ਰੀ ਗੁਰੂ ਨਾਨਕ ਦੇਵ ਜੀ ਨੇ ਅਲਾਹੁਣੀਆਂ ਦੀ ਰਚਨਾ ਕਿਸ ਰਾਗ ਵਿੱਚ ਕੀਤੀ?
A. ਆਸਾ ਰਾਗ ਵਿੱਚ
B. ਮਲਾਰ ਰਾਗ ਵਿੱਚ
C. ਵਡਹੰਸ ਰਾਗ ਵਿੱਚ
D. ਮਾਝ ਰਾਗ ਵਿੱਚ
ਉੱਤਰ - C. ਵਡਹੰਸ ਰਾਗ ਵਿੱਚ
ਪ੍ਰਸ਼ਨ 17 - ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਦੇ ਕਿੰਨੇ ਬੰਦ ਹਨ?
A. 2364
B. 2949
C. 2266
D. 6356
ਉੱਤਰ - B. 2949
ਪ੍ਰਸ਼ਨ 18 - ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਿਹੜੀ ਵਾਰ ਦੀ ਰਚਨਾ ਕੀਤੀ?
A. ਆਸਾ ਦੀ ਵਾਰ
B. ਮਾਝ ਦੀ ਵਾਰ
C. ਮਲਾਰ ਦੀ ਵਾਰ
D. ਉਪਰੋਕਤ ਤਿੰਨੋ
ਉੱਤਰ - D. ਉਪਰੋਕਤ ਤਿੰਨੋ
ਪ੍ਰਸ਼ਨ 19 - 'ਟੁੰਡੇ ਅਸਰਾਜੇ ਦੀ ਵਾਰ' ਦੀ ਧੁਨੀ ਉੱਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਰਚਿਤ ਕਿਹੜੀ ਵਾਰ ਗਾਈ ਜਾਂਦੀ ਹੈ?
A. ਆਸਾ ਦੀ ਵਾਰ
B. ਮਾਝ ਦੀ ਵਾਰ
C. ਮਲਾਰ ਦੀ ਵਾਰ
D. ਸਿਰੀ ਰਾਗ ਦੀ ਵਾਰ
ਉੱਤਰ - A. ਆਸਾ ਦੀ ਵਾਰ
ਪ੍ਰਸ਼ਨ 20 - ਸ੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਰਚਿਤ ਬਾਰਾਂਮਾਹ ਕਿਸ ਰਾਗ ਵਿੱਚ ਰਚਿਤ ਹੈ?
A. ਮਾਝ ਰਾਗ
B. ਤੁਖਾਰੀ ਰਾਗ
C. ਗਉੜੀ ਰਾਗ
D. ਰਾਮਕਲੀ ਰਾਗ
ਉੱਤਰ - B. ਤੁਖਾਰੀ ਰਾਗ
ਹੋਰ ਪੜ੍ਹੋ -
ਪ੍ਰਸ਼ਨ 21 - ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਿਸ ਬਾਣੀ ਦੀ ਰਚਨਾ ਕੀਤੀ?
A. ਸੁਖਮਨੀ ਸਾਹਿਬ
B. ਜਪੁਜੀ ਸਾਹਿਬ
C. ਆਨੰਦ ਸਾਹਿਬ
D. ਜਾਪੁ ਸਾਹਿਬ
ਉੱਤਰ - B. ਜਪੁਜੀ ਸਾਹਿਬ
ਪ੍ਰਸ਼ਨ 22 - ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜਪਜੀ ਸਾਹਿਬ ਦੀ ਕਿੰਨੀਆਂ ਪਉੜੀਆਂ ਵਿੱਚ ਰਚਨਾ ਕੀਤੀ?
A. 31
B. 38
C. 40
D. 24
ਉੱਤਰ - B. 38
ਪ੍ਰਸ਼ਨ 23 - ਸ੍ਰੀ ਗੁਰੂ ਨਾਨਕ ਦੇਵ ਜੀ ਦੀ ਕਿਹੜੀ ਬਾਣੀ ਗੁਰਮੁਖੀ ਅੱਖਰਾਂ ਤੇ ਅਧਾਰਿਤ ਹੈ?
A. ਜਪੁਜੀ ਸਾਹਿਬ
B. ਸਿੱਧ ਗੋਸਟਿ
C. ਪੱਟੀ
D. ਬਾਰਾਂਮਾਹ
ਉੱਤਰ - C. ਪੱਟੀ
Guru nanak dev ji in punjabi |
ਪ੍ਰਸ਼ਨ 24 - ਸ੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਰਚਿਤ ਸਿੱਧ ਗੋਸਟਿ ਬਾਣੀ ਕਿਸ ਰਾਗ ਵਿੱਚ ਦਰਜ ਹੈ?
A. ਰਾਮਕਲੀ ਰਾਗ
B. ਤੁਖਾਰੀ ਰਾਗ
C. ਆਸਾ ਰਾਗ
D. ਗਉੜੀ ਰਾਗ
ਉੱਤਰ - A. ਰਾਮਕਲੀ ਰਾਗ
ਪ੍ਰਸ਼ਨ 25 - ਸ੍ਰੀ ਗੁਰੂ ਨਾਨਕ ਦੇਵ ਜੀ ਦੀ ਕਿਹੜੀ ਬਾਣੀ ਦੇਸੀ ਮਹੀਨਿਆਂ ਨਾਲ ਸੰਬੰਧਿਤ ਹੈ?
A. ਪੱਟੀ
B. ਥਿਤਿ
C. ਬਾਰਾਂਮਾਹ
D. ਜਪੁਜੀ ਸਾਹਿਬ
ਉੱਤਰ - C. ਬਾਰਾਂਮਾਹ
ਪ੍ਰਸ਼ਨ 26 - ਸ੍ਰੀ ਗੁਰੂ ਨਾਨਕ ਦੇਵ ਜੀ ਦੀ ਕਿਹੜੀ ਬਾਣੀ ਚੰਨ ਦੀਆਂ ਤਰੀਕਾਂ ਨਾਲ ਸੰਬੰਧਿਤ ਹੈ?
A. ਪੱਟੀ
B. ਥਿਤਿ
C. ਬਾਰਾਂਮਾਹ
D. ਜਪੁਜੀ ਸਾਹਿਬ
ਉੱਤਰ - B. ਥਿਤਿ
ਪ੍ਰਸ਼ਨ 27 - ਸ੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਰਚਿਤ ਆਰਤੀ ਕਿਸ ਰਾਗ ਵਿੱਚ ਸ਼ਾਮਿਲ ਹੈ?
A. ਧਨਾਸਰੀ ਰਾਗ
B. ਤੁਖਾਰੀ ਰਾਗ
C. ਆਸਾ ਰਾਗ
D. ਗਉੜੀ ਰਾਗ
ਉੱਤਰ - A. ਧਨਾਸਰੀ ਰਾਗ
ਪ੍ਰਸ਼ਨ 28 - ਗਗਨ ਮੈ ਥਾਲੁ ਰਵਿ ਚੰਦੁ ਦੀਪਕ ਬਨੇ ਤਾਰਿਕਾ ਮੰਡਲ ਜਨਕ ਮੋਤੀ॥
ਉਪਰੋਕਤ ਪੰਕਤੀਆਂ ਕਿਸ ਗੁਰੂ ਸਾਹਿਬਾਨ ਜੀ ਦੁਆਰਾ ਰਚਿਤ ਹਨ?
A. ਸ੍ਰੀ ਗੁਰੂ ਨਾਨਕ ਦੇਵ ਜੀ
B. ਸ੍ਰੀ ਗੁਰੂ ਅੰਗਦ ਦੇਵ ਜੀ
C. ਸ੍ਰੀ ਗੁਰੂ ਅਰਜਨ ਦੇਵ ਜੀ
D. ਸ੍ਰੀ ਗੁਰੂ ਰਾਮਦਾਸ ਜੀ
ਉੱਤਰ - A. ਸ੍ਰੀ ਗੁਰੂ ਨਾਨਕ ਦੇਵ ਜੀ
ਪ੍ਰਸ਼ਨ 29 - ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਿਹੜਾ ਸ਼ਹਿਰ ਵਸਾਇਆ?
A. ਕਰਤਾਰਪੁਰ ਸਾਹਿਬ
B. ਅੰਮ੍ਰਿਤਸਰ
C. ਸ੍ਰੀ ਅਨੰਦਪੁਰ ਸਾਹਿਬ
D. ਸ੍ਰੀ ਮੁਕਤਸਰ ਸਾਹਿਬ
ਉੱਤਰ - A. ਕਰਤਾਰਪੁਰ ਸਾਹਿਬ
ਪ੍ਰਸ਼ਨ 30 - ਜਉ ਤਉ ਪ੍ਰੇਮ ਖੇਲਣ ਕਾ ਚਾਉ, ਸਿਰ ਧਰ ਤਲੀ ਗਲੀ ਮੇਰੀ ਆਉ । ਪੰਕਤੀਆਂ ਕਿਸ ਗੁਰੂ ਸਾਹਿਬਾਨ ਜੀ ਦੁਆਰਾ ਰਚਿਤ ਹਨ?
A. ਭਗਤ ਕਬੀਰ ਜੀ
B. ਸ੍ਰੀ ਗੁਰੂ ਗੋਬਿੰਦ ਸਿੰਘ ਜੀ
C. ਸ੍ਰੀ ਗੁਰੂ ਨਾਨਕ ਦੇਵ ਜੀ
D. ਸ੍ਰੀ ਗੁਰੂ ਅਰਜਨ ਦੇਵ ਜੀ
ਉੱਤਰ - C. ਸ੍ਰੀ ਗੁਰੂ ਨਾਨਕ ਦੇਵ ਜੀ
ਤਿਆਰੀ ਕਰਨ ਲਈ ਇਹ ਜ਼ਰੂਰ ਪੜ੍ਹੋ
ਸੋ ਦੋਸਤੋ ਜੇਕਰ ਤੁਸੀਂ ਇਸ ਪੇਪਰ ਦੀ ਤਿਆਰੀ ਕਰ ਰਹੇ ਹੋ ਤਾਂ ਤੁਸੀਂ ਸਾਡੇ ਯੂ ਟਿਊਬ ਚੈਨਲ ਤੇ ਇਸ ਪੇਪਰ ਦੀ ਤਿਆਰੀ ਬਿਲਕੁਲ ਮੁਫ਼ਤ ਚ ਕਰ ਸਕਦੇ ਹੋ, ਸਾਰਾ ਹੀ ਸਿਲੇਬਸ ਪੂਰਾ ਪੜ੍ਹ ਸਕਦੇ ਹੋ। ਇਸ ਤੋਂ ਇਲਾਵਾ ਤੁਸੀਂ ਸਾਡੀ ਇਸ ਵੈੱਬਸਾਈਟ ਤੋਂ ਵੀ ਮਹੱਤਵਪੂਰਨ ਪ੍ਰਸ਼ਨ ਉੱਤਰ ਪੜ੍ਹ ਸਕਦੇ ਹੋ।
Post a Comment
0 Comments